ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਮ ਆਦਮੀ ਪਾਰਟੀ ਦੀ ਜਿੱਤ, ਰਾਸ਼ਟਰਪਤੀ ਨੇ 27 ਵਿਧਾਇਕਾਂ ਦਾ ਰਾਹ ਕੀਤਾ ਪੱਧਰਾ

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਥਿਤ ਲਾਭ ਦੇ ਅਹੁਦੇ ਨੂੰ ਲੈ ਕੇ ਦਿੱਲੀ ਚ ਆਮ ਆਦਮੀ ਪਾਰਟੀ ਸਰਕਾਰ ਦੇ 27 ਵਿਧਾਇਕਾਂ ਨੂੰ ਵਿਧਾਨ ਸਭਾ ਦੀ ਮੈਂਬਰਸਿ਼ੱਪ ਨੂੰ ਨਾਕਾਬਲ ਕਰਾਰ ਦੇਣ ਦੀ ਮੰਗ ਕਰਨ ਵਾਲੀ ਅਪੀਲ ਨੂੰ ਖਾਰਿਜ ਕਰ ਦਿੱਤਾ ਹੈ। ਸ਼ਹਿਰ ਦੇ ਕਈ ਹਸਪਤਾਲਾਂ ਨਾਲ ਜੁੜੇ ਰੋਗੀ ਕਲਿੱਆਣ ਕਮੇਟੀਆਂ ਦੇ ਮੁਖੀਆਂ ਵਜੋਂ ਨਿਯੁਕਤੀ ਮਗਰੋਂ ਵਿਧਾਇਕਾਂ ਤੇ ਲਾਭ ਦੇ ਅਹੁਦੇ ਤੇ ਹੋਣ ਦਾ ਆਰੋਪ ਲੱਗਿਆ ਸੀ।

 

ਚੋਣ ਕਮਿਸ਼ਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਵੀਰਵਾਰ ਨੂੱ ਦਸਿਆ ਕਿ ਰਾਸ਼ਟਰਪਤੀ ਨੇ ਚੋਣ ਕਮਿਸ਼ਨ ਦੀ ਸਲਾਹ ਦੇ ਆਧਾਰ ਤੇ ਅਪੀਲ ਖਾਰਿਜ ਕਰਨ ਦੇ ਹੁਕਮ ਤੇ ਹਸਤਾਖਰ ਕੀਤੇ। ਚੋਣ ਕਮਿਸ਼ਨ ਨੇ ਅਪੀਲ ਨੂੰ ਵਿਚਾਰਯੋਗ ਨਹੀਂ ਪਾਇਆ ਸੀ।

 

ਦੱਸਣਯੋਗ ਹੈ ਕਿ ਆਪ ਵਿਧਾਇਕਾਂ ਖਿਲਾਫ ਦਿੱਤੀ ਗਈ ਸਿ਼ਕਾਇਤਾਂ ਚ ਕਿਹਾ ਗਿਆ ਸੀ ਕਿ ਦਿੱਲੀ ਸਰਕਾਰ ਨੇ ਸਾਲ 2009 ਚ ਆਪਣੇ ਹੁਕਮਾਂ ਦੁਆਰਾ ਸਾਰੇ ਹਸਪਤਾਲਾਂ ਚ ਰੋਗੀ ਕਲਿਆਣ ਕਮੇਟੀਆਂ ਦੇ ਗਠਨ ਨੂੰ ਮਨਜ਼ੂਰੀ ਦਿੱਤੀ ਸੀ ਤੇ ਇਨ੍ਹਾਂ ਦਾ ਗਠਨ ਸਥਾਨਕ ਵਿਧਾਇਕ ਦੀ ਪ੍ਰਧਾਨਗੀ ਚ ਕੀਤਾ ਗਿਆ ਸੀ ਜੋ ਕਿ ਯੋਜਨਾ ਦੇ ਅਧਿਕਾਰ ਖੇਤਰ ਦੀ ਉਲੰਘਣਾ ਸੀ।

 

ਇਸ ਵਿਚ ਕਿਹਾ ਗਿਆ ਸੀ ਕਿ ਮੌਜੂਦਾ ਸਰਕਾਰ ਜਾਂ ਪਹਿਲਾਂ ਦੀ ਸਰਕਾਰ ਦੁਆਰਾ ਰੋਗੀ ਕਲਿਆਣ ਕਮੇਟੀਆਂ ਦੇ ਪ੍ਰਧਾਨ ਅਹੁਦੇ ਤੇ ਵਿਧਾਇਕਾਂ ਦੀ ਨਿਯੁਕਤੀ ਦਾ ਹੁਕਮ ਪੂਰੀ ਤਰ੍ਹਾਂ ਗੈਰਕਾਨੂੰਨੀ ਅਤੇ ਕਿਸੇ ਵੀ ਸਿਲਸਿਲੇਵਾਰ ਮਨਜ਼ੂਰੀ ਦੇ ਬਿਨਾ ਸੀ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:President signed the order dismissing the plea office of profit case against 27 MLAs