ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਸ਼ਟਰ ਨਿਰਮਾਣ ਲਈ ਮਹਾਤਮਾ ਗਾਂਧੀ ਦੇ ਵਿਚਾਰ ਅੱਜ ਵੀ ਪੂਰੀ ਤਰ੍ਹਾਂ ਢੁੱਕਵੇਂ : ਰਾਮਨਾਥ ਕੋਵਿੰਦ

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ 71ਵੇਂ ਗਣਤੰਤਰ ਦਿਵਸ ਤੋਂ ਪਹਿਲਾਂ ਸਨਿੱਚਰਵਾਰ ਸ਼ਾਮ (25 ਜਨਵਰੀ) ਦੇਸ਼ ਨੂੰ ਸੰਬੋਧਤ ਕਰਦਿਆਂ ਦੇਸ਼ ਵਾਸੀਆਂ ਨੂੰ ਗਣਤੰਤਰ ਦਿਵਸ ਦੀ ਵਧਾਈ ਦਿੱਤੀ। ਉਨ੍ਹਾਂ ਕਿਹਾ, "ਸਾਡੇ ਸੰਵਿਧਾਨ ਨੇ ਸਾਨੂੰ ਸਾਰਿਆਂ ਨੂੰ ਆਜ਼ਾਦ ਲੋਕਤੰਤਰ ਦੇ ਨਾਗਰਿਕ ਹੋਣ ਦੇ ਨਾਤੇ ਕੁਝ ਅਧਿਕਾਰ ਦਿੱਤੇ ਹਨ। ਪਰ ਸੰਵਿਧਾਨ ਦੇ ਤਹਿਤ ਹੀ ਅਸੀਂ ਇਹ ਜ਼ਿੰਮੇਵਾਰੀ ਵੀ ਲਈ ਹੈ ਕਿ ਅਸੀਂ ਨਿਆਂ, ਆਜ਼ਾਦੀ, ਬਰਾਬਰੀ ਅਤੇ ਭਾਈਚਾਰਕ ਸਾਂਝ ਦੇ ਬੁਨਿਆਦੀ ਲੋਕਤੰਤਰਵਾਦੀ ਆਦਰਸ਼ਾਂ ਪ੍ਰਤੀ ਵਚਨਬੱਧ ਰਹੀਏ।"
 

ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਸੀਂ ਦੇਸ਼ ਦੇ ਹਰ ਹਿੱਸੇ ਦੇ ਪੂਰਨ ਵਿਕਾਸ ਲਈ ਯਤਨਸ਼ੀਲ ਹਾਂ - ਭਾਵੇਂ ਉਹ ਜੰਮੂ-ਕਸ਼ਮੀਰ ਜਾਂ ਲੱਦਾਖ ਹੋਵੇ, ਉੱਤਰ-ਪੂਰਬ ਦੇ ਸੂਬੇ ਹੋਣ ਜਾਂ ਹਿੰਦ ਮਹਾਂਸਾਗਰ 'ਚ ਸਾਡੇ ਟਾਪੂ। ਰਾਸ਼ਟਰਪਤੀ ਨੇ ਕਿਹਾ, "ਦੇਸ਼ ਦੇ ਵਿਕਾਸ ਲਈ ਇੱਕ ਮਜ਼ਬੂਤ​ਅੰਦਰੂਨੀ ਸੁਰੱਖਿਆ ਪ੍ਰਣਾਲੀ ਵੀ ਜ਼ਰੂਰੀ ਹੈ। ਇਸੇ ਲਈ ਸਰਕਾਰ ਨੇ ਅੰਦਰੂਨੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਲਈ ਕਈ ਸਖਤ ਕਦਮ ਚੁੱਕੇ ਹਨ।"
 

ਰਾਸ਼ਟਰਪਤੀ ਰਾਮਨਾਥ ਕੋਵਿੰਦ ਦੇ ਸੰਬੋਧਨ ਦੀਆਂ ਕੁੱਝ ਗੱਲਾਂ :

ਲੋਕਾਂ ਦੀ ਭਾਗੀਦਾਰੀ ਸਦਕਾ ਸਵੱਛ ਭਾਰਤ ਮੁਹਿੰਮ ਨੇ ਬਹੁਤ ਘੱਟ ਸਮੇਂ ਵਿੱਚ ਪ੍ਰਭਾਵਸ਼ਾਲੀ ਸਫਲਤਾ ਹਾਸਲ ਕੀਤੀ ਹੈ। ਭਾਗੀਦਾਰੀ ਦੀ ਇਹੀ ਭਾਵਨਾ ਦੂਜੇ ਖੇਤਰਾਂ ਵਿੱਚ ਕੀਤੇ ਜਾ ਰਹੇ ਯਤਨਾਂ ਵਿੱਚ ਵੀ ਝਲਕਦੀ ਹੈ - ਭਾਵੇਂ ਐਲਪੀਜੀ ਸਬਸਿਡੀਆਂ ਨੂੰ ਤਿਆਗਣਾ ਹੋਵੇ ਜਾਂ ਡਿਜੀਟਲ ਅਦਾਇਗੀਆਂ ਨੂੰ ਉਤਸ਼ਾਹਤ ਕਰਨਾ ਹੋਵੇ।


