ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ `ਚ ਮਾਰਚ ਤੋਂ ਮਿਲ ਸਕਦਾ ਮੁਫਤ ਵਾਈ-ਫਾਈ

ਦਿੱਲੀ `ਚ ਮਾਰਚ ਤੋਂ ਮਿਲ ਸਕਦਾ ਮੁਫਤ ਵਾਈ-ਫਾਈ

ਦਿੱਲੀ ਸਰਕਾਰ ਦੀ ਅਗਲੇ ਸਾਲ ਮਾਰਚ ਤੋਂ ਮੁਫਤ ਵਾਈ-ਫਾਈ ਸਹੂਲਤ ਸ਼ੁਰੂ ਕਰਨ ਦੀ ਯੋਜਨਾ ਹੈ। ਇਸ ਨੂੰ ਲੈ ਕੇ ਲੋਕ ਨਿਰਮਾਣ ਵਿਭਾਗ (ਪੀਡਬਲਿਊਡੀ) ਨੇ ਵਾਈ-ਫਾਈ ਪ੍ਰੋਜੈਕਟ ਲਈ 566 ਕਰੋੜ ਖਰਚ ਦਾ ਅਨੁਮਾਨ ਦੱਸਿਆ ਹੈ। ਇਸ `ਚ ਵਾਈ-ਫਾਈ ਲਗਾਉਣ ਤੋਂ ਲੈ ਕੇ ਉਸਦੇ ਰਖ ਰਖਾਵ ਅਤੇ ਉਸ ਨੂੰ ਸੰਚਾਰੂ ਢੰਗ ਨਾਲ ਚਲਾਉਣ ਦਾ ਖਰਚ ਸ਼ਾਮਲ ਹੈ।


ਰਾਜਧਾਨੀ `ਚ ਸਰਵੇ ਦੇ ਬਾਅਦ ਪਹਿਲੇ ਚਰਨ `ਚ ਦੋ ਹਜ਼ਾਰ ਥਾਵਾਂ `ਤੇ ਹਾਟ ਸਪੋਟ ਪੁਆਇੰਟ ਸਥਾਪਤ ਕਰਨ ਦੀ ਯੋਜਨਾ ਹੈ। ਇਸ ਲਈ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਸਰਕਾਰ ਤੋਂ ਮਨਜ਼ੂਰੀ ਮਿਲਣੀ ਬਾਕੀ ਹੈ। ਇਹ ਪਰਿਯੋਜਨਾ ਆਈਟੀ ਵਿਭਾਗ ਤੋਂ ਪੀਡਬਲਿਊਡੀ ਨੂੰ ਬਦਲ ਦਿੱਤੀ ਗਈ ਹੈ। ਪਾਇਲਟ ਪ੍ਰੋਜੈਕਟ ਦੇ ਤੌਰ `ਤੇ ਬੁਰਾਡੀ ਦੇ ਸੰਤਨ ਨਗਰ `ਚ ਯੋਜਨਾ ਦਾ ਟਰਾਈਲ ਚਲ ਰਿਹਾ ਹੈ।


ਪੀਡਬਲਿਊਡੀ ਵਿਭਾਗ ਵੱਲੋਂ ਸਰਕਾਰ ਨੂੰ ਯੋਜਨਾ `ਤੇ ਆਉਣ ਵਾਲੇ ਖਰਚ ਦੀ ਅਨੁਮਾਨਤ ਲਾਗਤ ਤਿਆਰ ਕਰਕੇ ਭੇਜੀ ਗਈ ਹੈ। ਸਰਕਾਰ ਵੱਲੋਂ ਇਸਦੀ ਸਮੀਖਿਆ ਅਤੇ ਮਨਜ਼ੂਰੀ ਦੇ ਬਾਅਦ ਟੈਂਡਰ ਮੰਗੇ ਜਾਣਗੇ। 
ਸਰਕਾਰ ਦੀ ਕੋਸਿ਼ਸ਼ ਹੈ ਕਿ ਸਾਰੀਆਂ ਰਿਹਾਇਸ਼ੀ ਖੇਤਰਾਂ ਅਤੇ ਜਨਤਕ ਥਾਵਾਂ `ਤੇ ਮੁਫਤ ਵਾਈ-ਫਾਈ ਸਹੂਲਤ ਉਪਲੱਬਧ ਕਰਵਾਈ ਜਾ ਸਕੇ। ਪਹਿਲਾਂ ਇਸ ਸਬੰਧੀ ਮਾਡਲ ਚੁਣਨ ਦੀ ਮੁਸ਼ਕਲ ਸੀ। ਤੈਅ ਨਹੀਂ ਹੋ ਰਿਹਾ ਸੀ ਕਿ ਵਾਇਰਲੈਸ ਇੰਟਰਨੈਟ ਹਾਟਸਪਾਟ ਹੋਵੇ ਜਾਂ ਫਾਈਬਰ ਮਾਡਲ ਹੋਵੇ। ਵਿਭਾਗ ਦਾ ਮੰਨਣਾ ਹੈ ਕਿ ਇਸ ਸਹੂਲਤ ਲਈ ਅਜਿਹਾ ਪ੍ਰਬੰਧ ਕੀਤਾ ਜਾਵੇ, ਜਿਸ ਨਾਲ ਕੋਈ ਪ੍ਰੇਸ਼ਾਨੀ ਨਾ ਹੋਵੇ।


ਪਹਿਲੇ ਚਰਣ `ਚ ਸਹੂਲਤ ਸ਼ੁਰੂ ਹੋਣ ਦੇ ਬਾਅਦ ਇਕ ਵਾਰ `ਚ 200 ਲੋਕ ਇਸ ਸਹੂਲਤ ਦੀ ਵਰਤੋਂ ਕਰ ਸਕਣਗੇ। ਇਸ ਨੂੰ ਜਿੱਥੇ ਲਗਾਇਆ ਜਾਵੇਗਾ, ਉਥੋਂ ਇਸਦਾ ਦਾਇਰਾ 100 ਮੀਟਰ ਦਾ ਹੋਵੇਗਾ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Preparations begins for free Wi Fi in Delhi from March