ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਯੁੱਧਿਆ ’ਚ ਮੰਦਰ–ਉਸਾਰੀ ਦੀਆਂ ਤਿਆਰੀਆਂ, ਨੀਂਹ ’ਚ ਲੱਗਣਗੀਆਂ 2.5 ਲੱਖ ਸਿਲਾਂ

ਅਯੁੱਧਿਆ ’ਚ ਮੰਦਰ–ਉਸਾਰੀ ਦੀਆਂ ਤਿਆਰੀਆਂ, ਨੀਂਹ ’ਚ ਲੱਗਣਗੀਆਂ 2.5 ਲੱਖ ਸਿਲਾਂ

ਅਯੁੱਧਿਆ ਵਿਵਾਦ ’ਤੇ ਰਾਮਲਲਾ ਦੇ ਹੱਕ ਵਿੱਚ ਫ਼ੈਸਲਾ ਆਉਣ ਤੋ਼ ਬਾਅਦ ਸੁਪਰੀਮ ਕੋਰਟ ਦੀਆਂ ਹਦਾਇਤਾਂ ਮੁਤਾਬਕ ਕੇਂਦਰ ਵੱਲੋਂ ਟ੍ਰੱਸਟ ਦੇ ਗਠਨ ਦੀ ਪ੍ਰਕਿਰਿਆ ਅੱਗੇ ਵਧ ਰਹੀ ਹੈ। ਅਯੁੱਧਿਆ ’ਚ ਸ੍ਰੀ ਰਾਮ ਜਨਮ–ਭੂਮੀ ਟ੍ਰੱਸਟ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਜਨਮ–ਭੂਮੀ ਵਿੱਚ ਮੰਦਰ ਉਸਾਰੀ ਦਾ ਖ਼ਾਕਾ ਤਿਆਰ ਕਰ ਰਹੇ ਹਨ।

 

 

ਟ੍ਰੱਸਟ ਅਤੇ ਵਿਸ਼ਵ ਹਿੰਦੂ ਪ੍ਰੀਸ਼ਦ ਨਾਲ ਵਿਰਾਜਮਾਨ ਰਾਮਲਲਾ ਦੇ ਸਖਾ ਨੇ ਤੈਅ ਕੀਤਾ ਹੈ ਕਿ ਸ੍ਰੀ ਰਾਮ ਜਨਮ–ਭੂਮੀ ਵਰਕਸ਼ਾਪ ਵਿੱਚ ਰੱਖੀਆਂ ਪੱਥਰ ਦੀਆਂ ਮਜ਼ਬੂਤ ਢਾਈ ਲੱਖ ਪੂਜਿਤ ਰਾਮ ਸਿਲਾਂ ਇਸ ਨਵੇਂ ਮੰਦਰ ਦੀ ਨੀਂਹ ਤਿਆਰ ਕਰਨ ਲਈ ਵਰਤੀਆਂ ਜਾਣਗੀਆਂ।

 

 

9 ਨਵੰਬਰ, 1989 ਨੂੰ ਸ੍ਰੀ ਰਾਮ ਜਨਮ–ਭੂਮੀ ’ਚ ਮੰਦਰ ਉਸਾਰੀ ਲਈ ਨੀਂਹ ਪੱਥਰ ਰੱਖਿਆ ਗਿਆ ਸੀ। ਉਸ ਤੋਂ ਠੀਕ ਇੱਕ ਦਿਨ ਪਹਿਲਾ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਸੱਦੇ ’ਤੇ ਦੇਸ਼ ਦੇ ਵੱਖੋ–ਵੱਖਰੇ ਰਾਜਾਂ ਦੇ ਪਿੰਡਾਂ ਤੋਂ ਲਗਭਗ ਤਿੰਨ ਲੱਖ ਪੂਜਿਤ ਰਾਮ ਸਿਲਾਂ ਅਯੁੱਧਿਆ ਪੁੱਜੀਆਂ ਸਨ। ਇਨ੍ਹਾਂ ਵਿੱਚੋਂ ਲਗਭਗ 50 ਹਜ਼ਾਰ ਪੂਜਿਤ ਸਿਲਾਂ ਦੀ ਵਰਤੋਂ ਤਦ ਰੱਖੀ ਨੀਂਹ ਲਈ ਕੀਤੀ ਗਈ ਸੀ।

 

 

ਨੀਂਹ ਰੱਖਦੇ ਸਮੇਂ ਮੌਜੁਦਾ ਸਮੇਂ ’ਚ ਵਿਰਾਜਮਾਨ ਰਾਮਲਲਾ ਲਾਗੇ ਹੀ ਇਨ੍ਹਾਂ ਸਿਲਾਂ ਨਾਲ ਮੰਦਰ ਦੀ ਨੀਂਹ ਬਣਾਉਂਦਿਆਂ ਇੱਕ ਚਬੂਤਰਾ ਤਿਆਰ ਕੀਤਾ ਗਿਆ ਸੀ। ਇਹ ਚਬੂਤਰਾ ਅੱਜ ਵੀ ਜਨਮ–ਭੂਮੀ ’ਚ ਮੌਜੂਦ ਹੈ।

 

 

ਉਸ ਵੇਲੇ ਸਿਰਫ਼ ਦੇਸ਼ ਤੋਂ ਹੀ ਨਹੀਂ ਦੱਖਣੀ ਅਫ਼ਰੀਕਾ, ਅਮਰੀਕਾ, ਸੂਰੀਨਾਮ, ਜਾਪਾਨ, ਚੀਨ ਤੇ ਬਰਮਾ (ਮਿਆਂਮਾਰ) ਜਿਹੇ ਕਈ ਦੇਸ਼ਾਂ ਤੋਂ ਪੂਜਿਤ ਸਿਲਾਂ ਅਯੁੱਧਿਆ ਪੁੱਜੀਆਂ ਸਨ। ਬਾਕੀ ਬਚੀਆਂ ਢਾਈ ਲੱਖ ਸਿਲਾਂ ਰਾਮ ਜਨਮ–ਭੂਮੀ ਵਰਕਸ਼ਾਪ ਵਿੱਚ ਰੱਖੀਆਂ ਹੋਈਆਂ ਹਨ। ਦੇਸ਼ ਭਰ ਤੋਂ ਆਉਣ ਵਾਲੇ ਸ਼ਰਧਾਲੂ ਇਨ੍ਹਾਂ ਦੇ ਦਰਸ਼ਨ ਕਰ ਕੇ ਖ਼ੁਦ ਨੂੰ ਧੰਨ ਸਮਝਦੇ ਹਨ।

 

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Preparations for Temple Construction in Ayodhya Two and half lakh stone blocks to be used in foundation