ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੇਰਲ 'ਚ ਗਰਭਵਤੀ ਹੱਥਣੀ ਦੀ ਹੱਤਿਆ ਮਾਮਲੇ 'ਚ ਇੱਕ ਮੁਲਜ਼ਮ ਗ੍ਰਿਫ਼ਤਾਰ

ਕੇਰਲ 'ਚ ਇੱਕ ਗਰਭਵਤੀ ਹੱਥਣੀ ਦੀ ਦਰਦਨਾਕ ਮੌਤ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ। ਹੱਥਣੀ ਦੀ ਮੌਤ ਦੇ ਮਾਮਲੇ 'ਚ ਅੱਜ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
 

ਸੂਬੇ ਦੇ ਜੰਗਲਾਤ ਵਿਭਾਗ ਨੇ ਟਵੀਟ ਕੀਤਾ, "ਕੇਐਫਡੀ (ਕੇਰਲ ਵਣ ਵਿਭਾਗ) ਨੇ ਹੱਥਣੀ ਦੀ ਮੌਤ ਦੇ ਮਾਮਲੇ 'ਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।" ਇਸ ਘਟਨਾ ਦੀ ਦੇਸ਼ ਭਰ ਵਿੱਚ ਨਿਖੇਧੀ ਕੀਤੀ ਗਈ ਸੀ। ਜੰਗਲਾਤ ਵਿਭਾਗ ਦੇ ਸੂਤਰਾਂ ਨੇ ਵੀਰਵਾਰ ਨੂੰ ਕਿਹਾ ਸੀ ਕਿ ਹੱਥਣੀ ਦੀ ਮੌਤ ਦੀ ਘਟਨਾ ਦੇ ਸਬੰਧ 'ਚ ਤਿੰਨ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਦੋ ਹੋਰ ਸ਼ੱਕੀ ਵਿਅਕਤੀਆਂ ਦੀ ਭਾਲ ਕੀਤੀ ਜਾ ਰਹੀ ਹੈ।
 

ਕੇਰਲ 'ਚ ਗਰਭਵਤੀ ਹੱਥਣੀ ਦੀ ਹੱਤਿਆ ਮਾਮਲੇ 'ਚ ਕਾਰਵਾਈ ਦੀ ਜਾਣਕਾਰੀ ਸੂਬੇ ਦੇ ਜੰਗਲਾਤ ਮੰਤਰੀ ਨੇ ਦਿੱਤੀ। ਇੱਕ ਸੀਨੀਅਰ ਅਧਿਕਾਰੀ ਦਾ ਕਹਿਣਾ ਹੈ ਕਿ ਲਗਭਗ 40 ਸਾਲਾ ਮੁਲਾਜ਼ਮ ਕਥਿਤ ਤੌਰ 'ਤੇ ਵਿਸਫ਼ੋਟਕ ਸਪਲਾਈ ਕਰਦਾ ਸੀ। ਇਸ ਮਾਮਲੇ 'ਚ ਇਹ ਪਹਿਲੀ ਗ੍ਰਿਫ਼ਤਾਰੀ ਹੈ।
 

