ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੌਕਡਾਊਨ: ਇਸ ਟੈਲੀਕਾਮ ਕੰਪਨੀ ਦੇ ਗਾਹਕਾਂ ਦਾ ਨਹੀਂ ਹੋਵੇਗਾ ਬਿਨਾਂ ਰਿਚਾਰਜ ਦੇ ਨੰਬਰ ਬੰਦ

ਦੂਰਸੰਚਾਰ ਮੰਤਰਾਲੇ ਵੱਲੋਂ ਬੀਐੱਸਐੱਨਐੱਲ ਦੇ ਕਰੋੜਾਂ ਪ੍ਰੀਪੇਡ ਸਿਮ ਕਾਰਡ ਯੂਜ਼ਰਸ ਨੂੰ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਰਾਹਤ ਦਿੱਤੀ ਗਈ ਹੈ। ਕੇਂਦਰੀ ਮੰਤਰੀ ਰਵਿਸ਼ੰਕਰ ਪ੍ਰਸਾਦ ਨੇ ਬੀਐੱਸਐੱਨਐੱਲ ਪ੍ਰੀਪੇਡ ਸਿਮ ਕਾਰਡ ਯੂਜ਼ਰਸ ਦੇ ਨੰਬਰ 20 ਅਪ੍ਰੈਲ ਤੱਕ ਬਿਨਾਂ ਰਿਚਾਰਜ ਦੇ ਵੀ ਜਾਰੀ ਰੱਖਣ ਦੇ ਹੁਕਮ ਦਿੱਤੇ ਹਨ। 

 

ਮੰਤਰੀ ਨੇ ਇਨ੍ਹਾਂ ਯੂਜ਼ਰਸ ਨੂੰ ਤੁਰਤ 10 ਰੁਪਏ ਦਾ ਬੈਲੇਂਸ ਵੀ ਇਸੈਂਟਿਵ ਦੇ ਤੌਰ ਉੱਤੇ ਦੇਣ ਲਈ ਕਿਹਾ ਹੈ। ਕੇਂਦਰੀ ਮੰਤਰੀ ਨੇ ਇਹ ਵੀ ਕਿਹਾ ਕਿ ਇਹ ਹੁਕਮ ਬੀਐੱਸਐੱਨਐੱਲ ਦੇ ਹਰ ਟੈਲੀਕਾਮ ਸਰਕਲ ਦੇ ਪ੍ਰੀਪੇਡ ਯੂਜ਼ਰਸ ਲਈ ਲਾਗੂ ਹੋਵੇਗਾ। 

 

 

 

 

ਕੇਂਦਰੀ ਮੰਤਰੀ ਨੇ ਕਿਹਾ ਕਿ ਲੌਕਡਾਊਨ ਦੇ ਮੱਦੇਨਜ਼ਰ ਪਰਵਾਸੀ ਮਜ਼ਦੂਰਾਂ ਦੇ ਪਲਾਇਨ ਸਮੇਂ ਰਾਹ ਵਿੱਚ ਆਪਣੇ ਰਿਸ਼ਤੇਦਾਰਾਂ ਨਾਲ ਕੁਨੈਕਟ ਰਹਿਣ ਲਈ ਸਰਕਾਰ ਨੇ ਇਹ ਫ਼ੈਸਲਾ ਲਿਆ ਹੈ।  


ਦੱਸਣਯੋਗ ਹੈ ਕਿ ਲੌਕਡਾਊਨ ਵਿਚਕਾਰ ਮਜ਼ਦੂਰਾਂ ਵੱਲੋਂ ਪੈਸੇ ਨਾ ਹੋਣ ਅਤੇ ਪੈਦਲ ਹੀ ਕਰ ਨੂੰ ਜਾਣ ਦੀਆਂ ਖ਼ਬਰਾਂ ਵਿਚਕਾਰ ਪ੍ਰਿਅੰਕਾ ਗਾਂਧੀ ਨੇ ਟੈਲੀਕਾਮ ਕੰਪਨੀਆਂ ਨੂੰ ਮਹੀਨੇ ਲਈ ਇਨਕਮਿੰਗ ਅਤੇ ਆਊਟਗੋਇੰਗ ਸਹੂਲਤ ਮੁਫ਼ਤ ਦੇਣ ਲਈ ਬੀਤੇ ਦਿਨ ਅਪੀਲ ਕੀਤੀ ਸੀ। 

 

ਇਸੇ ਤਰ੍ਹਾਂ ਟਰਾਈ ਨੇ ਹੁਕਮ ਦਿੱਤਾ ਹੈ ਕਿ ਜਿਨ੍ਹਾਂ ਪ੍ਰੀਪੇਡ ਯੂਜ਼ਰਸ ਦੀ ਮਿਆਦ ਲੌਕਡਾਊਨ ਦੌਰਾਨ ਖ਼ਤਮ ਹੋ ਰਹੀ ਹੈ, ਉਨ੍ਹਾਂ ਦੀ ਮਿਆਦ ਵਧਾਈ ਜਾਵੇ। ਟਰਾਈ ਨੇ ਜੀਓ, ਆਈਡਿਆ ਅਤੇ ਏਅਰਟੈਲ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਸੀ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Prepaid sims of BSNL will not be discontinued till 20 april