ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰਮੋਦ ਸਾਵੰਤ ਗੋਆ ਦੇ ਨਵੇਂ ਮੁੱਖ ਮੰਤਰੀ

ਪ੍ਰਮੋਦ ਸਾਵੰਤ ਗੋਆ ਦੇ ਨਵੇਂ ਮੁੱਖ ਮੰਤਰੀ

ਗੋਆ ਵਿਧਾਨ ਸਭਾ ਦੇ ਸਪੀਕਰ ਪ੍ਰਮੋਦ ਸਾਵੰਤ ਹੁਣ ਗੋਆ ਦੇ ਨਵੇਂ ਮੁੱਖ ਮੰਤਰੀ ਬਣ ਗਏ ਹਨ। ਉਨ੍ਹਾਂ ਸੋਮਵਾਰ–ਮੰਗਲਵਾਰ ਦੀ ਅੱਧੀ ਰਾਤ ਤੋਂ ਬਾਅਦ ਵੱਡੇ ਤੜਕੇ 2:00 ਵਜੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ। ਉਹ ਗੋਆ ਦੇ 11ਵੇਂ ਮੁੱਖ ਮੰਤਰੀ ਹਨ। ਖ਼ਬਰ ਏਜੰਸੀ ਏਐੱਨਆਈ ਨੇ ਰਾਤੀਂ 12:16 ਵਜੇ ਸ੍ਰੀ ਸਾਵੰਤ ਦੇ ਨਵੇਂ ਮੁੱਖ ਮੰਤਰੀ ਦੇ ਨਾਂਅ ਦੀ ਪੁਸ਼ਟੀ ਕੀਤੀ। ਇਸ ਤੋਂ ਪਹਿਲਾਂ ਅਜਿਹੀਆਂ ਖ਼ਬਰਾਂ ਆ ਰਹੀਆਂ ਸਨ ਕਿ ਭਾਜਪਾ ਦੀਆਂ ਭਾਈਵਾਲ ਪਾਰਟੀਆਂ ਵਿਚਾਲੇ ਸ੍ਰੀ ਸਾਵੰਤ ਦੇ ਨਾਂਅ ਉੱਤੇ ਵੀ ਸਹਿਮਤੀ ਨਹੀਂ ਬਣ ਪਾ ਰਹੀ ਸੀ ਪਰ ਅੰਤ 'ਚ ਕੇਂਦਰੀ ਮੰਤਰੀ ਤੇ ਭਾਜਪਾ ਆਗੂ ਸ੍ਰੀ ਨਿਤਿਨ ਗਡਕਰੀ ਦੇ ਜਤਨਾਂ ਸਦਕਾ ਸਾਰੇ ਮਸਲੇ ਹੱਲ ਹੋ ਗਏ।

 

 

ਭਾਜਪਾ ਦੇ ਇੱਕ ਆਗੂ ਨੇ ਪਹਿਲਾਂ ਸੋਮਵਾਰ ਸ਼ਾਮੀਂ ਦੱਸਿਆ ਸੀ ਕਿ ਉਨ੍ਹਾਂ ਦੇ ਭਾਈਵਾਲ, 45 ਸਾਲਾ ਸ੍ਰੀ ਸਾਵੰਤ ਦੇ ਨਾਂਅ ਉੱਤੇ ਪੂਰੀ ਤਰ੍ਹਾਂ ਸਹਿਮਤ ਹਨ।

 

 

ਇਸ ਤੋਂ ਪਹਿਲਾਂ ਭਾਜਪਾ ਦੇ ਕੁੱਲ–ਹਿੰਦ ਪ੍ਰਧਾਨ ਅਮਿਤ ਸ਼ਾਹ ਤੇ ਕੇਂਦਰੀ ਮੰਤਰੀ ਸ੍ਰੀ ਨਿਤਿਨ ਗਡਕਰੀ ਦੀ ਮੌਜੂਦਗੀ ਵਿੱਚ ਸ੍ਰੀ ਸਾਵੰਤ ਨੂੰ ਭਾਜਪਾ ਵਿਧਾਇਕ ਪਾਰਟੀ ਦਾ ਆਗੂ ਚੁਣ ਲਿਆ ਗਿਆ ਸੀ।

 

 

ਕੱਲ੍ਹ 63 ਸਾਲਾ ਸ੍ਰੀ ਮਨੋਹਰ ਪਰਿਕਰ ਦੇ ਦੇਹਾਂਤ ਤੋਂ ਬਾਅਦ ਗੋਆ ਦੀ ਸੱਤਾਧਾਰੀ ਭਾਜਪਾ ਵਿੱਚ ਕਿਸੇ ਵੀ ਆਗੂ ਦੇ ਨਾਂਅ ਉੱਤੇ ਸਹਿਮਤੀ ਹੀ ਨਹੀਂ ਬਣ ਰਹੀ ਸੀ, ਜਿਸ ਨੂੰ ਨਵਾਂ ਮੁੱਖ ਮੰਤਰੀ ਬਣਾਇਆ ਜਾਂਦਾ।

 

 

ਉਂਝ ਅਰੰਭ ਤੋਂ ਸ੍ਰੀ ਪ੍ਰਮੋਦ ਸਾਵੰਤ ਦਾ ਨਾਂਅ ਹੀ ਸਭ ਤੋਂ ਅੱਗੇ ਆ ਰਿਹਾ ਸੀ। ਦਰਅਸਲ, ਭਾਜਪਾ ਵਿਧਾਇਕਾਂ ਦੀ ਮੰਗ ਸੀ ਕਿ ਅਗਲਾ ਮੁੱਖ ਮੰਤਰੀ ਉਨ੍ਹਾਂ ਵਿੱਚੋਂ ਹੀ ਕੋਈ ਹੋਣਾ ਚਾਹੀਦਾ ਹੈ, ਭਾਈਵਾਲਾਂ ’ਚੋਂ ਨਹੀਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pramod Sawant will be Goa new CM