ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੰਮੂ-ਕਸ਼ਮੀਰ 'ਚ ਪੰਚਾਇਤੀ ਉਪ ਚੋਣਾਂ ਲਈ ਸੁਰੱਖਿਆ ਦੀਆਂ ਤਿਆਰੀਆਂ ਜ਼ੋਰਾਂ 'ਤੇ

ਜੰਮੂ-ਕਸ਼ਮੀਰ 'ਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਅਗਲੇ ਮਹੀਨੇ 8 ਰਾਊਂਡਾਂ 'ਚ ਹੋਣ ਜਾ ਰਹੀਆਂ ਪੰਚਾਇਤੀ ਉੁਪ ਚੋਣਾਂ ਲਈ ਸੁਰੱਖਿਆ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਪਿਛਲੇ ਸਾਲ ਜੰਮੂ ਕਸ਼ਮੀਰ ਦੇ ਕੇਂਦਰ ਸ਼ਾਸ਼ਿਤ ਪ੍ਰਦੇਸ਼ ਬਣਨ ਤੋਂ ਬਾਅਦ ਇੱਥੇ ਲੋਕਤੰਤਰਿਕ ਪ੍ਰਕਿਰਿਆ ਤਹਿਤ 11,000 ਤੋਂ ਵੱਧ ਪੰਚਾਇਤੀ ਸੀਟਾਂ 'ਤੇ ਉਪ ਚੋਣਾਂ ਹੋਣ ਜਾ ਰਹੀਆਂ ਹਨ।
 

ਬੀਤੇ ਸਾਲ ਅਗੱਸਤ 'ਚ ਇਸ ਖੇਤਰ 'ਚੋਂ ਸੰਵਿਧਾਨ ਦੀ ਧਾਰਾ 370 ਨੂੰ ਖਤਮ ਕਰਕੇ ਵਿਸ਼ੇਸ਼ ਸੂਬੇ ਵਾਲਾ ਦਰਜਾ ਖੋਹ ਲਿਆ ਗਿਆ ਸੀ। ਅਧਿਕਾਰੀਆਂ ਨੇ ਦੱਸਿਆ ਕਿ ਉਪ ਚੋਣਾਂ ਲਈ ਇੱਕ ਸੁਰੱਖਿਆ ਸਮੀਖਿਆ ਮੀਟਿੰਗ ਆਯੋਜਿਤ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਮੀਟਿੰਗ 'ਚ ਇਹ ਫੈਸਲਾ ਲਿਆ ਗਿਆ ਹੈ ਕਿ ਫੌਜ ਦੀ ਨਿਗਰਾਨੀ 'ਚ ਚੋਣਾਂ ਕਰਵਾਈਆਂ ਜਾਣਗੀਆਂ। 
 

ਅਧਿਕਾਰੀਆਂ ਨੇ ਦੱਸਿਆ ਕਿ ਯੋਜਨਾ ਦੇ ਤਹਿਤ ਚੋਣਾਂ ਤੋਂ ਪਹਿਲਾਂ ਵਾਧੂ ਸੁਰੱਖਿਆ ਚੌਕੀਆਂ ਸਥਾਪਿਤ ਕੀਤੀਆਂ ਜਾਣਗੀਆਂ, ਜਦਕਿ ਸਾਰੇ ਉਮੀਦਵਾਰਾਂ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਦੱਖਣੀ ਕਸ਼ਮੀਰ ਸੁਰੱਖਿਆ ਏਜੰਸੀਆਂ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ, ਕਿਉਂਕਿ ਇਸ ਖੇਤਰ 'ਚ ਅੱਤਵਾਦ ਦੀ ਨਿਰੰਤਰ ਮੌਜੂਦਗੀ ਬਣੀ ਹੋਈ ਹੈ।
 

ਨਾਂਅ ਗੁਪਤ ਰੱਖਣ ਦੀ ਸ਼ਰਤ 'ਤੇ ਇਕ ਪੁਲਿਸ ਅਧਿਕਾਰੀ ਨੇ ਕਿਹਾ ਕਿ ਉਹ ਲੋਕਾਂ ਨੂੰ ਵੋਟਿੰਗ ਦੀ ਸਹੂਲਤ ਲਈ ਸ਼ਾਂਤਮਈ ਮਾਹੌਲ ਦੇਣ ਲਈ ਕੰਮ ਕਰ ਰਹੇ ਹਨ। ਪਿਛਲੀ ਵਾਰ (2018 ਵਿੱਚ) ਬਹੁਤ ਸਾਰੀਆਂ ਥਾਵਾਂ ਤੇ ਲੋਕਾਂ ਨੇ ਨਾਮਜ਼ਦਗੀ ਪੱਤਰ ਦਾਖਲ ਨਹੀਂ ਕੀਤੇ ਸਨ। ਇਸ ਵਾਰ ਚੀਜ਼ਾਂ ਵੱਖਰੀਆਂ ਦਿਖਾਈ ਦੇ ਰਹੀਆਂ ਹਨ ਅਤੇ ਲੋਕ ਨਾ ਸਿਰਫ਼ ਨਾਮਜ਼ਦਗੀਆਂ ਦਾਖਲ ਕਰਨਗੇ ਸਗੋਂ ਵੋਟਿੰਗ ਦੀ ਪ੍ਰਤੀਸ਼ਤਤਾ ਵੀ ਵਧੇਗੀ।"
 

