ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਨਸੂਨ ਤੋਂ ਪਹਿਲਾਂ ਦੇ ਮੀਂਹ 'ਚ 22 ਫ਼ੀਸਦੀ ਦੀ ਕਮੀ

ਦੇਸ਼ 'ਚ ਸਭ ਤੋਂ ਜ਼ਿਆਦਾ ਦੱਖਣ ਵਿੱਚ 46 ਫ਼ੀਸਦੀ ਘੱਟ ਪਿਆ ਮੀਂਹ

ਦੇਸ਼ ਦੇ ਕਈ ਹਿੱਸਿਆਂ ਵਿੱਚ ਖੇਤੀਬਾੜੀ ਲਈ ਮਹੱਤਵਪੂਰਨ ਸਮਾਂ ਮਾਰਚ ਤੋਂ ਮਈ ਮਹੀਨੇ ਤੱਕ ਮਾਨਸੂਨ ਤੋਂ ਪਹਿਲਾਂ  ਦੇ ਮੀਂਹ ਵਿੱਚ 22 ਫ਼ੀਸਦੀ ਦੀ ਕਮੀ ਦਰਜ ਕੀਤੀ ਗਈ ਹੈ। ਮੌਸਮ ਵਿਭਾਗ ਦੇ ਅੰਕੜਿਆਂ ਤੋਂ ਇਹ ਪਤਾ ਲੱਗਾ ਹੈ। ਮੌਸਮ ਵਿਭਾਗ ਨੇ ਇਕ ਮਾਰਚ ਤੋਂ 15 ਮਈ ਤੱਕ 75.9 ਮਿਲੀਮੀਟਰ ਮੀਂਹ ਦਰਜ ਕੀਤਾ ਜੋ ਕਿ ਆਮ ਨਾਲੋਂ 22 ਫ਼ੀਸਦੀ ਘੱਟ ਹੈ। ਇਸ ਸਮੇਂ ਵਿੱਚ ਆਮ ਮੀਂਹ 96.8 ਮਿ ਮੀਟਰ ਹੁੰਦਾ ਹੈ।

 

ਮਾਨਸੂਨ ਤੋਂ ਪਹਿਲਾਂ ਦਾ ਮੀਂਹ ਦੇਸ਼ ਦੇ ਕੁਝ ਹਿੱਸਿਆਂ ਵਿੱਚ ਬਾਗ਼ਬਾਨੀ ਫ਼ਸਲਾਂ ਲਈ ਕਾਫੀ ਮਹੱਤਵਪੂਰਨ ਹੁੰਦਾ ਹੈ। ਉੜੀਸਾ ਵਰਗੇ ਸੂਬਿਆਂ ਵਿੱਚ ਮੌਸਮ ਵਿੱਚ ਖੇਤਾਂ ਦੀ ਜੁਤਾਈ ਕੀਤੀ ਜਾਂਦੀ ਹੈ ਜਦਕਿ ਦੇਸ਼ ਦੇ ਪੂਰਬੀ ਹਿੱਸੇ ਅਤੇ ਪੱਛਮੀ ਘਾਟ ਵਿੱਚ ਫ਼ਸਲ ਦੀ ਸਿੰਚਾਈ ਲਈ ਮਹੱਤਵਪੂਰਨ ਸਮਾਂ ਹੁੰਦਾ ਹੈ। ਮੌਸਮ ਵਿਭਾਗ ਨੇ ਪਹਿਲੀ ਮਾਰਚ ਤੋਂ 24 ਅਪ੍ਰੈਲ ਤੱਕ ਮੀਂਹ ਵਿੱਚ 27 ਫ਼ੀਸਦੀ ਤੱਕ ਕਮੀ ਦਰਜ ਕੀਤੀ ਹੈ।

 

ਇਸ ਦੌਰਾਨ, ਮੌਸਮ ਵਿਭਾਗ ਨੇ ਕਿਹਾ ਕਿ ਦੱਖਣ-ਪੂਰਬ ਮਾਨਸੂਨ ਦੱਖਣ ਅੰਡੇਮਾਨ ਸਾਗਰ ਵਿੱਚ ਅੱਗੇ ਵੱਧ ਗਿਆ ਹੈ ਅਤੇ ਇਸ ਦੇ ਅਗਲੇ ਤੋ ਤਿੰਨ ਦਿਨਾਂ ਵਿੱਚ ਉੱਤਰ ਅੰਡੇਮਾਨ ਸਾਗਰ ਅਤੇ ਅੰਡੇਮਾਨ ਸਾਗਰ ਤੱਕ ਪਹੁੰਚਣ ਲਈ ਅਨੁਕੂਲ ਦਿਸ਼ਾਵਾਂ ਹਨ।

 

ਮੌਸਮ ਵਿਭਾਗ ਦੇ ਚਾਰ ਮੌਸਮੀ ਭਾਗਾਂ ਵਿੱਚ ਦੱਖਣੀ ਪ੍ਰਾਇਦੀਪ (ਜਿਸ ਵਿੱਚ ਸਾਰੇ ਦੱਖਣੀ ਸੂਬੇ ਆਉਂਦੇ ਹਨ) ਵਿੱਚ ਮਾਨਸੂਨ ਤੋ ਪਹਿਲਾਂ ਮੀਂਹ ਵਿੱਚ 46 ਫ਼ੀਸਦੀ ਦੀ ਕਮੀ ਆਈ ਹੈ ਜੋ ਕਿ ਦੇਸ਼ ਵਿੱਚ ਸਭ ਤੋਂ ਜ਼ਿਆਦਾ ਹੈ।

 

ਇਸ ਤੋਂ ਬਾਅਦ ਉੱਤਰ ਪੱਛਮ ਸਬਡਵੀਜ਼ਨ ਆਉਂਦਾ ਹੈ ਜਿਸ ਤਹਿਤ ਸਾਰੇ ਉੱਤਰੀ ਭਾਰਤੀ ਸੂਬੇ ਆਉਂਦੇ ਹਨ। ਇਹ ਇੱਕ ਮਾਰਚ ਤੋਂ 24 ਅਪ੍ਰੈਲ ਤੱਕ 38 ਫ਼ੀਸਦੀ ਰਿਹਾ ਪਰ ਕਈ ਹਿੱਸਿਆਂ ਵਿੱਚ ਮੀਂਹ ਪੈਣ ਦੇ ਚਲਦਿਆਂ ਇਸ ਵਿੱਚ ਦੋ ਫ਼ੀਸਦੀ ਦੀ ਕਮੀ ਆਈ। ਪੂਰਬੀ ਅਤੇ ਉੱਤਰ ਪੂਰਬ ਖੇਤਰ ਜਿਸ ਵਿੱਚ ਝਾਰਖੰਡ, ਬਿਹਾਰ, ਪੱਛਮੀ ਬੰਗਾਲ, ਉੜੀਸਾ ਅਤੇ ਪੂਰਬ ਦੇ ਸੂਬੇ ਆਉਂਦੇ ਹਨ, ਮੈਂ ਮੀਂਹ ਵਿੱਚ ਸੱਤ ਫੀਸਦੀ ਦੀ ਕਮੀ ਦਰਜ ਕੀਤੀ ਗਈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Pre monsoon rainfall deficit drops to 22 per cent South India Down by 46 Percent