ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਪ੍ਰੱਗਿਆ ਠਾਕੁਰ ਨੇ ‘ਪਛਤਾਵੇ ਲਈ’ ਰੱਖਿਆ 63 ਘੰਟਿਆਂ ਦਾ ਮੌਨ–ਵਰਤ

​​​​​​​ਪ੍ਰੱਗਿਆ ਠਾਕੁਰ ਨੇ ‘ਪਛਤਾਵੇ ਲਈ’ ਰੱਖਿਆ 63 ਘੰਟਿਆਂ ਦਾ ਮੌਨ–ਵਰਤ

ਭੋਪਾਲ ਲੋਕ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਸਾਧਵੀ ਪ੍ਰੱਗਿਆ ਸਿੰਘ ਠਾਕੁਰ ਨੇ ਸੋਮਵਾਰ ਸਵੇਰੇ 21 ਪਹਿਰ (63 ਘੰਟੇ) ਦਾ ਮੌਨ ਵਰਤ ਧਾਰਨ ਕੀਤਾ ਹੈ। ਇਸ ਤੋਂ ਪਹਿਲਾਂ ਲੋਕ ਸਭਾ ਚੋਣਾਂ ਵਿੱਚ ਸਾਧਵੀ ਪ੍ਰੱਗਿਆ ਸਿੰਘ ਠਾਕੁਰ ਦੇ ਕੂੜ ਬਿਆਨਾਂ ਨਾਲ ਸਿਆਸੀ ਵਿਵਾਦ ਖੜ੍ਹਾ ਹੋ ਗਿਆ ਸੀ ਤੇ ਬਾਅਦ ’ਚ ਉਨ੍ਹਾਂ ਮਾਫ਼ੀ ਵੀ ਮੰਗ ਲਈ ਸੀ।

 

 

ਸਾਧਵੀ ਦੀ ਇੱਕ ਸਹਿਯੋਗੀ ਨੇ ਪੀਟੀਆਈ ਨੂੰ ਦੱਸਿਆ ਕਿ – ‘ਸਾਧਵੀ ਜੀ ਨੇ ਅੱਜ ਸਵੇਰੇ ਤੋਂ 21 ਪਹਿਰ ਦਾ ਮੌਨ ਵਰਤ ਧਾਰਨ ਕੀਤਾ ਹੈ।’

 

 

ਪ੍ਰੱਗਿਆ ਸਿੰਘ ਠਾਕੁਰ ਨੇ ਟਵੀਟ ਰਾਹੀਂ ਜਾਣਕਾਰੀ ਦਿੱਤੀ,‘ਪ੍ਰਕਿਰਿਆਵਾਂ ਤੋਂ ਬਾਅਦ ਹੁਣ ਸਮਾਂ ਹੈ ਚਿੰਤਨ ਕਰਨ ਦਾ, ਇਸ ਦੌਰਾਨ ਮੇਰੇ ਸ਼ਬਦਾਂ ਨਾਲ ਦੇਸ਼–ਭਗਤਾਂ ਨੂੰ ਜੇ ਠੇਸ ਪੁੱਜੀ ਹੈ, ਤਾਂ ਮੈਂ ਖਿਮਾ ਦੀ ਜਾਚਕ ਹਾਂ ਤੇ ਜਨਤਕ ਜੀਵਨ ਦੀ ਮਰਿਆਦਾ ਅਧੀਨ ਪ੍ਰਾਸਚਿਤ ਲਈ 21 ਪਹਿਰ ਦੇ ਮੌਨ ਨਾਲ ਸਖ਼ਤ ਤਪੱਸਿਆ ਕਰ ਰਹੀ ਹਾਂ। ਹਰੀ ਓਮ।’

 

 

ਲੋਕ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਮਾਲੇਗਾਓਂ ਬੰਬ ਧਮਾਕੇ ਦੀ ਮੁਲਜ਼ਮ ਸਾਧਵੀ ਪ੍ਰੱਗਿਆ ਠਾਕੁਰ ਨੇ ਆਪਣੇ ਬਿਆਨਾਂ ਨਾਲ ਸਿਆਸੀ ਮਾਹੌਲ ਭਖਾ ਦਿੱਤਾ ਸੀ। ਉਨ੍ਹਾਂ ਦਾ ਇੱਕ ਬਿਆਨ ਸੀ ਕਿ ਉਨ੍ਹਾਂ ਮੁੰਬਈ ਏਟੀਐੱਸ ਮੁਖੀ ਹੇਮੰਤ ਕਰਕਰੇ ਨੂੰ ਸਰਾਪ ਦਿੱਤਾ ਸੀ ਤੇ ਇਸ ਤੋਂ ਇੱਕ ਮਹੀਨੇ ਬਾਅਦ ਪਾਕਿਸਤਾਨ ਤੋਂ ਆਏ ਅੱਤਵਾਦੀਆਂ ਦੀਆਂ ਗੋਲੀਆਂ ਨਾਲ ਉਨ੍ਹਾਂ ਦੀ ਮੌਤ ਹੋ ਗਈ ਸੀ। ਸਾਧਵੀ ਪ੍ਰੱਗਿਆ ਸਿੰਘ ਨੇ ਇਹ ਬਿਆਨ ਵੀ ਦਿੱਤਾ ਸੀ ਕਿ ਅਯੁੱਧਿਆ ਵਿੱਚ ਰਾਮ ਮੰਦਰ ਨਿਰਮਾਣ ਅੰਦੋਲਨ ਦੌਰਾਨ ਬਾਬਰੀ ਢਾਂਚਾ ਢਾਹੁਣ ਵਿੱਚ ਸ਼ਾਮਲ ਹੋਣ ਉੱਤੇ ਉਨ੍ਹਾਂ ਨੂੰ ਮਾਣ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pragya Thakur keeps Maun Vrat as repentence