ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਧਾਰਾ–370 ਤੇ ਤਿੰਨ–ਤਲਾਕ ਪਿੱਛੋਂ ਹੁਣ ਦੇਸ਼ ’ਚ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਇੱਕੋ ਵਾਰੀ ਕਰਵਾਉਣ ਦੀ ਤਿਆਰੀ

ਧਾਰਾ–370 ਤੇ ਤਿੰਨ–ਤਲਾਕ ਪਿੱਛੋਂ ਹੁਣ ਦੇਸ਼ ’ਚ ਵਿਧਾਨ ਸਭਾ ਤੇ ਲੋਕ ਸਭਾ ਚੋਣਾਂ ਇੱਕੋ ਵਾਰੀ ਕਰਵਾਉਣ ਦੀ ਤਿਆਰੀ

ਜੰਮੂ–ਕਸ਼ਮੀਰ ’ਚ ਧਾਰਾ 370 ਖ਼ਤਮ ਕਰਨ ਅਤੇ ਤਿੰਨ–ਤਲਾਕ ਉੱਤੇ ਰੋਕ ਲਈ ਨਵੇਂ ਕਾਨੂੰਨ ਬਣਾਉਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਸਰਕਾਰ ਨੇ ਆਪਣਾ ਪੂਰਾ ਧਿਆਨ ਹੁਣ ਦੇਸ਼ ਵਿੱਚ ਸਾਰੇ ਸੂਬਿਆਂ ਦੀਆਂ ਵਿਧਾਨ ਸਭਾਵਾਂ ਤੇ ਲੋਕਾ ਦੀਆਂ ਚੋਣਾਂ ਇੱਕੋ ਵਾਰੀ ’ਚ ਕਰਵਾਉਣ ਉੱਤੇ ਕੇ਼ਦ੍ਰਿਤ ਕੀਤਾ ਹੋਇਆ ਹੈ।

 

 

ਸਰਕਾਰ ਨੇ ਇਸ ਲਈ ਬਾਕਾਇਦਾ ਕਵਾਇਦ ਸ਼ੁਰੂ ਕਰ ਦਿੱਤੀ ਹੈ ਤੇ ਕਾਨੂੰਨਾਂ ਵਿੱਚ ਸੋਧ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।

 

 

ਲੋਕ ਸਭਾ ਤੇ ਵਿਧਾਨ ਸਭਾਵਾਂ ਦੀਆਂ ਚੋਣਾਂ ਇੱਕੋ ਵਾਰੀ ਕਰਵਾਉਣ ਲਈ ਸੰਵਿਧਾਨ ਦੀ ਧਾਰਾ 172 ਅਤੇ ਲੋਕ–ਨੁਮਾਇੰਦਗੀ ਕਾਨੂੰਨ 1951 ਦੀ ਧਾਰਾ 14 ਵਿੱਚ ਸੋਧ ਕਰਨੀ ਪਵੇਗੀ। ਧਾਰਾ 172 ਵਿਧਾਨ ਸਭਾਵਾਂ ਦੇ ਕਾਰਜਕਾਲ ਨਾਲ ਸਬੰਧਤ ਹੈ ਤੇ ਲੋਕ–ਨੁਮਾਇੰਦਗੀ ਕਾਨੂੰਨ ਦੀ ਧਾਰਾ 14 ਸੰਸਦੀ ਚੋਣਾਂ ਬਾਰੇ ਹਨ; ਜਿਸ ਵਿੱਚ ਕਿਹਾ ਗਿਆ ਹੈ ਕਿ ਚੋਣ ਪ੍ਰਕਿਰਿਆ ਸਦਨ ਦਾ ਕਾਰਜਕਾਲ ਖ਼ਤਮ ਹੋਣ ਤੋਂ ਪਹਿਲਾਂ ਮੁਕੰਮਲ ਕਰ ਲਈ ਜਾਵੇ।

 

 

ਇਨ੍ਹਾਂ ਵਿਵਸਥਾਵਾਂ ਵਿੱਚ ਸੋਧ ਕਰਵਾਉਣ ਸੰਵਿਧਾਨ ਬਦਲਣਾ ਪਵੇਗਾ ਤੇ ਦੋਵੇਂ ਸਦਨਾਂ ਵਿੱਚ ਸਰਕਾਰ ਦੇ ਬਹੁਮਤ ਨੂੰ ਵੇਖਦਿਆਂ ਇਸ ਵਿੱਚ ਕੋਈ ਔਕੜ ਵੀ ਨਹੀਂ ਹੈ। ਸੰਵਿਧਾਨਕ ਸੋਧ ਨੂੰ ਦੋਵੇਂ ਸਦਨਾਂ ਵਿੱਚ ਦੋ–ਤਿਹਾਈ ਬਹੁਮੱਤ ਨਾਲ ਪਾਸ ਕਰਵਾਉਣਾ ਹੁੰਦਾ ਹੈ। ਇਸ ਤੋਂ ਬਾਅਦ 50 ਫ਼ੀ ਸਦੀ ਵਿਧਾਨ ਸਭਾਵਾਂ ਦੀ ਮਨਜ਼ੂਰੀ ਮਿਲਣੀ ਜ਼ਰੂਰੀ ਹੈ।  19 ਸੂਬਿਆਂ ਵਿੱਚ ਭਾਜਪਾ ਦੀਆਂ ਸਰਕਾਰਾਂ ਹਨ।

 

 

ਸਰਕਾਰ ਦਾ ਮੰਨਣਾ ਹੈ ਕਿ ਇੰਝ ਕਰਨ ਨਾਲ ਖ਼ਰਚਾ ਵੀ ਬਚੇਗਾ ਤੇ ਉੱਪਰੋਂ ਚੋਣ ਕਮਿਸ਼ਨ ਇੱਕੋ–ਵਾਰੀ ਵਿੱਚ ਚੋਣਾਂ ਕਰਵਾਉਣ ਲਈ ਵੀ ਤਿਆਰ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Preparations for One time Assembly and Lok Sabha Elections in country after Article 370 and Triple Talaq