ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਇਸ ਪਿੰਡ ’ਚ ਹੁੰਦੀ ਹੈ ਰਾਵਣ ਦੀ ਪੂਜਾ, ਕਾਰਾਂ ’ਤੇ ਲਿਖਵਾਉਂਦੇ ਨੇ ‘ਜੈ–ਲੰਕੇਸ਼’

​​​​​​​ਇਸ ਪਿੰਡ ’ਚ ਹੁੰਦੀ ਹੈ ਰਾਵਣ ਦੀ ਪੂਜਾ, ਕਾਰਾਂ ’ਤੇ ਲਿਖਵਾਉਂਦੇ ਨੇ ‘ਜੈ–ਲੰਕੇਸ਼’

ਮੱਧ ਪ੍ਰਦੇਸ਼ ਸੁਬੇ ਦੇ ਵਿਦਿਸ਼ਾ ਜ਼ਿਲ੍ਹੇ ਵਿੱਚ ਰਾਵਣ ਨਾਂਅ ਦਾ ਇੱਕ ਪਿੰਡ ਹੈ; ਜਿੱਥੋਂ ਦੇ ਲੋਕ ਸਿਰਫ਼ ਰਾਵਣ ਦੀ ਪੂਜਾ ਕਰਦੇ ਹਨ। ਇਸ ਪਿੰਡ ਦੀ ਇਹ ਰਵਾਇਤ ਬਹੁਤ ਪੁਰਾਣੀ ਹੈ। ਪਿੰਡ ਵਾਸੀ ਬਹੁਤ ਸ਼ਰਧਾ ਨਾਲ ਇਹ ਸਭ ਕਰਦੇ ਹਨ।

 

 

ਰਾਵਣ ਨੂੰ ਇਸ ਪਿੰਡ ਵਿੱਚ ਦੇਵਤਿਆਂ ਵਾਂਗ ਪੂਜਿਆ ਜਾਂਦਾ ਹੈ। ਪਿੰਡ ਵਿੱਚ ਜਦੋਂ ਕੋਈ ਵੀ ਸ਼ੁਭ–ਕਾਰਜ ਹੁੰਦਾ ਹੈ; ਜਿਵੇਂ ਕੋਈ ਵਿਆਹ ਹੁੰਦਾ ਹੈ ਜਾਂ ਕਿਸੇ ਬੱਚੇ ਦਾ ਜਨਮ–ਦਿਨ ਹੁੰਦਾ ਹੈ; ਤਾਂ ਸਭ ਤੋਂ ਪਹਿਲਾਂ ਰਾਵਣ ਦੀ ਪੂਜਾ ਹੁੰਦੀ ਹੈ। ਫਿਰ ਬਾਕੀ ਕੰਮ ਸ਼ੁਰੂ ਕੀਤੇ ਜਾਂਦੇ ਹਨ।

 

 

ਦੁਸਹਿਰਾ ਦੇ ਤਿਉਹਾਰ ਮੌਕੇ ਪਿੰਡ ’ਚ ਸਥਿਤ ਰਾਵਣ ਦੇ ਮੰਦਰ ’ਚ ਵਿਸ਼ੇਸ਼ ਭੰਡਾਰਾ ਹੁੰਦਾ ਹੈ। ਮੰਦਰ ਦਾ ਨਾਂਅ ‘ਰਾਵਣ ਬੱਬਾ’ ਹੈ। ਜਦੋਂ ਵੀ ਪਿੰਡ ਦਾ ਕੋਈ ਵਿਅਕਤੀ ਕਾਰ ਜਾਂ ਕੋਈ ਹੋਰ ਵਾਹਨ ਖ਼ਰੀਦ ਕੇ ਲਿਆਉਂਦਾ ਹੈ, ਤਾਂ ਉਸ ਉੱਤੇ ਖ਼ਾਸ ਤੌਰ ’ਤੇ ‘ਜੈ–ਲੰਕੇਸ਼’ ਲਿਖਵਾਇਆ ਜਾਂਦਾ ਹੈ।

 

 

ਪਿੰਡ ਵਾਸੀਆਂ ਦੀ ਮਾਨਤਾ ਹੈ ਕਿ ਜੇ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਰਾਵਣ ਦੀ ਪੂਜਾ ਨਾ ਕੀਤੀ ਜਾਵੇ, ਤਾਂ ਕੋਈ ਨਾ ਕੋਈ ਮਾੜੀ ਘਟਨਾ ਜ਼ਰੂਰ ਵਾਪਰ ਜਾਂਦੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Prayer of Ravana done in this village get written Jai Lankesh on vehicles