ਇਹ ਹੈ ਮਾਮਲਾ 
ਦਰਅਸਲ ਉੱਤਰੀ ਕੇਰਲ ਦੇ ਮਲੱਪੁਰਮ ਇਲਾਕੇ ਵਿੱਚ ਕੁਝ ਵਹਿਸ਼ੀ ਲੋਕਾਂ ਨੇ ਰਲ ਕੇ ਇੱਕ ਗਰਭਵਤੀ ਹੱਥਣੀ ਨੂੰ ਵਿਸਫ਼ੋਟਕ ਭਰਿਆ ਅਨਾਨਾਸ ਖੁਆ ਕੇ ਮਰਨ ਲਈ ਛੱਡ ਦਿੱਤਾ। ਇਸ ਮਾਸੂਮ ਜਾਨਵਰ ਦੇ ਜਬਾੜੇ ਬੁਰੀ ਤਰਾਂ ਨਾਲ ਫੱਟ ਗਏ ਅਤੇ ਦੰਦ ਟੁੱਟ ਗਏ। ਉਸ ਦਾ ਕਸੂਰ ਸਿਰਫ਼ ਇੰਨਾ ਸੀ ਕਿ ਖਾਣਾ ਲੱਭਣ ਉਹ ਸ਼ਹਿਰ ਵੱਲ ਆ ਗਈ ਸੀ। ਹੱਥਣੀ ਦੀ ਅਜਿਹੀ ਹਾਲਤ ਹੋ ਗਈ ਕਿ ਉਹ ਦਰਦ ਕਰਕੇ ਨਦੀ ਵਿੱਚ ਜਾ ਖੜੀ ਹੋਈ। ਇਹ ਮਾਮਲਾ ਵੀਰਵਾਰ (28 ਮਈ) ਦਾ ਹੈ। ਇਸ 'ਚ ਬੁਰੀ ਤਰਾਂ ਨਾਲ ਜ਼ਖ਼ਮੀ ਹੱਥਣੀ ਦੀ ਗੁਜ਼ਰੇ ਸਨਿੱਚਰਵਾਰ (30 ਮਈ) ਨੂੰ ਮੌਤ ਹੋ ਗਈ।

 

ਖਾਣੇ ਦੀ ਤਲਾਸ਼ 'ਚ ਆਈ ਸੀ ਸ਼ਹਿਰ ਵੱਲ
ਇਹ ਹੱਥਣੀ ਖਾਣੇ ਦੀ ਤਲਾਸ਼ ਵਿੱਚ ਭਟਕਦੇ ਹੋਏ 25 ਮਈ ਨੂੰ ਜੰਗਲ ਤੋਂ ਪਿੰਡ ਕੋਲ ਵਿੱਚ ਆ ਗਈ ਸੀ। ਗਰਭਵਤੀ ਹੋਣ ਕਰ ਕੇ ਉਸ ਨੂੰ ਆਪਣੇ ਬੱਚੇ ਲਈ ਖਾਣੇ ਦੀ ਜ਼ਰੂਰਤ ਸੀ। ਉਸੇ ਸਮੇਂ ਕੁੱਝ ਲੋਕਾਂ ਨੇ ਉਸ ਨੂੰ ਅਨਾਨਾਸ ਖਿਲਾ ਦਿੱਤਾ। ਖਾਂਦੇ ਹੀ ਉਸ ਦੇ ਮੂੰਹ ਵਿੱਚ ਵਿਸਫੋਟ ਹੋ ਗਿਆ। ਜਿਸ ਕਾਰਨ ਉਸ ਦਾ ਜਬਾੜਾ ਬੁਰੀ ਤਰਾਂ ਨਾਲ ਜ਼ਖ਼ਮੀ ਹੋ ਗਿਆ ਅਤੇ ਉਸ ਦੇ ਦੰਦ ਵੀ ਟੁੱਟ ਗਏ। ਦਰਦ ਨਾਲ ਤੜਫ਼ ਰਹੀ ਹਥਣੀ ਨੂੰ ਜਦੋਂ ਕੁੱਝ ਸਮਝ ਨਹੀਂ ਆਇਆ ਤਾਂ ਉਹ ਵੇਲਿਆਰ ਨਦੀ ਵਿੱਚ ਜਾ ਖੜੀ ਹੋਈ। ਆਪਣੇ ਦਰਦ ਨੂੰ ਘੱਟ ਕਰਨ ਲਈ ਉਹ ਪੂਰੇ ਸਮਾਂ ਬੱਸ ਵਾਰ-ਵਾਰ ਪਾਣੀ ਪੀਂਦੀ ਰਹੀ।

 