‘ਪ੍ਰਧਾਨ ਮੰਤਰੀ ਉੱਜਵਲਾ ਯੋਜਨਾ’ ਦੀਆਂ ਪ੍ਰਾਪਤੀਆਂ ਮਾਣ ਵਾਲੀ ਗੱਲ ਹੈ। ਟੀਚੇ ਨੂੰ ਪੂਰਾ ਕਰਦਿਆਂ 8 ਕਰੋੜ ਲਾਭਪਾਤਰੀਆਂ ਨੂੰ ਇਸ ਯੋਜਨਾ 'ਚ ਸ਼ਾਮਲ ਕੀਤਾ ਗਿਆ ਹੈ। ਇਸ ਕਾਰਨ ਲੋੜਵੰਦ ਲੋਕਾਂ ਨੂੰ ਹੁਣ ਸਵੱਛ ਬਾਲਣ ਦੀ ਸਹੂਲਤ ਮਿਲ ਰਹੀ ਹੈ।


‘ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ’ ਰਾਹੀਂ 14 ਕਰੋੜ ਤੋਂ ਵੱਧ ਕਿਸਾਨ ਘੱਟੋ-ਘੱਟ 6 ਹਜ਼ਾਰ ਰੁਪਏ ਪ੍ਰਤੀ ਸਾਲ ਦੀ ਆਮਦਨੀ ਦੇ ਹੱਕਦਾਰ ਬਣੇ ਹਨ। ਇਹ ਸਾਡੇ ਅੰਨਦਾਤਾਵਾਂ ਨੂੰ ਸਨਮਾਨਯੋਗ ਜ਼ਿੰਦਗੀ ਜੀਉਣ 'ਚ ਸਹਾਇਤਾ ਕਰ ਰਹੀ ਹੈ।


ਮੈਨੂੰ ਭਰੋਸਾ ਹੈ ਕਿ 'ਜਲ ਜੀਵਨ ਮਿਸ਼ਨ' ਵੀ 'ਸਵੱਛ ਭਾਰਤ ਮੁਹਿੰਮ' ਵਾਂਗ ਇੱਕ ਲੋਕ ਲਹਿਰ ਦਾ ਰੂਪ ਧਾਰਨ ਕਰੇਗੀ।


ਜੀ.ਐਸ.ਟੀ. ਦੇ ਲਾਗੂ ਹੋਣ ਜਾਣ ਨਾਲ 'ਇੱਕ ਦੇਸ਼, ਇੱਕ ਟੈਕਸ, ਇੱਕ ਬਾਜ਼ਾਰ' ਦੀ ਧਾਰਣਾ ਨੂੰ ਸਾਕਾਰ ਰੂਪ ਮਿਲਿਆ ਹੈ।


ਭਾਰਤ 'ਚ ਗਿਆਨ ਨੂੰ ਹਮੇਸ਼ਾ ਸ਼ਕਤੀ, ਪ੍ਰਸਿੱਧੀ ਜਾਂ ਪੈਸੇ ਨਾਲੋਂ ਜ਼ਿਆਦਾ ਮਹੱਤਵਪੂਰਨ ਮੰਨਿਆ ਜਾਂਦਾ ਹੈ। ਵਿੱਦਿਅਕ ਸੰਸਥਾਵਾਂ ਨੂੰ ਭਾਰਤੀ ਪਰੰਪਰਾ 'ਚ ਸਿੱਖਿਆ ਦਾ ਕੇਂਦਰ ਮਤਲਬ ਸਿੱਖਿਆ ਦਾ ਮੰਦਰ ਮੰਨਿਆ ਜਾਂਦਾ ਹੈ।
 

ਸਿੱਖਿਆ ਦੇ ਖੇਤਰ 'ਚ ਸਾਡੀਆਂ ਬਹੁਤ ਸਾਰੀਆਂ ਪ੍ਰਾਪਤੀਆਂ ਹਨ। ਸਾਡੀ ਕੋਸ਼ਿਸ਼ ਹੈ ਕਿ ਦੇਸ਼ ਦਾ ਕੋਈ ਵੀ ਬੱਚਾ ਜਾਂ ਨੌਜਵਾਨ ਸਿੱਖਿਆ ਤੋਂ ਵਾਂਝਾ ਨਾ ਰਹੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: President Ram Nath Kovind address nation on the eve of Republic Day