ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੰਮੂ-ਕਸ਼ਮੀਰ ਪੁਨਰਗਠਨ ਕਾਨੂੰਨ ਨੂੰ ਰਾਸ਼ਟਰਪਤੀ ਦੀ ਮਨਜ਼ੂਰੀ

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸ਼ੁੱਕਰਵਾਰ ਨੂੰ ਜੰਮੂ-ਕਸ਼ਮੀਰ ਪੁਨਰਗਠਨ ਕਾਨੂੰਨ 2019 ਨੂੰ ਆਪਣੀ ਮਨਜ਼ੂਰੀ ਦੇ ਦਿੱਤੀ ਹੈ। ਹਾਲ ਹੀ ਚ 17ਵੀਂ ਲੋਕ ਸਭਾ ਦੇ ਪਹਿਲੇ ਇਜਲਾਸ ਦੌਰਾਨ ਸੰਸਦ ਦੇ ਦੋਨਾਂ ਸਦਨਾਂ ਚ ਇਸ ਨਾਲ ਸਬੰਧਤ ਬਿਲ ਪਾਸ ਕੀਤਾ ਗਿਆ ਸੀ।

 

ਇੇਸੇ ਦੇ ਤਹਿਤ ਜੰਮੂ ਅਤੇ ਕਸ਼ਮੀਰ ਸੂਬੇ ਦੋ ਹਿੱਸਿਆਂ ਚ ਵੰਡਿਆ ਜਾਵੇਗਾ। ਜੰਮੂ ਤੇ ਕਸ਼ਮੀਰ ਨੂੰ ਵਿਧਾਨ ਸਭਾ ਦੇ ਨਾਲ ਕੇਂਦਰ ਸ਼ਾਸਤ ਸੂਬਾ ਜਦਕਿ ਲੱਦਾਖ ਨੂੰ ਬਗੈਰ ਵਿਧਾਨ ਸਭਾ ਦੇ ਕੇਂਦਰ ਸ਼ਾਸਤ ਸੂਬਾ ਬਣਾਇਆ ਗਿਆ ਹੈ।

 

ਕਈ ਵਿਰੋਧੀ ਪਾਰਟੀਆਂ ਦੇ ਵਿਰੋਧ ਦੇ ਬਾਵਜੂਦ ਇਸ ਬਿਲ ਨੂੰ ਮੰਗਲਵਾਰ ਨੂੰ 7 ਘੰਟਿਆਂ ਦੀ ਚਰਚਾ ਦੇ ਬਾਅਦ ਸੰਸਦ ਚ ਪਾਸ ਕੀਤਾ ਗਿਆ। ਇਸ ਤੋਂ ਇਕ ਦਿਨ ਪਹਿਲਾਂ ਹੀ ਇਸ ਨੂੰ ਰਾਜ ਸਭਾ ਚ ਪਾਸ ਕੀਤਾ ਗਿਆ ਸੀ।

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:President approves Jammu and Kashmir Reorganization Act