ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੌਕਡਾਊਨ ’ਚ ਫਸੇ ਲੋਕਾਂ ਲਈ ਵਿਸ਼ੇਸ਼ ਬਸ ਸੇਵਾ ਸ਼ੁਰੂ ਕਰਨ ਦੀ ਤਿਆਰੀ

ਹਰਿਆਣਾ ਸਰਕਾਰ ਨੇ ਲਾਕਡਾਊਨ ਕਾਰਣ ਸੂਬੇ ਵਿਚ ਫਸੇ ਲੋਕਾਂ ਦੀ ਸਹੂਲਤ ਲਈ 15 ਮਈ ਤੋਂ ਕੁਝ ਚੁਣੇ ਹੋਏ ਰਸਤਿਆਂ 'ਤੇ ਵਿਸ਼ੇਸ਼ ਬਸ ਸੇਵਾ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।

 

ਟਰਾਂਸਪੋਰਟ ਵਿਭਾਗ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਬੱਸਾਂ ਵਿਚ ਯਾਤਰਾ ਕਰਨ ਲਈ ਸਿਰਫ ਆਨਲਾਇਨ ਪੋਟਰਲ http://hartrans.gov.in ਰਾਹੀਂ ਹੀ ਬੁਕਿੰਗ ਕੀਤੀ ਜਾ ਸਕੇਗੀ।

 

ਉਨਾਂ ਦਸਿਆ ਕਿ ਬੱਸਾਂ ਦੀ ਰਵਾਨਗੀ ਹਰਿਆਣਾ ਰਾਜ ਟਰਾਂਸਪੋਰਟ ਦੇ ਬੱਸ ਅੱਡਿਆਂ ਤੋਂ ਨਿਰਧਾਰਿਤ ਬੱਸ ਅੱਡਿਆਂ ਤਕ ਹੀ ਕੀਤਾ ਜਾਵੇਗਾ। ਰਸਤੇ ਵਿਚ ਪੈਣ ਵਾਲੇ ਸਟੇਸ਼ਨ ਤੋਂ ਕਿਸੇ ਵੀ ਯਾਤਰੀ ਨੂੰ ਬੱਸ ਵਿਚ ਚੜਣ ਜਾਂ ਉਤਰਣ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ। ਇਸ ਤਰਾਂ, ਕਰੋਨਾ ਵਾਇਰਸ ਤੋਂ ਪ੍ਰਭਾਵਿਤ ਜਿਲਿਆਂ ਤੋਂ ਗੁਜਰਨ ਵਾਲੀ ਬਸਾਂ ਬਾਈਪਾਸ ਜਾਂ ਫਲਾਈਓਵਰ ਤੋਂ ਗੁਜਰਨਗੀਆਂ।

 

ਹਰੇਕ ਬਸ ਵਿਚ ਸਮਾਜਿਕ ਦੂਰੀ ਦੀ ਪਾਲਣ ਕਰਦੇ ਹੋਏ ਵੱਧ ਤੋਂ ਵੱਧ 30 ਯਾਤਰੀਆਂ ਨੂੰ ਹੀ ਬਿਠਾਇਆ ਜਾਵੇਗਾ। ਨਿਰਧਾਰਿਤ ਬੱਸ ਅੱਡੇ ਵਿਚ ਦਾਖਲ ਹੋਣ ਤੋਂ ਪਹਿਲਾਂ ਯਾਤਰੀਆਂ ਦੀ ਥਰਮਲ ਸਕੈਨਿੰਗ ਕੀਤੀ ਜਾਵੇਗੀ ਅਤੇ ਹਰੇਕ ਯਾਤਰੀ ਲਈ ਮਾਸਕ ਪਾਉਣ ਲਾਜਿਮੀ ਹੋਵੇਗਾ। ਬਿਨਾਂ ਮਾਸਕ ਪਹਿਲੇ ਯਾਤਰੀ ਨੂੰ ਬਸ ਵਿਚ ਦਾਖਲੇ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ।

 

ਉਨਾਂ ਦਸਿਆ ਕਿ ਜੇਕਰ ਕਿਸੇ ਕਾਰਣ ਕਿਸੇ ਰਸਤੇ 'ਤੇ ਬਸ ਚਲਾਉਣਾ ਸੰਭਵ ਨਹੀਂ ਹੋਵੇਗਾ ਤਾਂ ਬੱਸ ਚਲਣ ਦੇ ਦੋ ਘੰਟੇ ਪਹਿਲਾਂ ਸੂਚਨਾ ਨਾਲ ਬਸ ਦੀ ਰਵਾਨਗੀ ਰੱਦ ਕਰ ਦਿੱਤੀ ਜਾਵੇਗੀ। ਅਜਿਹੀ ਸਥਿਤੀ ਵਿਚ ਯਾਤਰੀ ਵੱਲੋਂ ਦਿੱਤਾ ਗਿਆ ਕਿਰਾਇਆ ਵਾਪਸ ਕਰ ਦਿੱਤਾ ਜਾਵੇਗਾ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Preparing to launch special bus service for people trapped in lockdown