ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਿਦੇਸ਼ਾਂ ’ਚ ਫਸੇ ਭਾਰਤੀਆਂ ਨੂੰ ਲਿਆਉਣ ਦੀ ਮਹਾਂਮੁਹਿੰਮ ਦੀਆਂ ਤਿਆਰੀਆਂ

ਕੇਂਦਰ ਸਰਕਾਰ ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਨੂੰ ਦੇਸ਼ ਵਾਪਸ ਲਿਆਉਣ ਲਈ ਇੱਕ ਵੱਡੀ ਮੁਹਿੰਮ ਦੀ ਤਿਆਰੀ ਕਰ ਰਹੀ ਹੈ। ਅਧਿਕਾਰਤ ਸੂਤਰਾਂ ਨੇ ਬੁੱਧਵਾਰ ਨੂੰ ਦੱਸਿਆ ਕਿ ਖਾੜੀ ਦੇ ਦੇਸ਼ਾਂ ਅਤੇ ਹੋਰ ਖੇਤਰਾਂ ਵਿਚ ਫਸੇ ਹਜ਼ਾਰਾਂ ਭਾਰਤੀਆਂ ਨੂੰ ਸਮੁੰਦਰੀ ਜਹਾਜ਼ਾਂ ਅਤੇ ਹਵਾਈ ਜਹਾਜ਼ਾਂ ਰਾਹੀਂ ਭਾਰਤ ਵਾਪਸ ਲਿਆਂਦਾ ਜਾਵੇਗਾ। ਸਰਕਾਰ ਇਸ ਲਈ ਪਹਿਲਾਂ ਹੀ ਕਈ ਰਾਜਾਂ ਤੱਕ ਪਹੁੰਚ ਕਰ ਚੁੱਕੀ ਹੈ ਤਾਂ ਜੋ ਭਾਰਤੀਆਂ ਦੀ ਵਾਪਸੀ ਤੋਂ ਬਾਅਦ ਉਨ੍ਹਾਂ ਦੇ ਸਿਹਤ ਦੀ ਨਿਗਰਾਨੀ ਨਾਲ ਹੋਰ ਪ੍ਰਬੰਧ ਕੀਤੇ ਜਾ ਸਕਣ।

 

ਸੂਤਰਾਂ ਅਨੁਸਾਰ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਇਸ ਵੱਡੇ ਆਪ੍ਰੇਸ਼ਨ ਨਾਲ ਜੁੜੇ ਕੋਰ ਗਰੁੱਪ ਨੂੰ ਦੱਸਿਆ ਹੈ ਕਿ ਇਸ ਦੇ ਜ਼ਿਆਦਾਤਰ 650 ਵਪਾਰਕ ਜਹਾਜ਼ ਇਸ ਮਿਸ਼ਨ ਲਈ ਤਿਆਰ ਹਨ। ਨੇਵੀ ਅਤੇ ਹਵਾਈ ਸੈਨਾ ਨੂੰ ਆਪਣੇ ਕੁਝ ਪਲੇਟਫਾਰਮ ਤਿਆਰ ਰੱਖਣ ਲਈ ਵੀ ਕਿਹਾ ਗਿਆ ਹੈ। ਨੇਵੀ ਨੇ ਇਕ ਹਜ਼ਾਰ ਲੋਕਾਂ ਦੀ ਸਮਰਥਾ ਵਾਲੇ ਆਈਐਨਐਸ ਜਲਸਵਾ ਅਤੇ ਦੋ ਹੋਰ ਜਹਾਜ਼ ਆਪ੍ਰੇਸ਼ਨ ਲਈ ਤਿਆਰ ਕੀਤੇ ਹਨ। ਹਵਾਈ ਸੈਨਾ ਦੇ ਕਈ ਕਾਰਗੋ ਜਹਾਜ਼ ਵੀ ਇਸ ਮੁਹਿੰਮ ਲਈ ਮੁਸਤੈਦ ਹੋ ਚੁਕੇ ਹਨ।

 

ਪ੍ਰਧਾਨ ਮੰਤਰੀ ਮੋਦੀ ਨੇ ਕਈ ਦੇਸ਼ਾਂ ਦੇ ਮੁਖੀਆਂ ਨਾਲ ਗੱਲਬਾਤ ਕੀਤੀ

ਭਾਰਤ ਦੀ ਇਸ ਆਪ੍ਰੇਸ਼ਨ ਰਾਹਤ ਤੋਂ ਇਹ ਵੱਡੀ ਵਾਪਸੀ ਮੁਹਿੰਮ ਹੋਵੇਗੀ। ਇਸ ਤੋਂ ਪਹਿਲਾਂ ਯਮਨ ਵਿਚ ਘਰੇਲੂ ਯੁੱਧ ਦੇ ਤੇਜ਼ ਹੋਣ ਤੋਂ ਬਾਅਦ ਭਾਰਤ ਸਰਕਾਰ ਨੇ 2015 ਚ ਆਪ੍ਰੇਸ਼ਨ ਰਾਹਤ ਅਧੀਨ 41 ਦੇਸ਼ਾਂ ਦੇ ਨਾਗਰਿਕਾਂ ਸਮੇਤ 6700 ਲੋਕਾਂ ਨੂੰ ਵਾਪਸ ਲਿਆਂਦਾ ਸੀ। ਪਿਛਲੇ ਕੁਝ ਹਫ਼ਤਿਆਂ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਊਦੀ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਸਮੇਤ ਕਈ ਖਾੜੀ ਦੇਸ਼ਾਂ ਦੇ ਨੇਤਾਵਾਂ ਨਾਲ ਗੱਲਬਾਤ ਕੀਤੀ ਹੈ।