ਤਿੰਨ ਦਿਨ ਖੜੀ ਰਹੀ ਨਦੀ ਵਿੱਚ 
ਹਥਣੀ ਦਰਦ ਵਿੱਚ ਤਿੰਨ ਦਿਨ ਤੱਕ ਨਦੀ ਵਿੱਚ ਸੁੰਢ ਪਾ ਕੇ ਖੜੀ ਰਹੀ। ਅਖੀਰ ਉਹ ਜ਼ਿੰਦਗੀ ਦੀ ਜੰਗ ਹਾਰ ਗਈ ਅਤੇ ਉਸ ਦੀ ਮੌਤ ਹੋ ਗਈ। ਜੰਗਲ ਵਿਭਾਗ ਦੇ ਅਧਿਕਾਰੀਆਂ ਦੇ ਅਨੁਸਾਰ ਇਸ ਦੀ ਉਮਰ 14-15 ਸਾਲ ਸੀ। ਅਧਿਕਾਰੀਆਂ ਨੇ ਦੱਸਿਆ ਕਿ ਉਸ ਤਕ ਮਦਦ ਨਹੀਂ ਪਹੁੰਚਾਈ ਜਾ ਸਕੀ। ਹਥਣੀ ਦੀ ਜਾਣਕਾਰੀ ਮਿਲਣ ਉੱਤੇ ਜੰਗਲ ਵਿਭਾਗ ਦੇ ਕਰਮਚਾਰੀ ਉਸ ਨੂੰ ਬਚਾਅ ਕਰਨ ਪੁੱਜੇ ਪਰ ਉਹ ਪਾਣੀ ਤੋਂ ਬਾਹਰ ਨਹੀਂ ਆਈ ਅਤੇ ਸਨਿੱਚਰਵਾਰ ਨੂੰ ਉਸ ਦੀ ਮੌਤ ਹੋ ਗਈ।

 

ਫ਼ੇਸਬੁੱਕ ਪੋਸਟ ਤੋਂ ਘਟਨਾ ਆਈ ਸਾਹਮਣੇ
ਜੰਗਲ ਅਧਿਕਾਰੀ ਮੋਹਨ ਕ੍ਰਿਸ਼ਣਨ ਨੇ ਆਪਣੇ ਫੇਸ ਬੁੱਕ ਪੇਜ ਉੱਤੇ ਪੋਸਟ ਕਰ ਕੇ ਦੱਸਿਆ ਕਿ ਇਹ ਮਾਦਾ ਹਾਥੀ ਖਾਣੇ ਦੀ ਤਲਾਸ਼ ਵਿੱਚ ਭਟਕਦੇ ਹੋਏ ਜੰਗਲ ਤੋ ਪਿੰਡ ਕੋਲ ਵਿਚ ਗਈ ਸੀ। ਉਨ੍ਹਾਂ ਨੇ ਆਪਣੀ ਪੋਸਟ ਵਿੱਚ ਲਿਖਿਆ ਕਿ ਜ਼ਖ਼ਮੀ ਹੋਣ ਦੇ ਬਾਅਦ ਹਥਣੀ ਇੱਕ ਪਿੰਡ ਵਿਚੋਂ ਭੱਜਦੇ ਹੋਏ ਨਿਕਲੀ ਪਰ ਉਸ ਨੇ ਕਿਸੇ ਨੂੰ ਵੀ ਚੋਟ ਨਹੀਂ ਪਹੁੰਚਾਈ।

 

ਲਿਖਿਆ ਭਾਵਨਾਤਮਕ ਪੋਸਟ 
ਮੋਹਨ ਕ੍ਰਿਸ਼ਣੰਨ ਨੇ ਇੱਕ ਬਹੁਤ ਹੀ ਭਾਵਨਾਤਮਕ ਪੋਸਟ ਲਿਖਿਆ ਕਿ ਉਹ ਗੰਭੀਰ ਰੂਪ ਨਾਲ ਜ਼ਖ਼ਮੀ ਸੀ ਪਰ ਇਸ ਦੇ ਬਾਵਜੂਦ ਵੀ ਉਸ ਨੇ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਇਆ ਅਤੇ ਨਾ ਹਮਲਾ ਕੀਤਾ। ਜਾਨਵਰ ਨੇ ਇਨਸਾਨ ਉੱਤੇ ਵਿਸ਼ਵਾਸ ਕੀਤਾ ਤਾਂ ਹੀ ਉਸ ਨੂੰ ਇਹ ਸਜ਼ਾ ਮਿਲੀ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:pregnant elephant death in Kerala one arrested