ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਡਾਕਟਰਾਂ ’ਤੇ ਹਮਲੇ ਕਰਨ ਵਾਲਿਆਂ ਨੂੰ ਸਖ਼ਤ ਸਜਾ ਦਾ ਆਰਡੀਨੈਂਸ ਰਾਸ਼ਟਰਪਤੀ ਵੱਲੋਂ ਮਨਜ਼ੂਰ

ਡਾਕਟਰਾਂ ’ਤੇ ਹਮਲੇ ਕਰਨ ਵਾਲਿਆਂ ਨੂੰ ਸਖ਼ਤ ਸਜਾ ਦਾ ਆਰਡੀਨੈਂਸ ਰਾਸ਼ਟਰਪਤੀ ਵੱਲੋਂ ਮਨਜ਼ੂਰ। ਤਸਵੀਰ: ਸਮੀਰ ਸਹਿਗਲ, ਹਿੰਦੁਸ

ਡਾਕਟਰਾਂ–ਨਰਸਾਂ ਸਮੇਤ ਕਿਸੇ ਵੀ ਸਿਹਤ ਕਰਮਚਾਰੀ ਉੱਤੇ ਜੇ ਹੁਣ ਕੋਈ ਹਮਲਾ ਕਰੇਗਾ, ਤਾਂ ਭਾਰਤ ’ਚ ਹੁਣ ਉਸ ਲਈ ਸਖ਼ਤ ਸਜ਼ਾ ਹੋਵੇਗੀ। ਇਸ ਸਬੰਧੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਭਾਰਤ ਸਰਕਾਰ ਦੇ ਨਵੇਂ ਆਰਡੀਨੈਂਸ ਉੱਤੇ ਅੱਜ ਸਵੇਰੇ ਰਾਸ਼ਟਰਪਤੀ ਨੇ ਮੋਹਰ ਲਾ ਦਿੱਤੀ।

 

 

ਇੰਝ ਅੱਜ ਵੀਰਵਾਰ ਨੂੰ ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ ਦੀ ਪ੍ਰਵਾਨਗੀ ਮਿਲਣ ਤੋਂ ਬਾਅਦ ਮਹਾਮਾਰੀ ਰੋਗ (ਸੋਧ) ਆਰਡੀਨੈਂਸ, 2020 ਇੱਕ ਕਾਨੂੰਨ ਬਣ ਗਿਆ ਹੈ। ਇਸ ਆਰਡੀਨੈਂਸ ਮੁਤਾਬਕ ਸਿਹਤ ਕਰਮਚਾਰੀਆਂ ਉੱਤੇ ਹਮਲਾ ਹੁਣ ਗ਼ੈਰ–ਜ਼ਮਾਨਤੀ ਅਪਰਾਧ ਹੋਵੇਗਾ। 30 ਦਿਨਾਂ ਅੰਦਰ ਜਾਂਚ ਮੁਕੰਮਲ ਹੋਵੇਗੀ ਤੇ ਅਦਾਲਤ ਨੂੰ ਇੱਕ ਸਾਲ ਅੰਦਰ ਫ਼ੈਸਲਾ ਦੇਣਾ ਹੋਵੇਗਾ।

 

 

ਦਰਅਸਲ, ਕੋਰੋਨਾ ਜੁੱਗ ਵਿੱਚ ਕੋਰੋਨਾ–ਜੋਧੇ ਬਣ ਕੇ ਕੋਰੋਨਾ ਦੇ ਮਰੀਜ਼ਾਂ ਦਾ ਇਲਾਜ ਕਰ ਰਹੇ ਦੇਸ਼ ਦੇ ਡਾਕਟਰਾਂ ਅਤੇ ਸਿਹਤ ਮੁਲਾਜ਼ਮਾਂ ਲਈ ਕੇਂਦਰ ਸਰਕਾਰ ਸੁਰੱਖਿਆ ਕਵਚ ਲਿਆਈ ਹੈ ਤੇ ਹਮਲਾ ਕਰਨ ਵਾਲਿਆਂ ਨੂੰ ਸਪੱਸ਼ਟ ਆਖ ਦਿੱਤਾ ਹੈ ਕਿ ਹੁਣ ਹੋਰ ਬਰਦਾਸ਼ਤ ਨਹੀਂ।

 

 

ਮੋਦੀ ਸਰਕਾਰ ਨੇ ਬੁੱਧਵਾਰ ਨੂੰ ਵੱਡਾ ਫ਼ੈਸਲਾ ਲੈਂਦਿਆਂ 1897 ਤੋਂ ਚੱਲੇ ਆ ਰਹੇ ਮਹਾਮਾਰੀ ਕਾਨੂੰਨ ਵਿੱਚ ਤਬਦੀਲੀ ਦਾ ਆਰਡੀਨੈਂਸ ਜਾਰੀ ਕੀਤਾ ਸੀ। ਇਸ ਆਰਡੀਨੈਂਸ ਮੁਤਾਬਕ ਹੁਣ ਕੋਰੋਨਾ–ਜੋਧਿਆਂ ਉੱਤੇ ਹਮਲਾ ਗ਼ੈਰ–ਜ਼ਮਾਨਤੀ ਅਪਰਾਧ ਦੀ ਸ਼੍ਰੇਣੀ ਵਿੱਚ ਆਵੇਗਾ।

 

 

ਸਿਹਤ ਪ੍ਰੋਫ਼ੈਸਸ਼ਨਲਜ਼ ਉੱਤੇ ਹਮਲੇ ਦੇ ਕਿਸੇ ਵੀ ਮਾਮਲੇ ਦੀ ਜਾਂਚਾ 30 ਦਿਨਾਂ ਅੰਦਰ ਪੂਰੀ ਹੋਵੇਗੀ ਤੇ ਇੱਕ ਸਾਲ ’ਚ ਫ਼ੈਸਲਾ ਆਵੇਗਾ। ਅਜਿਹੇ ਕਿਸੇ ਹਮਲੇ ਲਈ ਦੋਸ਼ੀ ਪਾਏ ਜਾਣ ਵਾਲੇ ਵਿਅਕਤੀ ਨੂੰ 3 ਮਹੀਨਿਆਂ ਤੋਂ 5 ਸਾਲ ਤੱਕ ਦੀ ਸਜ਼ਾ ਦੀ ਵਿਵਸਥਾ ਰੱਖੀ ਗਈ ਹੈ।

 

 

ਇੰਝ ਹੀ ਘਟਨਾ ਦੀ ਗੰਭੀਰਤਾ ਦੇ ਆਧਾਰ ’ਤੇ 50,000 ਰੁਪਏ ਤੋਂ 2 ਲੱਖ ਰੁਪਏ ਤੱਕ ਦਾ ਜੁਰਮਾਨਾ ਕੀਤਾ ਜਾ ਸਕੇਗਾ। ਇੰਝ ਹੀ ਗੰਭੀਰ ਮਾਮਲੇ ’ਚ ਛੇ ਮਹੀਨਿਆਂ ਤੋਂ 7 ਸਾਲ ਤੱਕ ਕੈਦ ਦੀ ਸਜ਼ਾ ਸੁਣਾਈ ਜਾ ਸਕੇਗੀ।

 

 

ਗੰਭੀਰ ਮਾਮਲੇ ’ਚ ਇੱਕ ਲੱਖ ਰੁਪਏ ਤੋਂ 7 ਲੱਖ ਰੁਪਏ ਤੱਕ ਦੇ ਜੁਰਮਾਨੇ ਦੀ ਵਿਵਸਥਾ ਹੋਵੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:President Gives assent to New Ordinance in favour of Health Professional