ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਹਾਤਮਾ ਗਾਂਧੀ ਦੇ ਕਾਤਲ ਬਾਰੇ ਟਿੱਪਣੀ ’ਤੇ ਪ੍ਰੱਗਿਆ ਠਾਕੁਰ ਨੇ ਮੰਗੀ ਮਾਫ਼ੀ

ਮਹਾਤਮਾ ਗਾਂਧੀ ਦੇ ਕਾਤਲ ਬਾਰੇ ਟਿੱਪਣੀ ’ਤੇ ਪ੍ਰੱਗਿਆ ਠਾਕੁਰ ਨੇ ਮੰਗੀ ਮਾਫ਼ੀ

ਮਹਾਤਮਾ ਗਾਂਧੀ ਦੇ ਕਾਤਲ ਨਾਥੂਰਾਮ ਗੌਡਸੇ ਨੂੰ ‘ਦੇਸ਼–ਭਗਤ’ ਕਹਿਣ ਕਾਰਨ ਸਮੁੱਚੇ ਦੇਸ਼ ਵਿੱਚ ਹੰਗਾਮਾ ਖੜ੍ਹਾ ਹੋਣ ਤੋਂ ਬਾਅਦ ਅੱਜ ਭਾਜਪਾ ਆਗੂ ਪ੍ਰੱਗਿਆ ਠਾਕੂਰ ਨੇ ਮਾਫ਼ੀ ਮੰਗ ਲਈ ਹੈ। ਪ੍ਰੱਗਿਆ ਦੇ ਅਜਿਹੇ ਵਿਵਾਦਗ੍ਰਸਤ ਬਿਆਨ ਤੋਂ ਬਾਅਦ ਦੇਸ਼ ਦੀਆਂ ਲਗਭਗ ਸਾਰੀਆਂ ਹੀ ਪਾਰਟੀਆਂ ਨੇ ਭਾਜਪਾ ਤੇ ਭੋਪਾਲ ਤੋਂ ਉਸ ਦੀ ਉਮੀਦਵਾਰ ਪ੍ਰੱਗਿਆ ਠਾਕੁਰ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਸੀ।

 

 

ਪ੍ਰੱਗਿਆ ਠਾਕੁਰ ਨੇ ਆਪਣੀ ਮਾਫ਼ੀ ਵਿੱਚ ਕਿਹਾ ਹੈ ਕਿ ਉਨ੍ਹਾਂ ਨੇ ਅਜਿਹਾ ਬਿਆਨ ਗ਼ਲਤੀ ਨਾਲ ਦੇ ਦਿੱਤਾ ਸੀ। ਭਾਜਪਾ ਦੇ ਬੁਲਾਰੇ ਰਜਨੀਸ਼ ਅਗਰਵਾਲ ਨੇ ਮੱਧ ਪ੍ਰਦੇਸ਼ ਵਿੱਚ ਇਹ ਜਾਣਕਾਰੀ ਦਿੱਤੀ।

 

 

ਇਸੇ ਦੌਰਾਨ ਕਾਂਗਰਸ ਪਾਰਟੀ ਨੇ ਪ੍ਰੱਗਿਆ ਠਾਕੁਰ ਦੇ ਬਿਆਨ ਨੂੰ ‘ਦੇਸ਼ ਦਾ ਅਪਮਾਨ’ ਕਰਾਰ ਦਿੱਤਾ ਸੀ ਤੇ ਇਸ ਲਈ ਉਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਮਾਫ਼ੀ ਮੰਗਣ ਲਈ ਕਿਹਾ ਸੀ। ਕਾਂਗਰਸ ਦੇ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਕਿਹਾ ਕਿ ਨਾਥੂਰਾਮ ਗੌਡਸੇ ਦੇ ਜਾਨਸ਼ੀਨਾਂ ਕਾਰਨ ਭਾਰਤ ਦੀ ਆਤਮਾ ਉੱਤੇ ਹਮਲੇ ਹੋ ਰਹੇ ਹਨ।