ਦੋ ਮੁੱਖ ਖੇਤਰੀ ਪਾਰਟੀਆਂ - ਨੈਸ਼ਨਲ ਕਾਨਫਰੰਸ (ਨੇਕਾਂ) ਅਤੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀਡੀਪੀ) ਨੇ ਨਵੰਬਰ-ਦਸੰਬਰ 2018 ਵਿੱਚ ਹੋਈਆਂ ਪੰਚਾਇਤੀ ਚੋਣਾਂ ਦਾ ਬਾਈਕਾਟ ਕੀਤਾ ਸੀ। ਉਦੋਂ 22,214 ਪੰਚ (ਪੰਚਾਇਤ ਮੈਂਬਰ) ਅਤੇ 3,459 ਸਰਪੰਚ (ਪਿੰਡ ਪ੍ਰਧਾਨ) ਚੁਣੇ ਗਏ ਸਨ। ਕਸ਼ਮੀਰ ਘਾਟੀ ਵਿੱਚ ਕੁਲ ਪੰਚਾਇਤੀ ਸੀਟਾਂ 'ਚੋਂ ਲਗਭਗ 60% ਸੀਟਾਂ ਇਸ ਬਾਈਕਾਟ ਦੌਰਾਨ ਖਾਲੀ ਰਹੀ ਗਈਆਂ ਸਨ। ਹਾਲਾਂਕਿ ਹੁਣ ਨੈਸ਼ਨਲ ਕਾਨਫਰੰਸ (ਨੇਕਾਂ) ਨੇ ਇਨ੍ਹਾਂ ਪੰਚਾਇਤੀ ਚੋਣਾਂ ਵਿੱਚ ਹਿੱਸਾ ਲੈਣ ਦਾ ਫੈਸਲਾ ਕੀਤਾ ਹੈ, ਪਰ ਪਾਰਟੀ ਆਪਣੇ ਰਾਹ 'ਚ ਮੌਜੂਦ ‘ਰੁਕਾਵਟਾਂ’ ਨੂੰ ਦੂਰ ਕਰਨਾ ਚਾਹੁੰਦੀ ਹੈ ਤਾਂ ਜੋ ਉਹ ਖੁੱਲ੍ਹ ਕੇ ਪ੍ਰਚਾਰ ਕਰ ਸਕਣ।
 

ਜੰਮੂ-ਕਸ਼ਮੀਰ 'ਚ ਪੰਚਾਇਤੀ ਚੋਣਾਂ 5 ਮਾਰਚ ਤੋਂ 20 ਮਾਰਚ ਤੱਕ ਹੋਣਗੀਆਂ। ਜੰਮੂ ਕਸ਼ਮੀਰ 'ਚ ਇਹ ਪੰਚਾਇਤੀ ਚੋਣਾਂ 8 ਰਾਊਂਡਾਂ ਵਿੱਚ ਕਰਵਾਈਆਂ ਜਾਣਗੀਆਂ। 
 

ਇਨ੍ਹਾਂ ਤਰੀਕਾਂ ਨੂੰ ਪੈਣਗੀਆਂ ਵੋਟਾਂ :
ਪਹਿਲੇ ਰਾਊਂਡ ਦੀ ਵੋਟਿੰਗ - 5 ਮਾਰਚ
ਦੂਜੇ ਰਾਊਂਡ ਦੀ ਵੋਟਿੰਗ - 7 ਮਾਰਚ
ਤੀਜੇ ਰਾਊਂਡ ਦੀ ਵੋਟਿੰਗ - 9 ਮਾਰਚ
ਚੌਥੇ ਰਾਊਂਡ ਦੀ ਵੋਟਿੰਗ - 12 ਮਾਰਚ
ਪੰਜਵੇਂ ਰਾਊਂਡ ਦੀ ਵੋਟਿੰਗ - 14 ਮਾਰਚ
ਛੇਵੇਂ ਰਾਊਂਡ ਦੀ ਵੋਟਿੰਗ - 16 ਮਾਰਚ
ਸੱਤਵੇਂ ਰਾਊਂਡ ਦੀ ਵੋਟਿੰਗ - 18 ਮਾਰਚ
ਅੱਠਵੇਂ ਰਾਊਂਡ ਦੀ ਵੋਟਿੰਗ - 20 ਮਾਰਚ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Preparations for security for panchayat by elections in Jammu and Kashmir on vigor Army will remain deployed