ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰਗਿਆ ਠਾਕੁਰ ਬੋਲੀ, ‘ਬਾਬਰੀ ਢਾਂਚਾ ਢਾਹੁਣ ’ਤੇ ਮਾਣ’, ਚੋਣ ਕਮਿਸ਼ਨ ਵੱਲੋਂ ਨੋਟਿਸ

ਪ੍ਰਗਿਆ ਠਾਕੁਰ ਬੋਲੀ, ‘ਬਾਬਰੀ ਢਾਂਚਾ ਢਾਹਉਣ ’ਤੇ ਮਾਣ’, ਚੋਣ ਕਮਿਸ਼ਨ ਵੱਲੋਂ ਨੋਟਿਸ

ਮੱਧ ਪ੍ਰਦੇਸ਼ ਦੇ ਭੋਪਾਲ ਲੋਕ ਸਭਾ ਖੇਤਰ ਤੋਂ ਭਾਰਤੀ ਜਨਤਾ ਪਾਰਟੀ ਦੀ ਉਮੀਦਵਾਰ ਬਣਾਏ ਜਾਣ ਬਾਅਦ ਸਾਧਵੀਂ ਪ੍ਰਗਿਆ ਠਾਕੁਰ ਨੇ ਇਕ ਹੋਰ ਵਿਵਾਦਤ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਬਾਬਰੀ ਮਸਿਜਦ ਢਾਹੁਣ ਉਤੇ ਉਨ੍ਹਾਂ ਨੂੰ ਮਾਣ ਹੈ। ਰਾਮ ਮੰਦਰ ਮੁੱਦੇ ਨੂੰ ਲੈ ਕੇ ਦਿੱਤੇ ਬਿਆਨ ਦੇ ਬਾਅਦ ਭੋਪਾਲ ਜ਼ਿਲ੍ਹਾ ਚੋਣ ਅਧਿਕਰੀ ਨੇ ਭਾਜਪਾ ਉਮੀਦਵਾਰ ਨੂੰ ਤੁਰੰਤ ਨੋਟਿਸ ਜਾਰੀ ਕਰ ਇਕ ਦਿਨ ਵਿਚ ਜਵਾਬ ਦੇਣ ਲਈ ਕਿਹਾ ਹੈ। ਇਸ ਤੋਂ ਪਹਿਲਾਂ ਜ਼ਿਲ੍ਹਾ ਚੋਣ ਅਧਿਕਾਰੀ ਨੇ ਕਰਕਰੇ ਨੂੰ ਲੈ ਕੇ ਦਿੱਤੇ ਬਿਆਨ ਉਤੇ ਵੀ ਨੋਟਿਸ ਜਾਰੀ ਕਰ ਉਸ ਤੋਂ ਇਕ ਦਿਨ ਵਿਚ ਜਵਾਬ ਮੰਗਿਆ ਸੀ।

 

ਪ੍ਰਗਿਆ ਠਾਕੁਰ ਨੇ ਇਕ ਟੀਵੀ ਚੈਨਲ ਉਤੇ ਐਤਵਾਰ ਨੂੰ ਕਿਹਾ ਕਿ ਬਾਬਰੀ ਮਸਿਜਦ ਦਾ ਢਾਂਚਾ ਢਾਹੁਣ ਦਾ ਅਫਸੋਸ ਨਹੀਂ, ਢਾਂਚਾ ਢਾਹੁਣ ਉਤੇ ਅਸੀਂ ਮਾਣ ਕਰ ਕਰਦੇ ਹਾਂ। ਸਾਡੇ ਪ੍ਰਭੁ ਰਾਮਜੀ ਦੇ ਮੰਦਰ ਉਤੇ ਫਾਲਤੂ ਪਦਾਰਥ ਹੈ, ਉਸ ਨੂੰ ਅਸੀਂ ਹਟਾ ਦਿੱਤਾ।

 

ਪ੍ਰਗਿਆ ਠਾਕੁਰ ਨੇ ਅੱਗੇ ਕਿਹਾ ਕਿ, ‘ਅਸੀਂ ਮਾਣ ਕਰਦੇ ਹਾਂ, ਇਸ ਉਤੇ ਸਾਡਾ ਸਵੈਭਿਮਾਨ ਜਾਗਿਆ ਹੈ, ਪ੍ਰਭੂ ਰਾਮ ਜੀ ਦਾ ਮੰਦਰ ਵੀ ਬਣਾਏਗੇ। ਢਾਂਚਾ ਤੋੜਕੇ ਹਿੰਦੂਆਂ ਦੇ ਸਵੈਮਾਣ ਨੂੰ ਜਗਾਇਆ ਹੈ। ਉਥੇ ਮੰਦਰ ਬਣਾਕੇ ਭਗਵਾਨ ਦੀ ਆਰਾਧਨਾ ਕਰਾਂਗੇ, ਆਨੰਦ ਪਵਾਂਗੇ।‘