 

 

ਇਸੇ ਦੌਰਾਨ ਮੱਧ ਪ੍ਰਦੇਸ਼ ਦੇ ਭੋਪਾਲ ਲੋਕ ਸਭਾ ਹਲਕੇ ਤੋਂ ਪ੍ਰੱਗਿਆ ਠਾਕੁਰ ਵਿਰੁੱਧ ਕਾਂਗਰਸ ਦੀ ਟਿਕਟ ’ਤੇ ਚੋਣ ਲੜ ਰਹੇ ਦਿਗਵਿਜੇ ਸਿੰਘ ਨੇ ਕਿਹਾ ਹੈ ਕਿ ਨਾਥੂਰਾਮ ਦੀ ਅਜਿਹੀ ਸ਼ਲਾਘਾ ਕਰਨੀ ਵੀ ਤਾਂ ਦੇਸ਼–ਭਗਤੀ ਨਹੀਂ ਹੈ। ਉਨ੍ਹਾਂ ਇਸ ਨੂੰ ‘ਦੇਸ਼–ਧਰੋਹ’ ਆਖਿਆ।

 

 

ਏਐੱਨਆਈ ਮੁਤਾਬਕ, ਦਰਅਸਲ ਬੀਤੇ ਦਿਨੀਂ ਫ਼ਿਲਮ ਅਦਾਕਾਰ ਤੋਂ ਸਿਆਸੀ ਆਗੂ ਬਣੇ ਕਮਲ ਹਸਨ ਨੇ ਕਿਹਾ ਸੀ ਕਿ ਆਜ਼ਾਦ ਭਾਰਤ ਦਾ ਪਹਿਲਾ ਦਹਿਸ਼ਤਗਰਦ ਇੱਕ ਹਿੰਦੂ ਨਾਥੂਰਾਮ ਗੌਡਸੇ ਸੀ। ਸ੍ਰੀ ਕਮਲ ਹਸਨ ਇਸ ਵੇਲੇ ਆਪਣੀ ‘ਮੱਕਲ ਨੀਧੀ ਮਾਏਮ’ ਨਾਂਅ ਦੀ ਪਾਰਟੀ ਦੇ ਪ੍ਰਧਾਨ ਹਨ।

 

 

ਕਮਲ ਹਸਨ ਦੇ ਇਸ ਬਿਆਨ ਦਾ ਕਾਫ਼ੀ ਵਿਰੋਧ ਹੋਇਆ ਸੀ। ਪਾਰਟੀ ਵੱਲੋਂ ਇੰਨੀ ਕੁ ਸਫ਼ਾਈ ਜ਼ਰੂਰ ਦਿੱਤੀ ਗਈ ਸੀ ਕਿ ਸ੍ਰੀ ਕਮਲ ਹਸਨ ਦੇ ਬਿਆਨ ਦੇ ਸੰਦਰਭ ਨੂੰ ਜਾਣੇ ਬਿਨਾ ਇਹ ਗੱਲ ਆਖੀ ਜਾ ਰਹੀ ਹੈ ਤੇ ਉਨ੍ਹਾਂ ਨੂੰ ‘ਹਿੰਦੂ–ਵਿਰੋਧੀ’ ਕਹਿਣਾ ਗ਼ਲਤ ਹੈ।

 

 

ਸਾਲ 2008 ਦੇ ਮਾਲੇਗਾਓਂ ਬੰਬ ਧਮਾਕੇ ਦੀ ਦੋਸ਼ੀ ਪ੍ਰੱਗਿਆ ਠਾਕੁਰ ਨੂੰ ਨਾਥੂਰਾਮ ਗੌਡਸੇ ਬਾਰੇ ਕਮਲ ਹਸਨ ਦੇ ਹਾਲੀਆ ਬਿਆਨ ਉੱਤੇ ਟਿੱਪਣੀ ਕਰਨ ਲਈ ਆਖਿਆ ਗਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pragya Thakur apologises for her Mahatma Gandhi s assassin remark