ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੋਨੀਆ ਗਾਂਧੀ ਨੂੰ ਮਿਲਣ ਪਹੁੰਚੇ ਮੋਦੀ ਸਰਕਾਰ ਦੇ ਤਿੰਨ ਮੰਤਰੀ

ਸੋਨੀਆ ਗਾਂਧੀ ਨੂੰ ਮਿਲਣ ਪਹੁੰਚੇ ਮੋਦੀ ਸਰਕਾਰ ਦੇ ਤਿੰਨ ਮੰਤਰੀ

ਸੰਸਦੀ ਕਾਰਜ ਮੰਤਰੀ ਪ੍ਰਹਲਾਦ ਜੋਸ਼ੀ ਨੇ 17 ਜੂਨ ਤੋਂ ਸ਼ੁਰੂ ਹੋਣ ਵਾਲੇ ਸੰਸਦੀ ਸੈਸ਼ਨ ਦੇ ਸੰਚਾਰੂ ਸੰਚਾਲਨ ਵਿਚ ਕਾਂਗਰਸ ਦਾ ਸਹਿਯੋਗ ਮੰਗਣ ਲਈ ਸ਼ੁੱਕਰਵਾਰ ਨੂੰ ਕਾਂਗਰਸ ਸੰਸਦੀ ਦਲ ਪ੍ਰਮੁੱਖ ਸੋਨੀਆ ਗਾਂਧੀ ਨਾਲ ਉਨ੍ਹਾਂ ਦੇ ਘਰ ਜਾ ਕੇ ਮੁਲਾਕਾਤ ਕੀਤੀ। ਪ੍ਰਹਲਾਤ ਜੋਸ਼ੀ ਨੇ ਸੋਨੀਆ ਦੀ ਰਿਹਾਇਸ਼ ਵਿਚ ਹੋਈ ਮੀਟਿੰਗ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਸੋਨੀਆ ਗਾਂਧੀ ਨਾਲ ਸਾਡੀ ਮੀਟਿੰਗ ਬਹੁਤ ਵਧੀਆ ਰਹੀ।

 

ਅਸੀਂ ਸੰਸਦ ਦੀ ਸੰਚਾਰੂ ਕਾਰਜਪ੍ਰਣਾਲੀ ਲਈ ਉਨ੍ਹਾਂ ਦਾ ਸਹਿਯੋਗ ਮੰਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ (ਵਿਰੋਧੀ ਪਾਰਟੀ ਨੂੰ) ਵੀ ਸੱਤਾ ਪੱਖ ਦੇ ਸਹਿਯੋਗ ਦੀ ਜ਼ਰੂਰਤ ਹੈ।  ਮੈਂ ਉਨ੍ਹਾਂ ਨੂੰ ਦੱਸਿਆ ਕਿ ਸਰਕਾਰ ਸਹਿਯੋਗ ਕਰਨ ਲਈ ਹਮੇਸ਼ਾ ਤਿਆਰ ਹੈ। ਉਨ੍ਹਾਂ ਨਾਲ ਕੇਂਦਰੀ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਅਰਜੁਨ ਰਾਮ ਮੇਘਵਾਲ ਵੀ ਸਨ।

 

ਸੰਸਦ ਦੇ ਸੈਸ਼ਨ ਤੋਂ ਪਹਿਲਾਂ, ਸੰਸਦੀ ਮਾਮਲਿਆਂ ਉਤੇ ਮੰਤਰੀ ਮੰਡਲ ਦੀ ਮੀਟਿੰਗ ਸ਼ੁੱਕਰਵਾਰ ਸ਼ਾਮ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਰਿਹਾਇਸ਼ ਉਤੇ ਮੁਲਾਕਾਤ ਕਰੇਗੀ।  ਰਾਜਨਾਥ ਸਿੰਘ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਨਗੇ ਜਿਸਦੇ ਮੈਂਬਰਾਂ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਸ਼ਾਮਲ ਹਨ। 17ਵੀਂ ਲੋਕ ਸਭਾ ਦਾ ਪਹਿਲਾਂ ਸੈਸ਼ਨ 26 ਜੁਲਾਈ ਤੱਕ ਚਲੇਗਾ ਅਤੇ ਬਜਟ ਪੰਜ ਜੁਲਾਈ ਨੂੰ ਪੇਸ਼ ਹੋਵੇਗਾ।

 

 

ਸੂਤਰਾਂ ਨੇ ਦੱਸਿਆ ਕਿ ਜੋਸ਼ੀ ਦਾ ਸੋਨੀਆ ਗਾਂਧੀ ਦੀ ਰਿਹਾਇਸ਼ ਉਤੇ ਜਾਣਾ ਵਿਰੋਧੀ ਪਾਰਟੀ ਨਾਲ ਤਾਲਮੇਲ ਬੈਠਾਉਣ ਦੀ ਸਰਕਾਰ ਦੀ ਕਵਾਇਦ ਦਾ ਹਿੱਸਾ ਹੈ। ਇਹ ਮੀਟਿੰਗ ਕਰੀਬ 15 ਮਿੰਟ ਚਲੀ। ਜੋਸ਼ੀ ਨੇ ਰਾਜ ਸਭਾ ਵਿਚ ਵਿਰੋਧੀ ਆਗੂ ਗੁਲਾਮ ਨਬੀ ਆਜ਼ਾਦ ਅਤੇ ਲੋਕ ਸਭਾ ਵਿਚ ਦ੍ਰਮੁਕ ਦੇ ਆਗੂ ਟੀਆਰ ਬਾਲੂ ਨਾਲ ਵੀ ਮੁਲਾਕਾਤ ਕੀਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Prahlad Joshi Arjun Ram Meghwal Met Sonia Gandhi ahead of upcoming parliament session