ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚਾਰੇ ਦੋਸ਼ੀਆਂ ਨੂੰ ਤਿਹਾੜ ’ਚ ਫਾਂਸੀ ਲਈ ਚੁੱਪ–ਚੁਪੀਤੇ ਚੱਲ ਰਹੀਆਂ ਤਿਆਰੀਆਂ

ਚਾਰੇ ਦੋਸ਼ੀਆਂ ਨੂੰ ਤਿਹਾੜ ’ਚ ਫਾਂਸੀ ਲਈ ਚੁੱਪ–ਚੁਪੀਤੇ ਚੱਲ ਰਹੀਆਂ ਤਿਆਰੀਆਂ

ਦਿੱਲੀ ਦੀ ਤਿਹਾੜ ਜੇਲ੍ਹ ’ਚ ਕੈਦ ਸੱਤ ਸਾਲ ਪੁਰਾਣੇ (ਨਿਰਭਯਾ) ਸਮੂਹਕ ਬਲਾਤਕਾਰ–ਕਤਲ ਕਾਂਡ ਦੇ ਚਾਰੇ ਦੋਸ਼ੀਆਂ ਮੁਕੇਸ਼ ਸਿੰਘ, ਅਕਸ਼ੇ ਠਾਕੁਰ, ਵਿਨੇ ਸ਼ਰਮਾ ਤੇ ਪਵਨ ਗੁਪਤਾ ਨੂੰ ਫਾਂਸੀ ਦੇਣ ਦੀਆਂ ਤਿਆਰੀਆਂ ਅੰਦਰਖਾਤੇ ਚੁੱਪ–ਚੁਪੀਤੇ ਚੱਲ ਰਹੀਆਂ ਹਨ। ਇਨ੍ਹਾਂ ਦੀ ਰਹਿਮ ਦੀ ਪਟੀਸ਼ਨ ਉੱਤੇ ਹਾਲੇ ਰਾਸ਼ਟਰਪਤੀ ਵੱਲੋਂ ਕੋਈ ਅੰਤਿਮ ਫ਼ੈਸਲਾ ਤਾਂ ਨਹੀਂ ਆਇਆ ਪਰ ਇਸ ਦੀਆਂ ਤਿਆਰੀਆਂ ਪੂਰੇ ਜ਼ੋਰ–ਸ਼ੋਰ ਨਾਲ ਚੱਲ ਰਹੀਆਂ ਹਨ।

 

 

ਮੰਨਿਆ ਜਾ ਰਿਹਾ ਹੈ ਕਿ ਚਾਰੇ ਦੋਸ਼ੀਆਂ ਦੀ ਮੌਤ ਦੇ ਦਿਨ ਦਾ ਐਲਾਨ ਕਦੇ ਵੀ ਹੋ ਸਕਦਾ ਹੈ। ਅਜਿਹਾ ਐਲਾਨ ਦੇ ਤੁਰੰਤ ਬਾਅਦ ਤਿਹਾੜ ਜੇਲ੍ਹ ਪ੍ਰਸ਼ਾਸਨ ਵੀ ਪੂਰੀ ਤਰ੍ਹਾਂ ਤਿਆਰ ਹੈ। ਫਿਰ ਬਿਹਾਰ ਦੀ ਬਕਸਰ ਜੇਲ੍ਹ ਵਿੱਚ ਬਣੀ ਖ਼ਾਸ ਰੱਸੀ ਦੇ ਫੰਦਿਆਂ ਨਾਲ ਮੇਰਠ ਦਾ ਜੱਲਾਦ ਪਵਨ ਇਨ੍ਹਾਂ ਦੋਸ਼ੀਆਂ ਨੂੰ ਫਾਹੇ ਟੰਗ ਦੇਵੇਗਾ।

 

 

ਉੱਤਰ ਪ੍ਰਦੇਸ਼ ਜੇਲ੍ਹ ਸੇਵਾਵਾਂ ਦੇ ਡਾਇਰੈਕਟਰ ਜਨਰਲ ਆਨੰਦ ਕੁਮਾਰ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਵਿੱਚ ਇਸ ਵੇਲੇ ਸਿਰਫ਼ ਦੋ ਜੱਲਾਦ ਹਨ; ਜਿਨ੍ਹਾਂ ਵਿੱਚੋਂ ਇੱਕ ਇਲਿਆਸ ਲਖਨਊ ’ਚ ਰਹਿੰਦਾ ਹੈ ਤੇ ਦੂਜਾ ਪਵਨ ਮੇਰਠ ਤੋਂ ਹੈ।

 

 