 

ਚੋਣ ਕਮਿਸ਼ਨ ਨੇ ਨੋਟਿਸ ਵਿਚ ਪ੍ਰਗਿਆ ਸਿੰਘ ਠਾਕੁਰ ਦੇ ਟੀਵੀ ਚੈਨ ਉਤੇ ਆਏ ਬਿਆਨ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਹ ਆਦਰਸ਼ ਚੋਣ ਜਬਤੇ ਦੀ ਉਲੰਘਣਾ ਪ੍ਰਤੀਤ ਹੁੰਦੀ ਹੈ। ਇਸ ਸਬੰਧੀ ਉਹ ਇਕ ਦਿਨ ਵਿਚ ਆਪਣਾ ਸਪੱਸ਼ਟੀਕਰਨ ਪੇਸ਼ ਕਰੇ, ਨਹੀਂ ਇਕ ਪਾਸੜ ਕਾਰਵਾਈ ਕੀਤੀ ਜਾਵੇਗੀ। ਨੋਟਿਸ ਅਨੁਸਾਰ ਪ੍ਰਗਿਆ ਠਾਕੁਰ ਨੇ ਕਿਹਾ ਕਿ ‘ਰਾਮ ਮੰਦਰ, ਅਸੀਂ ਬਣਾਵਾਂਗੇ ਤੇ ਮੰਦਰ ਉਥੇ ਹੀ ਬਣੇਗਾ। ਉਸਨੇ ਕਿਹਾ ਕਿ ‘ਅਸੀਂ ਤੋੜਨ ਗਏ ਸੀ ਢਾਂਚਾ, ਮੈਂ ਚੜ੍ਹਕੇ ਤੋੜਿਆ ਸੀ ਢਾਂਚਾ। ਇਸ ਉਤੇ ਮੈਨੂੰ ਮਾਣ ਹੈ। ਮੈਨੂੰ ਈਸ਼ਵਰ ਨੇ ਸ਼ਕਤੀ ਦਿੱਤੀ ਸੀ। ਅਸੀਂ ਦੇਸ਼ ਦਾ ਕਲੰਕ ਮਿਟਾਇਆ ਹੈ।‘

 

ਠਾਕੁਰ ਦੇ ਸ਼ਨੀਵਾਰ ਨੂੰ ਦਿੱਤੇ ਬਿਆਨ ਦਾ ਇਕ ਵੀਡੀਓ ਵੀ ਸੋਸ਼ਲ ਮੀਡੀਆ ਉਤੇ ਵਾਇਰਲ ਹੋ ਰਿਹਾ ਹੈ। ਇਸ ਵਿਚ ਉਹ ਕਹਿੰਦੀ ਹੋਈ ਸੁਣੀ ਜਾ ਰਹੀ ਹੈ ਕਿ ਕਥੋਂ ਦਾ ਵਿਵਾਦਤ ਢਾਂਚਾ। ਉਹ ਰਾਮ ਜੀ ਦਾ ਮੰਦਰ ਹੈ। ਉਥੇ ਮੰਦਰ ਬਣਾਉਣ ਤੋਂ ਮੈਨੂੰ ਕੋਈ ਨਹੀਂ ਰੋਕ ਸਕਦਾ।

 

ਜ਼ਿਕਰਯੋਗ ਹੈ ਕਿ ਭਾਜਪਾ ਨੇ ਪ੍ਰਗਿਆ ਠਾਕੁਰ ਨੂੰ ਭੋਪਾਲ ਤੋਂ ਉਮੀਦਵਾਰ ਬਣਾਇਆ ਹੈ। ਪ੍ਰਗਿਆ ਨੇ ਇਸ ਤੋਂ ਪਹਿਲਾਂ ਮੁੰਬਈ ਦੇ ਏਟੀਐਸ ਪ੍ਰਮੁੱਖ ਰਹੇ ਅਤੇ ਅੱਤਵਾਦੀਆਂ ਦੀ ਗੋਲੀ ਨਾਲ ਸ਼ਹੀਦ ਹੋਏ ਹੇਮੰਤ ਕਰਕਰੇ ਉਤੇ ਵਿਵਾਦਿਤ ਬਿਆਨ ਦਿੱਤਾ ਸੀ। ਮਾਮਲੇ ਦੇ ਮੂਲ ਫੜ੍ਹਨ ਉਤੇ ਉਨ੍ਹਾਂ ਬਿਆਨ ਵਾਪਸ ਲੈਂਦੇ ਹੋਏ ਮੁਆਫੀ ਵੀ ਮੰਗ ਲਈ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pragya Thakur speaks Pride of demolition of Babri structure and notice given by Election Commission