ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਸ਼ਟਰਪਤੀ ਰੋਜ਼ ਮਿਲਦੇ ਨੇ 23 ਫ਼ੌਜੀ ਜਵਾਨਾਂ, ਇੰਜੀਨੀਅਰਾਂ ਤੇ ਹੋਰਨਾਂ ਨੂੰ

ਰਾਸ਼ਟਰਪਤੀ ਰੋਜ਼ ਮਿਲਦੇ ਨੇ 23 ਫ਼ੌਜੀ ਜਵਾਨਾਂ, ਇੰਜੀਨੀਅਰਾਂ ਤੇ ਹੋਰਨਾਂ ਨੂੰ

ਭਾਰਤ ਦੇ ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ ਰੋਜ਼ਾਨਾ 23 ਵਿਅਕਤੀਆਂ ਨਾਲ ਮੁਲਾਕਾਤ ਕਰਦੇ ਹਨ। ਇਹ ਜਾਣਕਾਰੀ ਰਾਸ਼ਟਰਪਤੀ ਭਵਨ ਵੱਲੋਂ ਦਿੱਤੀ ਗਈ ਹੈ।

 

 

ਰਾਸ਼ਟਰਪਤੀ ਭਵਨ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਰਾਸ਼ਟਰਪਤੀ ਸ੍ਰੀ ਕੋਵਿੰਦ ਨੂੰ ਮਿਲਣ ਲਈ ਆਉਣ ਵਾਲਿਆਂ ਵਿੱਚ ਜ਼ਿਆਦਾਤਰ ਫ਼ੌਜੀ ਜਵਾਨ, ਵਿਗਿਆਨੀ, ਕਿਸਾਨ ਤੇ ਅੱਗ–ਬੁਝਾਉਣ ਵਾਲੇ ਅਮਲਿਆਂ ਦੇ ਜਵਾਨ ਹੁੰਦੇ ਹਨ।

 

 

ਰਾਸ਼ਟਰਪਤੀ ਹੁਣ ਤੱਕ 8,448 ਵਿਅਕਤੀਆਂ ਨੂੰ ਮਿਲ ਚੁੱਕੇ ਹਨ। ਇਸ ਗਿਣਤੀ ਵਿੱਚ ਸ੍ਰੀ ਕੋਵਿੰਦ ਨੂੰ ਮਿਲਣ ਵਾਲੇ ਸਾਰੇ ਵਿਅਕਤੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਉਹ ਭਾਵੇਂ ਉਨ੍ਹਾਂ ਨੂੰ ਰਾਸ਼ਟਰਪਤੀ ਭਵਨ ’ਚ ਮਿਲੇ ਹੋਣ ਤੇ ਚਾਹੇ ਕਿਸੇ ਹੋਰ ਸੂਬੇ ਵਿੱਚ।

 

 

1 ਅਕਤੂਬਰ, 1945 ਨੂੰ ਜਨਮੇ ਸ੍ਰੀ ਰਾਮਨਾਥ ਕੋਵਿੰਦ ਭਾਰਤ ਦੇ 14ਵੇਂ ਰਾਸ਼ਟਰਪਤੀ ਹਨ। ਉਨ੍ਹਾਂ 25 ਜੁਲਾਈ, 2017 ਨੂੰ ਰਾਸ਼ਟਰਪਤੀ ਦਾ ਵੱਕਾਰੀ ਅਹੁਦਾ ਸੰਭਾਲਿਆ ਸੀ।

 

 

ਇਸ ਤੋਂ ਪਹਿਲਾਂ ਸ੍ਰੀ ਕੋਵਿੰਦ ਸਾਲ 2015 ਤੋਂ 2017 ਤੱਕ ਬਿਹਾਰ ਦੇ ਰਾਜਪਾਲ ਰਹੇ ਸਨ ਤੇ 1994 ਤੋਂ 2006 ਤੱਕ ਰਾਜ ਸਭਾ ਦੇ ਮੈਂਬਰ ਰਹੇ। ਐੱਨਡੀਏ ਗੱਠਜੋੜ ਨੇ ਉਨ੍ਹਾਂ ਨੂੰ ਰਾਸ਼ਟਰਪਤੀ ਦੇ ਉਮੀਦਵਾਰ ਵਜੋਂ ਪੇਸ਼ ਕੀਤਾ ਸੀ ਤੇ ਰਾਸ਼ਟਰਪਤੀ ਦੀ ਚੋਣ ਜਿੱਤੀ ਸੀ।

 

 

ਸਿਆਸਤ ’ਚ ਆਉਣ ਤੋਂ ਪਹਿਲਾਂ ਸ੍ਰੀ ਰਾਮਨਾਥ ਕੋਵਿੰਦ ਨੇ 16 ਸਾਲ ਵਕਾਲਤ ਕੀਤੀ ਸੀ ਤੇ ਉਹ ਦਿੱਲੀ ਹਾਈ ਕੋਰਟ ’ਚ ਪ੍ਰੈਕਟਿਸ ਕਰਦੇ ਰਹੇ ਹਨ ਤੇ 1993 ’ਚ ਉਹ ਸੁਪਰੀਮ ਕੋਰਟ ’ਚ ਵੀ ਪ੍ਰੈਕਟਿਸ ਕਰਦੇ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:President meets 23 security personnel engineers and others