ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੂਰੇ ਦੇਸ਼ 'ਚ ਕੋਈ ਵੀ ਪਾਰਟੀ ਈਮਾਨਦਾਰ ਨਹੀਂ ਹੈ : ਪ੍ਰਕਾਸ਼ ਰਾਜ

ਪੂਰੇ ਦੇਸ਼ 'ਚ ਕੋਈ ਵੀ ਪਾਰਟੀ ਈਮਾਨਦਾਰ ਨਹੀਂ ਹੈ : ਪ੍ਰਕਾਸ਼ ਰਾਜ

ਮਸ਼ਹੂਰ ਅਦਾਕਾਰ ਪ੍ਰਕਾਸ਼ ਰਾਜ ਨੇ ਕਿਹਾ ਕਿ ਉਹ ਕਦੇ ਵੀ ਕਿਸੇ ਸਿਆਸੀ ਪਾਰਟੀ ਵਿਚ ਸ਼ਾਮਲ ਨਹੀਂ ਹੋਣਗੇ। ਉਨ੍ਹਾਂ ਨੇ ਦੋਸ਼ ਲਾਇਆ ਕਿ ਕੋਈ ਵੀ ਸਿਆਸੀ ਪਾਰਟੀ ਇਮਾਨਦਾਰ ਨਹੀਂ ਹੈ। ਦੱਖਣ  ਦੇ ਹਰਮਨ ਪਿਆਰੇ ਅਭਿਨੇਤਾ ਨੇ ਕਿਹਾ ਮੈਂ ਬੰਗਲੌਰ-ਕੇਂਦਰੀ ਲੋਕ ਸਭਾ ਸੀਟ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦਾ ਫੈਸਲਾ ਕੀਤਾ ਹੈ। ਇਹ ਇਸ ਕਰਕੇ ਹੈ ਕਿ ਮੈਂ ਕਿਸੇ ਵੀ ਪਾਰਟੀ 'ਚ ਤਿੰਨ ਮਹੀਨੇ ਤੋਂ ਵੱਧ ਨਹੀਂ ਰਹਿ ਸਕਦਾ। ਉਨ੍ਹਾਂ ਕਿਹਾ ਕਿ ਮੈਂ ਲੋਕਾਂ ਦੀ ਆਵਾਜ਼ ਬਣਨਾ ਚਾਹੁੰਦਾ ਹਾਂ।

 

5 ਸਤੰਬਰ 2017 ਨੂੰ ਪੱਤਰਕਾਰ ਅਤੇ ਸਮਾਜਿਕ ਵਰਕਰ ਗੌਰੀ ਲਾਂਕੇਸ ਦੇ ਕਤਲ ਤੋਂ ਬਾਅਦ ਅਭਿਨੇਤਾ ਪ੍ਰਕਾਸ਼ ਰਾਜ ਸਿਆਸੀ ਤੌਰ 'ਤੇ ਬੋਲਦੇ ਆ ਰਹੇ ਹਨ।  ਉਨ੍ਹਾਂ ਕੁਝ ਦਿਨ ਪਹਿਲਾਂ ਚੋਣ ਲੜਨ ਦਾ ਐਲਾਨ ਕੀਤਾ ਸੀ। ਜਦੋਂ ਪ੍ਰਕਾਸ਼ ਰਾਜ ਨੂੰ ਪੁੱਛਿਆ ਗਿਆ ਕਿ ਉਹ ਰਾਜਨੀਤੀ ਵਿਚ ਗੁੱਸੇ ਨਾਲ ਆਏ ਸਨ ਅਤੇ  ਇਸ ਗੁੱਸੇ ਦਾ ਉਸ ਨੂੰ ਲਾਭ ਹੋਵੇਗਾ, ਤਾਂ ਉਨ੍ਹਾਂ ਕਿਹਾ ਬੇਈਮਾਨ ਲੋਕਾਂ ਨਾਲ ਗੁੱਸੇ ਹੋਣਾ ਚਾਹੀਦਾ ਹੈ।

 

ਬੈਂਗਲੂਰ ਸੈਂਟਰਲ ਸੀਟ ਤੋਂ ਚੋਣਾਂ ਲੜਨ ਬਾਰੇ ਉਨ੍ਹਾਂ ਨੇ ਕਿਹਾ ਕਿ ਮੈਂ ਇਸ ਖੇਤਰ ਵਿੱਚ ਵੱਡਾ ਹੋਇਆ, ਇੱਥੇ ਦੇ ਵੋਟਰ ਧਰਮ ਨਿਰਪੱਖ ਵਿਚਾਰ ਦੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:prakash raj said there is no a single political party in entire country who honest