ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਵਧਾਈਆਂ ਦਿੱਤੀਆਂ ਹਨ।
गुरु नानक देव जी की 550वीं पावन जयंती के अवसर पर, सभी देशवासियों, विशेषकर हमारे सिख समुदाय के भाइयों और बहनों को हार्दिक शुभकामनाएं।
— President of India (@rashtrapatibhvn) November 12, 2019
आइए, हम गुरु नानक देव जी के आदर्शों और शिक्षाओं को अपने जीवन में ढालकर, करुणा, समता और परस्पर सौहार्द पर आधारित समाज बनाने का संकल्प लें।
ਰਾਸ਼ਟਰਪਤੀ ਕੋਵਿੰਦ ਨੇ ਟਵਿੱਟਰ 'ਤੇ ਕਿਹਾ ਕਿ ਗੁਰੂ ਨਾਨਕ ਦੇਵ ਜੀ 550ਵੀਂ ਪਾਵਨ ਜੈਯੰਤੀ ਦੇ ਮੌਕੇ ਸਾਰੇ ਦੇਸ਼ ਵਾਸੀਆਂ ਨੂੰ ਖ਼ਾਸ ਕਰ ਸਿੱਖਾਂ ਭਰਾਵਾਂ ਅਤੇ ਭੈਣਾਂ ਨੂੰ ਹਾਰਦਿਕ ਸ਼ੁਭਕਾਮਨਾਵਾਂ।
ਆਈਏਏ, ਅਸੀਂ ਗੁਰੂ ਨਾਨਕ ਦੇਵ ਜੀ ਦੇ ਆਦਰਸ਼ਾਂ ਅਤੇ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਢਾਲ ਕੇ, ਕ੍ਰਿਪਾ ਅਤੇ ਸਦਭਾਵਨਾ ਉੱਤੇ ਆਧਾਰਤ ਸਮਾਜ ਬਣਾਉਣ ਦਾ ਸੰਕਲਪ ਲਈਆਂ।
ਸਿੱਖ ਧਰਮ ਦੇ ਬਾਨੀ, ਸਮੁੱਚੀ ਮਨੁੱਖਤਾ ਦੇ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੀਆਂ ਸਾਰਿਆਂ ਨੂੰ ਕੋਟਾਨਿ-ਕੋਟਿ ਵਧਾਈਆਂ। ਆਓ ਇੱਕ ਵਾਰ ਫਿਰ ਤੋਂ ਬਾਬੇ ਨਾਨਕ ਦੇ ਦੱਸੇ ਰਾਹਾਂ, ਸਿੱਖਿਆਵਾਂ ਅਤੇ ਸਿਧਾਂਤਾਂ ‘ਤੇ ਚੱਲਣ ਦਾ ਪ੍ਰਣ ਕਰੀਏ ਤੇ ਹੋਰਨਾਂ ਨੂੰ ਵੀ ਇਸ ਨਾਲ ਜੋੜੀਏ। pic.twitter.com/O6mh2uq8cl
— Narendra Modi (@narendramodi) November 12, 2019
ਪੀ.ਐੱਮ. ਮੋਦੀ ਨੇ ਕਿਹਾ ਕਿ 'ਅੱਜ, ਸ਼੍ਰੀ ਗੁਰੂ ਨਾਨਕ ਦੇਵ ਜੀ 550ਵੇਂ ਪ੍ਰਕਾਸ਼ ਪੁਰਬ 'ਤੇ ਮੈਂ ਸਾਰਿਆਂ ਨੂੰ ਸ਼ੁੱਭਕਾਮਨਾਵਾਂ ਦਿੰਦਾ ਹਾਂ। ਇਹ ਸ਼੍ਰੀ ਗੁਰੂ ਨਾਨਕ ਦੇਵ ਜੀ ਨਿਰਪੱਖ ਅਤੇ ਸਦਭਾਵਨਾ ਸਮਾਜ ਦੇ ਸੁਪਨੇ ਨੂੰ ਪੂਰੇ ਕਰਨ ਲਈ ਆਪਣੇ ਆਪ ਨੂੰ ਫਿਰ ਸਮਰਪਿਤ ਕਰਨ ਦਾ ਦਿਨ ਹੈ। ਪੀ.ਐੱਮ.ਨੇ ਪੰਜਾਬੀ ਭਾਸ਼ਾ (ਗੁਰਮੁਖੀ) ਵਿੱਚ ਵੀ ਵਧਾਈਆਂ ਦਿੱਤੀਆਂ।