ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਚੋਣਾਂ: ਸਟਾਰ ਪ੍ਰਚਾਰਕਾਂ ਦੀ ਸੂਚੀ 'ਚੋਂ JDU ਨੇਤਾ ਪ੍ਰਸ਼ਾਂਤ ਕਿਸ਼ੋਰ ਅਤੇ ਪਵਨ ਵਰਮਾ ਦਾ ਨਾਮ ਗ਼ਾਇਬ

ਜੇਡੀਯੂ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਹੈ। ਪ੍ਰਸ਼ਾਂਤ ਕਿਸ਼ੋਰ ਦਾ ਨਾਮ ਇਸ ਸੂਚੀ ਵਿੱਚ ਸ਼ਾਮਲ ਨਹੀਂ ਹੈ। ਇਸ ਤੋਂ ਇਲਾਵਾ ਜੇਡੀਯੂ ਨੇਤਾ ਅਤੇ ਸਾਬਕਾ ਸੰਸਦ ਮੈਂਬਰ ਪਵਨ ਵਰਮਾ ਦਾ ਨਾਮ ਵੀ ਸੂਚੀ ਵਿੱਚੋਂ ਗ਼ਾਇਬ ਹੈ।
 

 

ਦੱਸਣਯੋਗ ਹੈ ਕਿ ਸੀਏਏ ਸਬੰਧੀ ਇਨ੍ਹਾਂ ਦੋਵਾਂ ਨੇਤਾਵਾਂ ਦਾ ਬਿਆਨ ਚਰਚਾ ਵਿੱਚ ਸੀ। ਜੇਡੀਯੂ ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚ 20 ਨਾਮ ਹਨ। ਇਨ੍ਹਾਂ ਵਿੱਚ ਕੇਸੀ ਤਿਆਗੀ, ਆਰਸੀਪੀ ਸਿੰਘ, ਵਸ਼ਿਸ਼ਟ ਨਾਰਾਇਣ ਸਿੰਘ, ਲੱਲਨ ਸਿੰਘ, ਰਾਮਨਾਥ ਠਾਕੁਰ, ਅਸ਼ੋਕ ਚੌਧਰੀ, ਸੰਜੇ ਕੁਮਾਰ ਝਾ, ਅਫਾਕ ਅਹਿਮਦ ਖ਼ਾਨ, ਦਯਾਨੰਦ ਰਾਏ, ਸ਼ਰਵਣ ਕੁਮਾਰ, ਜਯਕੁਮਾਰ ਸਿੰਘ, ਮਹਾਬਲੀ ਸਿੰਘ, ਮਹੇਸ਼ਵਰ ਹਜਾਰੀ, ਦਿਲੇਸ਼ਵਰ ਕਮਤ, ਆਰਪੀ ਸਿੰਘ, ਸੁਨੀਲ ਕੁਮਾਰ ਪਿੰਟੂ, ਕਵਿਤਾ ਸਿੰਘ, ਚੰਦੇਸ਼ਵਰ ਪ੍ਰਸਾਦ ਚੰਦਰਵੰਸ਼ੀ ਅਤੇ ਰਾਜ ਸਿੰਘ ਮਾਨ ਸ਼ਾਮਲ ਹਨ।
 

 

ਦੱਸ ਦੇਈਏ ਕਿ ਬਿਹਾਰ ਵਿੱਚ ਮਿਲ ਕੇ ਸਰਕਾਰ ਚਲਾ ਰਹੀ ਭਾਜਪਾ ਅਤੇ ਜੇਡੀਯੂ ਹੁਣ ਦਿੱਲੀ ਵਿਧਾਨ ਸਭਾ ਚੋਣਾਂ ਵੀ ਲੜਨਗੀਆਂ। ਦਿੱਲੀ ਚੋਣਾਂ ਲਈ ਇਨ੍ਹਾਂ ਦੋਵਾਂ ਪਾਰਟੀਆਂ ਦਰਮਿਆਨ ਗੱਠਜੋੜ ਦਾ ਐਲਾਨ ਕੀਤਾ ਗਿਆ ਹੈ। ਗੱਠਜੋੜ ਦੇ ਤਹਿਤ ਭਾਜਪਾ ਨੇ ਜੇਡੀਯੂ ਲਈ ਦਿੱਲੀ ਵਿੱਚ ਦੋ ਸੀਟਾਂ ਛੱਡੀਆਂ ਹਨ। ਇਨ੍ਹਾਂ ਵਿੱਚ ਸੰਗਮ ਬਿਹਾਰ ਅਤੇ ਬੁਰਾਡੀ ਸੀਟਾਂ ਸ਼ਾਮਲ ਹਨ।

 

ਸਾਲ 2005 ਅਤੇ 2010 ਵਿੱਚ ਬਿਹਾਰ ਵਿਧਾਨ ਸਭਾ ਵਿੱਚ ਭਾਜਪਾ ਅਤੇ ਜੇਡੀਯੂ ਗੱਠਜੋੜ ਨੇ ਜਿੱਤ ਪ੍ਰਾਪਤ ਕੀਤੀ ਸੀ। ਭਾਜਪਾ-ਜੇਡੀਯੂ-ਐਲਜੇਪੀ ਗੱਠਜੋੜ ਨੇ ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਵੀ ਬਿਹਾਰ ਵਿੱਚ ਭਾਰੀ ਜਿੱਤ ਦਰਜ ਕੀਤੀ ਸੀ। ਹਾਲਾਂਕਿ, ਹਾਲ ਹੀ ਦੇ ਸਾਲਾਂ ਵਿੱਚ, ਬਿਹਾਰ ਤੋਂ ਇਲਾਵਾ, ਝਾਰਖੰਡ-ਉੱਤਰ ਪ੍ਰਦੇਸ਼ ਆਦਿ ਰਾਜਾਂ ਵਿੱਚ ਹੋਈਆਂ ਚੋਣਾਂ ਵਿੱਚ ਇਨ੍ਹਾਂ ਪਾਰਟੀਆਂ ਦਾ ਗਠਜੋੜ ਨਹੀਂ ਹੋਇਆ ਸੀ।
 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Prashant Kishor and pawan verma not a star campaigner for Nitish Kumar s jdu party