ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰਗਿਆ ਠਾਕੁਰ ਨੇ ਲੋਕ ਸਭਾ 'ਚ ਗੋਡਸੇ ਨੂੰ ਦੱਸਿਆ 'ਦੇਸ਼ ਭਗਤ'

ਆਪਣੇ ਵਿਵਾਦਤ ਬਿਆਨਾਂ ਕਾਰਨ ਆਮ ਤੌਰ 'ਤੇ ਚਰਚਾ 'ਚ ਰਹਿਣ ਵਾਲੀ ਪ੍ਰਗਿਆ ਠਾਕੁਰ ਨੇ ਇਸ ਵਾਰ ਮਹਾਤਮਾ ਗਾਂਧੀ ਦੇ ਕਾਤਲ ਨੂੰ 'ਦੇਸ਼ ਭਗਤ' ਦੱਸਿਆ ਹੈ। ਉਨ੍ਹਾਂ ਨੇ ਲੋਕ ਸਭਾ 'ਚ ਬੁੱਧਵਾਰ ਨੂੰ ਨਾਥੂਰਾਮ ਗੋਡਸੇ ਨੂੰ 'ਦੇਸ਼ ਭਗਤ' ਕਰਾਰ ਦਿੱਤਾ। ਉਨ੍ਹਾਂ ਦੇ ਇਸ ਬਿਆਨ ਦਾ ਕਾਂਗਰਸ ਨੇ ਸਖ਼ਤ ਵਿਰੋਧ ਕੀਤਾ ਹੈ।
 

ਲੋਕ ਸਭਾ 'ਚ ਦ੍ਰਮੁਕ ਸੰਸਦ ਏ. ਰਾਜਾ ਨੇ ਐਸ.ਜੀ.ਪੀ. ਸੋਧ ਮਤੇ 'ਤੇ ਚਰਚਾ ਦੌਰਾਨ ਨਕਾਰਾਤਮਕ ਮਾਨਸਿਕਤਾ ਬਾਰੇ ਗੋਡਸੇ ਦੀ ਉਦਾਹਰਣ ਦਿੱਤੀ। ਇਸ ਦੇ ਵਿਰੋਧ 'ਚ ਪ੍ਰਗਿਆ ਨੇ ਖੜੇ ਹੋ ਕੇ ਕਿਹਾ, "ਦੇਸ਼ ਭਗਤਾਂ ਦੀ ਉਦਾਹਰਣ ਨਾ ਦਿਓ।" ਇਸ ਤੋਂ ਬਾਅਦ ਕਾਂਗਰਸ ਸੰਸਦ ਮੈਂਬਰਾਂ ਨੇ ਜ਼ੋਰਦਾਰ ਵਿਰੋਧ ਕੀਤਾ।

 


ਰਾਜਾ ਨੇ ਕਿਹਾ ਕਿ ਗੋਡਸੇ ਨੇ ਖੁਦ ਮੰਨਿਆ ਸੀ ਕਿ ਉਸ ਦੇ ਮਨ 'ਚ ਪਿਛਲੇ 32 ਸਾਲ ਤੋਂ ਗਾਂਧੀ ਵਿਰੁਧ ਨਫ਼ਰਤ ਸੀ ਅਤੇ ਇਸੇ ਕਾਰਨ ਉਸ ਨੇ ਉਨ੍ਹਾਂ ਦੀ ਹੱਤਿਆ ਕੀਤੀ। ਉਨ੍ਹਾਂ ਕਿਹਾ ਕਿ ਗੋਡਸੇ ਨੇ ਗਾਂਧੀ ਨੂੰ ਇਸ ਲਈ ਮਾਰਿਆ ਕਿਉਂਕਿ ਉਹ ਵਿਸ਼ੇਸ਼ ਵਿਚਾਰਧਾਰਾ 'ਚ ਭਰੋਸਾ ਰੱਖਦਾ ਸੀ। ਪ੍ਰਗਿਆ ਠਾਕੁਰ ਦੇ ਵਿਵਾਦਤ ਬਿਆਨ ਤੋਂ ਬਾਅਦ ਜਦੋਂ ਵਿਰੋਧੀ ਧਿਰ ਨੇ ਰੋਸ ਪ੍ਰਗਟਾਉਣਾ ਸ਼ੁਰੂ ਕੀਤਾ ਤਾਂ ਭਾਜਪਾ ਸੰਸਦ ਮੈਂਬਰਾਂ ਨੇ ਹੀ ਉਨ੍ਹਾਂ ਨੂੰ ਬੈਠਣ ਲਈ ਕਿਹਾ। 
 

ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਦੌਰਾਨ ਵੀ ਪ੍ਰਗਿਆ ਠਾਕੁਰ ਨੇ ਨਾਥੂਰਾਮ ਗੋਡਸੇ ਨੂੰ ਦੇਸ਼ ਭਗਤ ਦੱਸਿਆ ਸੀ। ਉਦੋਂ ਪ੍ਰਗਿਆ ਨੇ ਕਿਹਾ ਸੀ, "ਨਾਥੂਰਾਮ ਗੋਡਸੇ ਇਕ ਦੇਸ਼ ਭਗਤ ਸਨ ਅਤੇ ਹਮੇਸ਼ਾ ਰਹਿਣਗੇ। ਉਨ੍ਹਾਂ ਨੂੰ ਅੱਤਵਾਦੀ ਕਹਿਣ ਵਾਲੇ ਲੋਕਾਂ ਨੂੰ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ।" ਇਸ ਮਗਰੋਂ ਕਾਫ਼ੀ ਵਿਵਾਦ ਹੋਇਆ ਸੀ, ਜਿਸ ਕਾਰਨ ਭਾਜਪਾ ਆਗੂਆਂ ਨੇ ਉਨ੍ਹਾਂ ਨੂੰ ਜਨਤਕ ਤੌਰ 'ਤੇ ਮਾਫ਼ੀ ਮੰਗਣ ਲਈ ਵੀ ਕਿਹਾ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pragya Thakur Refers to Godse as Deshbhakt in Lok Sabha