ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੰਧ ਟੱਪ ਕੇ ਪੀ. ਚਿਦੰਬਰਮ ਨੂੰ ਗ੍ਰਿਫ਼ਤਾਰ ਕਰਨ ਵਾਲੇ ਅਧਿਕਾਰੀ ਸਮੇਤ CBI ਦੇ 28 ਅਧਿਕਾਰੀਆਂ ਨੂੰ ਰਾਸ਼ਟਰਪਤੀ ਮੈਡਲ

ਕੰਧ ਟੱਪ ਕੇ ਪੀ. ਚਿਦੰਬਰਮ ਨੂੰ ਗ੍ਰਿਫ਼ਤਾਰ ਕਰਨ ਵਾਲੇ ਅਧਿਕਾਰੀ ਸਮੇਤ CBI ਦੇ 28 ਅਧਿਕਾਰੀਆਂ ਨੂੰ ਰਾਸ਼ਟਰਪਤੀ ਮੈਡਲ

ਦੇਸ਼ ਦੇ ਸਾਬਕਾ ਵਿੱਤ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਪੀ. ਚਿਦੰਬਰਮ ਦੇ ਘਰ ਦੀਆਂ ਕੰਧਾਂ ਟੱਪ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਨ ਵਾਲੇ ਅਧਿਕਾਰੀ ਸਮੇਤ 28 ਸੀਬੀਆਈ (CBI) ਅਧਿਕਾਰੀਆਂ ਨੂੰ ਗਣਤੰਤਰ ਦਿਵਸ ਦੀ ਪੂਰਵ–ਸੰਧਿਆ ਮੌਕੇ ਰਾਸ਼ਟਰਪਤੀ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ।

 

 

ਅਧਿਕਾਰੀਆਂ ਨੇ ਕਿਹਾ ਕਿ ਪਿਛਲੇ ਵਰ੍ਹੇ ਆਈਐੱਨਐਕਸ ਮੀਡੀਆ ਮਾਮਲੇ ’ਚ ਸ੍ਰੀ ਚਿਦੰਬਰਮ ਨੂੰ ਗ੍ਰਿਫ਼ਤਾਰ ਕਰਨ ਵਾਲੇ ਡਿਪਟੀ ਐੱਸਪੀ ਰਾਮਾਸਵਾਮੀ ਪਾਰਥਾਸਾਰਥੀ ਨੂੰ ਰਾਸ਼ਟਰਪਤੀ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਹੈ। ਸ੍ਰੀ ਪਾਰਥਾਸਾਰਥੀ ਨੇ ਹੀ ਸ੍ਰੀ ਚਿਦੰਬਰਮ ਦੇ ਪੁੱਤਰ ਕਾਰਤੀ ਚਿਦੰਬਰਮ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ।

 

 

ਅਧਿਕਾਰੀਆਂ ਨੇ ਦੱਸਿਆ ਕਿ CBI ਦੇ ਜੁਆਇੰਟ ਡਾਇਰੈਕਟਰ ਧੀਰੇਂਦਰ ਸ਼ੰਕਰ ਸ਼ੁਕਲਾ ਨੂੰ ਵੀ ਵਧੀਆ ਸੇਵਾਵਾਂ ਦਾ ਯੋਗਦਾਨ ਪਾਉਣ ਲਈ ਰਾਸ਼ਟਰਪਤੀ ਦਾ ਪੁਲਿਸ ਮੈਡਲ ਦਿੱਤਾ ਗਿਆ ਹੈ।

 

 

ਉਨ੍ਹਾਂ ਮੁੰਬਈ ਦੇ ਪੱਤਰਕਾਰ ਜੇਡੇਅ ਦੇ ਕਤਲ ਕਾਂਡ ਦੀ ਸਫ਼ਲਤਾਪੂਰਬਕ ਜਾਂਚ ਕੀਤੀ ਤੇ ਸੰਯੁਕਤ ਅਰਬ ਅਮੀਰਾਤ ਤੋਂ ਭਾਰਤੀ ਨਾਗਰਿਕ ਰੌਸ਼ਨ ਅਨਸਾਰੀ ਨੂੰ ਭਾਰਤ ਲਿਆਉਣ ਵਾਲੀ ਟੀਮ ਦੀ ਅਗਵਾਈ ਕੀਤੀ ਸੀ।

 

 

ਸ੍ਰੀ ਸ਼ੁਕਲਾ ਨੇ ਹੀ ਡੇਰਾ ਸਿਰਸਾ (ਹਰਿਆਣਾ) ਦੇ ਮੁਖੀ ਗੁਰਮੀਤ ਰਾਮ ਰਹੀਮ ਦੇ ਪੈਰੋਕਾਰਾਂ ਨਾਲ ਜੁੜੇ ਮਾਮਲਿਆਂ ਦੀ ਜਾਂਚ ਵੀ ਕੀਤੀ ਸੀ।

 

 

ਵਿਸ਼ਿਸ਼ਟ ਸੇਵਾ ਲਈ ਪੁਲਿਸ ਮੈਡਲ ਨਾਲ ਸਨਮਾਨਿਤ ਹੋਣ ਵਾਲੇ ਅਧਿਕਾਰੀਆਂ ਵਿੱਚ ਵਿਨੇ ਕੁਮਾਰ, ਮਨੋਜ ਵਰਮਾ, ਨਿਰਭੈ ਕੁਮਾਰ, ਰਵੀ ਨਾਰਾਇਣ ਤ੍ਰਿਪਾਠੀ, ਮੁਕੇਸ਼ ਵਰਮਾ, ਨਿਤੇਸ਼ ਕੁਮਾਰ, ਬਰੁਣ ਕੁਮਾਰ ਸਰਕਾਰ, ਨਾਰਾਇਣ ਚੰਦਰ ਸਾਹੂ, ਚੰਦ ਕਿਸ਼ੋਰ, ਨੂਰ ਅਲੀ ਸ਼ੇਖ਼ ਤੇ ਰੋਹਿਤਾਸ਼ ਕੁਮਾਰ ਧਿਨਵਾ ਸ਼ਾਮਲ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:President s Medal to CBI s 28 Officers including who arrested P Chidambaram