ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਈ ਅਤਿ–ਆਧੁਨਿਕ ਹਥਿਆਰ ਭਾਰਤੀ ਫ਼ੌਜਾਂ ਹਵਾਲੇ ਕਰਨ ਦੀਆਂ ਤਿਆਰੀਆਂ

ਕਈ ਅਤਿ–ਆਧੁਨਿਕ ਹਥਿਆਰ ਭਾਰਤੀ ਫ਼ੌਜਾਂ ਹਵਾਲੇ ਕਰਨ ਦੀਆਂ ਤਿਆਰੀਆਂ

ਭਾਰਤ ਹੁਣ ਆਪਣੀਆਂ ਦੂਜੇ ਗੇੜ ਦੀਆਂ ‘ਬੈਲਿਸਟਿਕ ਮਿਸਾਇਲ ਡਿਫ਼ੈਂਸ (BMD)’ ਇੰਟਰਸੈਪਟਰ ਮਿਸਾਇਲਾਂ ਤੇ ਹੋਰ ਭਵਿੱਖਮੁਖੀ ਹਥਿਆਰਾਂ ਦੇ ਪਰੀਖਣ ਕਰਨ ਦੀਆਂ ਤਿਆਰੀਆਂ ’ਚ ਹੈ। ਇਹ ਪਰੀਖਣ ਅਗਲੇ ਵਰ੍ਹੇ ਹੋਣਗੇ। ਹੁਣ ਇਹ ਪਰੀਖਣ ਪਹਿਲੀ ਵਾਰ ਫ਼ਲੋਟਿੰਗ ਟੈਸਟ ਰੇਂਜ (FTR) ’ਚ ਹੋਣਗੇ। ਜਿਸ ਦਾ ਮਤਲਬ ਹੈ ਕਿ ਮਿਸਾਇਲਾਂ ਦਾਗ਼ਣ ਲਈ ਤਦ ਕਿਸੇ ਠੋਸ ਜ਼ਮੀਨ ਸਤ੍ਹਾ ਦੀ ਲੋਡ ਨਹੀਂ ਰਹਿ ਜਾਵੇਗੀ। ਆਮ ਜਨਤਾ ਨੂੰ ਵੀ ਕੋਈ ਖ਼ਤਰਾ ਨਹੀਂ ਹੋਵੇਗਾ।

 

 

ਸਿਰਫ਼ ਦੁਨੀਆ ਦੇ ਕੁਝ ਕੁ ਮੁਲਕਾਂ ਕੋਲ ਇਹ FTR ਸਮਰੱਥਾ ਮੌਜੂਦ ਹੈ। ਰੱਖਿਆ ਖੋਜ ਤੇ ਵਿਕਾਸ ਸੰਗਠਨ (DRDO) ਵੱਲੋਂ ਤਿਆਰ ਕੀਤੀ ਇਹ FTR ਦਰਅਸਲ 10,000 ਟਨ ਵਜ਼ਨੀ ਇੱਕ ਸਮੁੰਦਰੀ ਜਹਾਜ਼ ਹੈ; ਜੋ 200 ਮੀਟਰ ਲੰਮਾ ਤੇ 60 ਚੌੜਾ ਹੋਵੇਗਾ। ਇਹ ਬੇੜਾ ਅਤਿ–ਆਧੁਨਿਕ ‘ਇਲੈਕਟ੍ਰੋ–ਆਪਟੀਕਲ ਮਿਸਾਇਲ ਟ੍ਰੈਕਿੰਗ’ (EOTS), S–ਬੈਂਡ ਰਾਡਾਰ ਟ੍ਰੈਕਿੰਗ ਤੇ ਟੈਲੀਮੀਟ੍ਰੀ ਉਪਕਰਨਾਂ ਨਾਲ ਲੈਸ ਹੋਵੇਗਾ। ਇਸ ਤੋਂ ਇਲਾਵਾ ਇਸ ’ਤੇ ਇੱਕ ਲਾਂਚ ਪੈਡ, ਲਾਂਚ ਕੰਟਰੋਲ ਤੇ ਮਿਸ਼ਨ ਕੰਟਰੋਲ ਸੈਂਟਰ ਵੀ ਹੋਣਗੇ।

 

 