 

ਪ੍ਰਧਾਨ ਮੰਤਰੀ ਨੇ ਅਬੂ ਧਾਬੀ ਦੇ ਕ੍ਰਾਊਨ ਪ੍ਰਿੰਸ ਸ਼ੇਖ ਮੁਹੰਮਦ ਬਿਨ ਜਾਇਦ ਅਲ ਨਾਹਯਾਨ, ਕਤਰ ਦੇ ਅਮੀਰ ਸ਼ੇਖ ਤਾਮਿਨ ਬਿਨ ਹਮਦ ਅਲ ਥਾਨੀ, ਕੁਵੈਤ ਦੇ ਪ੍ਰਧਾਨ ਮੰਤਰੀ ਸ਼ੇਖ ਸਬਾਹ ਅਲ ਖਾਲਦ ਅਤੇ ਬਹਿਰੀਨ ਦੇ ਸ਼ਾਸਕ ਹਮਦ ਬਿਨ ਈਸਾ ਅਲ ਖਲਾਫੀ ਨਾਲ ਵੀ ਵਿਚਾਰ ਵਟਾਂਦਰੇ ਕੀਤੇ ਹਨ। ਇਸ ਚ ਉਨ੍ਹਾਂ ਦੇਸ਼ਾਂ ਚ ਰਹਿੰਦੇ ਭਾਰਤੀਆਂ ਦੀ ਦੇਖਭਾਲ ਬਾਰੇ ਵੀ ਗੱਲ ਕੀਤੀ ਗਈ ਸੀ।

 

ਸੂਤਰ ਦੱਸਦੇ ਹਨ ਕਿ ਖਾੜੀ ਦੇਸ਼ਾਂ ਵਿੱਚ ਫਸੇ ਭਾਰਤੀਆਂ ਦੀ ਵਾਪਸੀ ਨੂੰ ਪਹਿਲ ਦਿੱਤੀ ਜਾਵੇਗੀ। ਇਸ ਤੋਂ ਬਾਅਦ ਇਹ ਮੁਹਿੰਮ ਯੂਰਪ ਅਤੇ ਹੋਰਨਾਂ ਹਿੱਸਿਆਂ ਵਿੱਚ ਚੱਲੇਗੀ। ਖਾੜੀ ਦੇਸ਼ਾਂ ਵਿੱਚ ਤਕਰੀਬਨ 80 ਲੱਖ ਭਾਰਤੀ ਰਹਿੰਦੇ ਹਨ। ਮਹਾਂਮਾਰੀ ਦੇ ਮੱਦੇਨਜ਼ਰ ਉਨ੍ਹਾਂ ਵਿੱਚੋਂ ਹਜ਼ਾਰਾਂ ਲੋਕ ਰੋਜ਼ੀ ਰੋਟੀ ਦੇ ਸੰਕਟ ਦਾ ਸਾਹਮਣਾ ਕਰ ਰਹੇ ਹਨ। ਮੰਨਿਆ ਜਾਂਦਾ ਹੈ ਕਿ ਇਨ੍ਹਾਂ ਦੇਸ਼ਾਂ ਦੇ ਭਾਰਤੀ ਦੂਤਾਵਾਸਾਂ ਨੂੰ ਅਜਿਹੇ ਪ੍ਰੇਸ਼ਾਨ ਲੋਕਾਂ ਦੀ ਪਛਾਣ ਕਰਨ ਲਈ ਕਿਹਾ ਗਿਆ ਹੈ। ਤਾਲਾਬੰਦੀ ਖਤਮ ਹੋਣ ਤੋਂ ਬਾਅਦ ਮੁਹਿੰਮ ਦੀ ਸ਼ੁਰੂਆਤ ਤੈਅ ਕੀਤੀ ਗਈ ਹੈ। ਹਾਲਾਂਕਿ ਇਹ ਤੈਅ ਨਹੀਂ ਹੋਇਆ ਹੈ ਕਿ ਤਾਲਾਬੰਦ ਦੀ ਮਿਆਦ 3 ਮਈ ਤੋਂ ਬਾਅਦ ਵਧੇਗੀ ਜਾਂ ਨਹੀਂ ਜਿਸ ਤੋਂ ਬਾਅਦ ਹੀ ਮੁਹਿੰਮ ਸ਼ੁਰੂ ਹੋਣ ਬਾਰੇ ਕੁਝ ਕਿਹਾ ਜਾ ਸਕਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Preparations for the campaign to bring Indians trapped abroad