ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੂਰਜਕੁੰਡ ਮੇਲਾ ਅੱਜ ਸ਼ੁਰੂ, ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕੀਤਾ ਉਦਘਾਟਨ

1 / 2ਸੂਰਜਕੁੰਡ ਮੇਲਾ ਅੱਜ ਸ਼ੁਰੂ, ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕੀਤਾ ਉਦਘਾਟਨ

2 / 2ਸੂਰਜਕੁੰਡ ਮੇਲਾ ਅੱਜ ਸ਼ੁਰੂ, ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕੀਤਾ ਉਦਘਾਟਨ

PreviousNext

34ਵਾਂ ਸੂਰਜਕੁੰਡ ਅੰਤਰਰਾਸ਼ਟਰੀ ਹੈਂਡਕ੍ਰਾਫਟ ਮੇਲਾ ਸ਼ਨਿੱਚਰਵਾਰ 1 ਫਰਵਰੀ ਤੋਂ ਸ਼ੁਰੂ ਹੋ ਗਿਆ ਹੈ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਰਿਬਨ ਕੱਟ ਕੇ ਮੇਲੇ ਦਾ ਰਸਮੀ ਉਦਘਾਟਨ ਕੀਤਾ। ਸਮਾਰੋਹ ਦੀ ਪ੍ਰਧਾਨਗੀ ਹਰਿਆਣਾ ਦੇ ਰਾਜਪਾਲ ਸੱਤਦੇਵ ਨਾਰਾਇਣ ਆਰੀਆ ਨੇ ਕੀਤੀ। ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ, ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ, ਹਰਿਆਣਾ ਦੇ ਸੈਰ-ਸਪਾਟਾ ਮੰਤਰੀ ਕੰਵਰਪਾਲ ਅਤੇ ਉਜ਼ਬੇਕਿਸਤਾਨ ਦੂਤਘਰ ਦੇ ਰਾਜਦੂਤ ਰਹਾਦ ਆਰਿਵ ਵੀ ਮੌਜੂਦ ਸਨ।
 

ਸੂਰਜਕੁੰਡ ਮੇਲਾ ਕਲਾ-ਹੁਨਰ ਦਾ ਸਥਾਪਤ ਮੰਚ ਬਣਿਆ

ਸੂਰਜਕੁੰਡ ਮੇਲੇ ਦਾ ਉਦਘਾਟਨ ਕਰਨ ਤੋਂ ਬਾਅਦ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ ਕਿ ਇਹ ਮੇਲਾ ਭਾਰਤ ਦੇ ਲੋਕਾਂ ਦੀ ਕਲਾ-ਹੁਨਰ ਦਾ ਸਥਾਪਤ ਕਰਨ ਵਾਲਾ ਮੰਚ ਹੈ। ਇੱਥੇ ਅਲੋਪ ਹੁੰਦੀ ਕਲਾ ਨੂੰ ਬਚਾਅ ਜਾ ਰਿਹਾ ਹੈ। ਉਥੇ, ਸ਼ਿਲਪਕਾਰਾਂ ਨੂੰ ਆਪਣੀ ਕਲਾ ਵੇਚਣ ਲਈ ਮਾਰਕੀਟ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਮੇਲਾ ਦੇਸ਼ ਹੀ ਨਹੀਂ ਬਲਕਿ ਹੋਰ ਦੇਸ਼ ਲਈ ਵੀ ਕਲਾ ਦਾ ਸੰਗਮ ਬਣਿਆ ਹੈ। ਇਸ ਦੇ ਸਫਲ ਆਯੋਜਨ ਲਈ ਰਾਸ਼ਟਰਪਤੀ ਨੇ ਮੇਲਾ ਪ੍ਰਬੰਧਕਾਂ ਦੀ ਤਾਰੀਫ ਵੀ ਕੀਤੀ।


ਭਾਰਤ ਹੈ ਤਿਉਹਾਰਾਂ ਦਾ ਦੇਸ਼

ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਮੇਲਿਆਂ ਅਤੇ ਤਿਉਹਾਰਾਂ ਦਾ ਦੇਸ਼ ਹੈ। ਜਿਸ ਰਾਹੀਂ ਭਾਰਤ ਦੇ ਸੱਭਿਆਚਾਰ ਨੂੰ ਉਤਸ਼ਾਹਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮੇਲਿਆਂ ਵਿੱਚ ਆ ਕੇ ਬੱਚੇ ਅਤੇ ਨੌਜਵਾਨ ਇਕ ਥਾਂ ’ਤੇ ਆਪਣੇ ਸੱਭਿਆਚਾਰ ਬਾਰੇ ਜਾਣਕਾਰੀ ਇਕੱਤਰ ਕਰ ਰਹੇ ਹਨ। ਮੇਲੇ ਵਿੱਚ ਕਲਾ, ਭੋਜਨ ਆਦਿ ਇੱਕ ਹੀ ਥਾਂ ਮਿਲਦੇ ਹਨ।


ਆਰਥਿਕਤਾ ਨੂੰ ਵੀ ਮਜ਼ਬੂਤ ਕਰ ਰਿਹੈ ਮੇਲਾ 

ਰਾਸ਼ਟਰਪਤੀ ਕੋਵਿੰਦ ਨੇ ਕਿਹਾ ਕਿ ਇੱਕ ਪਾਸੇ ਜਿੱਥੇ ਮੇਲੇ ਨੇ ਕਲਾ ਸੱਭਿਆਚਾਰ ਦਾ ਸੰਗਮ ਬਣਾਇਆ ਹੈ, ਉਥੇ ਹੀ ਲੋਕਾਂ ਦੀ ਆਰਥਿਕ ਸਥਿਤੀ ਵੀ ਮਜ਼ਬੂਤ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਮਹਾਤਮਾ ਗਾਂਧੀ ਦੀ 150ਵੀਂ ਜੈਯੰਤੀ ਮਨਾ ਰਹੇ ਹਾਂ। ਇੱਥੇ ਮੇਲੇ ਵਿੱਚ ਹੈਂਡਲੂਮ ਦੇ ਰੂੁਪ ਵਿੱਚ ਬੁਨਕਰਾਂ ਨੂੰ ਰੁਜ਼ਗਾਰ ਮਿਲ ਰਿਹਾ ਹੈ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:President Ramnath Kovind inaugurates 34th Surajkund Mela see photos