ਇਲਿਆਸ ਨਾਲ ਜਦੋਂ ਸੰਪਰਕ ਕੀਤਾ ਗਿਆ, ਤਾਂ ਪਤਾ ਚੱਲਿਆ ਕਿ ਉਹ ਅੱਜ–ਕੱਲ੍ਹ ਬੀਮਾਰ ਚੱਲ ਰਿਹਾ ਹੈ ਤੇ ਚੱਲਣ–ਫਿਰਨ ਦੀ ਹਾਲਤ ਵਿੱਚ ਨਹੀਂ ਹੈ। ਹੁਣ ਸਿਰਫ਼ ਮੇਰਠ ਦਾ ਪਵਨ ਜੱਲਾਦ ਹੀ ਹੈ। ਡਾਇਰੈਕਟਰ ਜਨਰਲ ਨੇ ਦੱਸਿਆ ਕਿ ਪਵਨ ਜੱਲਾਦ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਮੇਰਠ ਜੇਲ੍ਹ ਪ੍ਰਸ਼ਾਸਨ ਨੂੰ ਲਗਾਤਾਰ ਉਸ ਦੇ ਸੰਪਰਕ ਵਿੱਚ ਬਣੇ ਰਹਿਣ ਲਈ ਕਿਹਾ ਗਿਆ ਹੈ।

 

 

ਤਿਹਾੜ ਜੇਲ੍ਹ ਵਿੱਚ ਕੋਈ ਜੱਲਾਦ ਨਹੀਂ ਹੈ। ਦਿੱਲੀ ਸਮੇਤ ਪੰਜਾਬ, ਹਰਿਆਣਾ, ਮੱਧ ਪ੍ਰਦੇਸ਼, ਰਾਜਸਥਾਨ ਆਦਿ ਸੂਬਿਆਂ ਵਿੱਚ ਕੋਈ ਜੱਲਾਦ ਉਪਲਬਧ ਨਹੀਂ ਹੈ। ਪਵਨ ਜੱਲਾਦ ਦੇ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਦੋਸ਼ੀਆਂ ਨੂੰ ਫਾਂਸੀ ਦੇਣ ਦਾ ਕੰਮ ਕਰ ਰਹੀਆਂ ਹਨ; ਇਸੇ ਲਈ ਤਿਹਾੜ ਪ੍ਰਸ਼ਾਸਨ ਨੇ ਹੁਣ ਉੱਤਰ ਪ੍ਰਦੇਸ਼ ਦੇ ਜੇਲ੍ਹ ਵਿਭਾਗ ਨਾਲ ਸੰਪਰਕ ਕੀਤਾ ਹੈ।

 

 

ਮੇਰਠ ਦੇ ਪਵਨ ਜੱਲਾਦ ਤੋਂ ਪਹਿਲਾਂ ਉਸ ਦੇ ਪਿਤਾ ਮੰਮੂ ਸਿੰਘ, ਦਾਦਾ ਕੱਲੂ ਸਿੰਘ ਤੇ ਪੜਦਾਦਾ ਲਕਸ਼ਮਣ ਸਿੰਘ ਦੋਸ਼ੀਆਂ ਨੂੰ ਫਾਂਸੀ ਦਿੰਦੇ ਰਹੇ ਹਨ। ਪਵਨ ਹੀ ਇਸ ਵੇਲੇ ਦੇਸ਼ ਦਾ ਇੱਕੋ–ਇੱਕ ਅਜਿਹਾ ਜੱਲਾਦ ਹੈ, ਜਿਸ ਨੇ ਆਪਣੇ ਪੁਸ਼ਤੈਨੀ ਧੰਦੇ ਨੂੰ ਸੰਭਾਲਿਆ ਹੋਇਆ ਹੈ। ਕੱਲੂ ਸਿੰਘ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਾਤਲਾਂ ਨੂੰ ਫਾਂਸੀ ਦਿੱਤੀ ਸੀ।

 

 

ਸੱਤ ਦਿਨ ਪਹਿਲਾਂ ਸਜ਼ਾ ਦੀ ਤਰੀਕ ਤੋਂ ਫਾਂਸੀ ਦਾ ਫੰਦਾ ਜੇਲ੍ਹ ਪਹੁੰਚਾਇਆ ਜਾਂਦਾ ਹੈ। ਉਸ ਤੋਂ ਬਾਅਦ ਉਸ ਫੰਦੇ ਉੱਤੇ ਕਈ ਵਾਰ ਟ੍ਰਾਇਲ ਕੀਤਾ ਜਾਂਦਾ ਹੈ। ਦਰਅਸਲ, ਇਸ ਗੱਲ ਦਾ ਖਿ਼ਆਲ ਰੱਖਿਆ ਜਾਂਦਾ ਹੈ ਕਿ ਦੋਸ਼ੀ ਦੀ ਗਰਦਨ ਉੱਤੇ ਕੋਈ ਜ਼ਖ਼ਮ ਨਾ ਹੋਵੇ ਜਾਂ ਕਿਤੇ ਇੰਝ ਨਾ ਹੋਵੇ ਕਿ ਦੋਸ਼ੀ ਦੀ ਜਾਨ ਤੁਰੰਤ ਨਾ ਨਿੱਕਲੇ ਤੇ ਉਸ ਨੂੰ ਬਹੁਤਾ ਤੜਪਣਾ ਪਵੇ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Preprations are quietly on for All four accused to be hanged