ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਤਿੰਨ ਤਲਾਕ ਬਿਲ ਸੰਸਦ ’ਚ ਮੁੜ ਹੋਵੇਗਾ ਪੇਸ਼

ਮੋਦੀ ਸਰਕਾਰ ਇਕ ਵਾਰ ਮੁੜ ਤੋਂ ਸੰਸਦ ਚ ਤਿੰਨ ਤਲਾਕ ਬਿਲ ਪੇਸ਼ ਕਰਨ ਲਈ ਤਿਆਰ ਹੈ। ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ ਜਾਵੜੇਕਰ ਨੇ ਕਿਹਾ ਕਿ ਅਸੀਂ ਆਉਣ ਵਾਲੇ ਇਜਲਾਜ ਚ ਤਿੰਨ ਤਲਾਕ ਬਿਲ ਪੇਸ਼ ਕਰਾਂਗੇ।

 

 

ਉਨ੍ਹਾਂ ਕਿਹਾ ਕਿ ਨਵਾਂ ਬਿਲ ਸੋਮਵਾਰ ਤੋਂ ਸ਼ੁਰੂ ਹੋ ਰਹੇ ਇਜਲਾਸ ਦੇ ਨਵੇਂ ਸੈਸ਼ਨ ਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਇਸ ਵਾਰ ਰਾਜ ਸਭਾ ਚ ਵੀ ਇਸ ਬਿਲ ਨੂੰ ਪਾਸ ਕਰ ਦਿੱਤਾ ਜਾਵੇਗਾ।

 

ਦੱਸ ਦੇਈਏ ਕਿ ਇਹ ਬਿਲ ਭਾਜਪਾ ਦੀ ਐਨਡੀਏ ਵਾਲੀ ਸਰਕਾਰ ਵਲੋਂ ਫਰਵਰੀ 2019 ਚ ਜਾਰੀ ਆਰਡੀਨੈਂਸ ਦੀ ਥਾਂ ਲਵੇਗਾ। ਦਰਅਸਲ ਮੋਦੀ ਸਰਕਾਰ ਨੇ ਲੋਕ ਸਭਾ ਚ ਇਸ ਬਿਲ ਨੂੰ ਪਾਸ ਕਰਵਾ ਲਿਆ ਸੀ ਪਰ ਸਰਕਾਰ ਵਿਰੋਧੀ ਧੜਿਆਂ ਦੇ ਵਿਰੋਧ ਕਾਰਨ ਇਹ ਬਿਲ ਰਾਜ ਸਭਾ ਚ ਰੱਖ ਸਕੀ ਸੀ।

 

ਹੁਣ ਰਾਜ ਸਭਾ ਦਾ ਸੈਸ਼ਨ ਵੀ ਸਮਾਪਤ ਹੋ ਗਿਆ ਹੈ ਜਿਸ ਕਾਰਨ ਤਿੰਨ ਤਲਾਕ ਨੂੰ ਅਪਰਾਧ ਬਣਾਉਣ ਵਾਲਾ ਆਰਡੀਨੈਂਸ ਵੀ ਖੁੱਦ ਹੀ ਰੱਦ ਹੋ ਗਿਆ ਹੈ। ਹੁਣ ਕੇਂਦਰੀ ਕੈਬਨਿਟ ਦੀ ਮਨਜ਼ੂਰੀ ਮਗਰੋਂ ਸਭ ਤੋਂ ਪਹਿਲਾਂ 17 ਜੂਨ ਤੋਂ ਸ਼ੁਰੂ ਹੋ ਰਹੇ 17ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਚ ਪੇਸ਼ ਕੀਤਾ ਜਾਵੇਗਾ।

 

ਪਿਛਲੀ ਵਾਰ ਰਾਜ ਸਭਾ ਚ ਸਰਕਾਰ ਕੋਲ ਲੋੜੀਂਦਾ ਬਹੁਮਤ ਨਾ ਹੋਣ ਕਾਰਨ ਵਿਰੋਧੀ ਧੜੇ ਇਸ ਬਿਲ ਨੂੰ ਰੋਕਣ ਚ ਸਫਲ ਹੋ ਗਏ ਸਨ। ਅਜਿਹੇ ਚ ਇਸ ਵਾਰ ਇਸ ਬਿਲ ’ਤੇ ਰਾਜ ਸਭਾ ਚ ਹਾਜ਼ਰ ਹੋਣ ਵੇਲੇ ਸਭ ਦੀਆਂ ਨਜ਼ਰਾਂ ਰਹਿਣਗੀਆਂ।

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Prakash Javadekar says Modi Govt introduce triple talaq bill