ਹਾਲੇ ਮੀਡੀਆ ਨੂੰ FTR ਰਾਹੀਂ ਦਾਗ਼ੀਆਂ ਜਾਣ ਵਾਲੀਆਂ ਮਿਸਾਇਲਾਂ ਬਾਰੇ ਕੁਝ ਨਹੀਂ ਦੱਸਿਆ ਜਾ ਰਿਹਾ ਪਰ ‘ਹਿੰਦੁਸਤਾਨ ਟਾਈਮਜ਼’ ਨੂੰ ਇਸ ਸਮੁੰਦਰੀ ਬੇੜੇ ਬਾਰੇ ਕੁਝ ਜਾਣਕਾਰੀ ਮਿਲੀ ਹੈ; ਜਿਸ ਮੁਤਾਬਕ ਇਸ ਜੰਗੀ ਬੇੜੇ ਦੀ ਰਵਾਇਤੀ ਮਿਸਾਇਲਾਂ ਸਮੁੰਦਰ ’ਚ 400 ਤੋਂ 500 ਜਹਾਜ਼ੀ ਮੀਲ ਦੂਰ ਜਾ ਕੇ ਵੀ 1,500 ਕਿਲੋਮੀਟਰ ਦੀ ਦੂਰੀ ਤੱਕ ਦਾਗ਼ਣ ਦੀ ਸਮਰੱਥਾ ਹੋਵੇਗੀ। ਭਾਰਤ ਦੇ ਪੂਰਬੀ ਸਮੁੰਦਰੀ ਕੰਢਿਆਂ ਤੋਂ ਦੂਰ ਇਹ ਖ਼ਤਰਨਾਕ ਹਥਿਆਰ ਦਾਗ਼ਦੇ ਸਮੇਂ ਆਮ ਜਨਤਾ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਪੁੱਜਣ ਦਾ ਕੋਈ ਖ਼ਤਰਾ ਨਹੀਂ ਹੋਵੇਗਾ।

 

 

ਇਹ ਵੀ ਪਤਾ ਲੱਗਾ ਹੈ ਕਿ FTR ਦੀ ਵਰਤੋਂ ‘ਅਗਨੀ’ ਲੜੀ ਦੀਆਂ ਬੈਲਿਸਟਿਕ ਮਿਸਾਇਲਾਂ ਦਾਗ਼ਣ ਲਈ ਨਹੀਂ ਕੀਤੀ ਜਾਵੇਗੀ ਕਿਉ਼ਕਿ ਇਹ ਬਹੁਤ ਲੰਮੀ ਦੂਰੀ ਤੱਕ ਮਾਰ ਸਕਣ ਵਾਲੀਆਂ ਮਿਸਾਇਲਾਂ ਦਾਗ਼ਣ ਲਈ ਨਹੀਂ ਹੈ। ਇਸ FTR ਵਿੱਚ ਅੰਤ੍ਰਿਤ ਟੈਸਟ ਰੇਂਜ (ITR) ਦੀਆਂ ਸਾਰੀਆਂ ਸਮਰੱਥਾ ਮੌਜੂਦ ਰਹਿਣਗੀਆਂ। ਇਸ ਰਾਹੀਂ ਡੂੰਘੇ ਸਮੁੰਦਰਾਂ ਵਿੱਚ ਜਾ ਕੇ ਵੀ ਮਿਸਾਇਲਾਂ ਦਾਗ਼ੀਆਂ ਜਾ ਸਕਦੀਆਂ ਹਨ।

 

 

FTR ਨੂੰ ਮਿਸਾਇਲਾਂ ਦਾਗ਼ਣ ਲਈ ਸਿਰਫ਼ ਦੋ ਤੋਂ ਤਿੰਨ ਦਰਜੇ ਦਾ ਕੋਣ ਚਾਹੀਦਾ ਹੋਵੇਗਾ। ਇਸ ਦੀ ਵਰਤੋਂ ਸਿਰਫ਼ ਮਨੁੱਖੀ ਆਬਾਦੀਆਂ ਤੋਂ ਦੂਰ ਡੂੰਘੇ ਸਮੁੰਦਰਾਂ ’ਚ ਜਾ ਕੇ ਮਿਸਾਇਲਾਂ ਦੇ ਤਜਰਬੇ ਕਰਨ ਲਈ ਕੀਤੀ ਜਾਵੇਗੀ। ਇਸ ਰਾਹੀਂ 100 ਕਿਲੋਮੀਟਰ ਤੋਂ ਲੈ ਕੇ 1,500 ਕਿਲੋਮੀਟਰ ਦੀ ਦੂਰੀ ਤੱਕ ਮਾਰ ਕਰ ਸਕਣ ਵਾਲੀਆਂ ਮਿਸਾਇਲਾਂ ਦੇ ਤਜਰਬੇ ਕੀਤੇ ਜਾ ਸਕਣਗੇ।

 

 

FTR ਰਾਹੀਂ 2,000 ਕਿਲੋਮੀਟਰ ਦੀ ਦੂਰੀ ਤੱਕ ਮਾਰ ਕੀਤੀਆਂ ਜਾ ਸਕਣ ਵਾਲੀਆਂ ‘ਪ੍ਰਹਾਰ’ ਤੇ ਅਜਿਹੀਆਂ ਹੋਰ ਮਿਸਾਇਲਾਂ ਦੇ ਤਜਰਬੇ ਵੀ ਕੀਤੇ ਜਾਣਗੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Preparations are on to give ultra modern weapons ot Indian forces