ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਸ਼ਟਰਪਤੀ ਨੇ ਰਾਜਪਥ ’ਤੇ ਲਹਿਰਾਇਆ ਤਿਰੰਗਾ, ਲਈ ਪਰੇਡ ਦੀ ਸਲਾਮੀ

ਰਾਸ਼ਟਰਪਤੀ ਨੇ ਰਾਜਪਥ ’ਤੇ ਲਹਿਰਾਇਆ ਤਿਰੰਗਾ, ਲੈ ਰਹੇ ਨੇ ਪਰੇਡ ਦੀ ਸਲਾਮੀ

ਭਾਰਤ ਅੱਜ 26 ਜਨਵਰੀ, 2020 ਨੂੰ ਆਪਣਾ 71ਵਾਂ ਗਣਤੰਤਰ ਦਿਵਸ ਮਨਾ ਰਿਹਾ ਹੈ। ਰਾਜਪਥ ਉੱਤੇ ਰਾਸ਼ਟਰਪਤੀ ਸ੍ਰੀ ਰਾਮ ਨਾਥ ਕੋਵਿੰਦ ਨੇ ਤਿਰੰਗਾ ਝੰਡਾ ਲਹਿਰਾਇਆ। ਇਸ ਮੌਕੇ ਉਨ੍ਹਾਂ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਸ੍ਰੀ ਰਾਜਨਾਥ ਸਿੰਘ ਤੇ ਬ੍ਰਾਜ਼ੀਲ ਦੇ ਰਾਸ਼ਟਰਪਤੀ ਜ਼ਾਇਰ ਬੋਲਸੋਨਾਰੋ ਵੀ ਮੌਜੂਦ ਰਹੇ।

 

 

ਸ੍ਰੀ ਬੋਲਸੋਨਾਰੋ ਅੱਜ ਦੇ ਗਣਤੰਤਰ ਦਿਵਸ ਸਮਾਰੋਹਾਂ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਕੁੱਲ 90 ਮਿੰਟਾਂ ਦੇ ਇਸ ਸਮਾਰੋਹ ’ਚ ਉਪਗ੍ਰਹਿ ਤੱਕ ਮਾਰ ਕਰਨ ਵਾਲੇ ਹਥਿਆਰ ਸ਼ਕਤੀ, ਥਲ ਸੈਨਾ ਦਾ ਜੰਗੀ ਟੈਂਕ ਭੀਮ, ਇਨਫ਼ੈਂਟਰੀ ਜੰਗੀ ਵਾਹਨ ਤੇ ਪਿੱਛੇ ਜਿਹੇ ਭਾਰਤੀ ਹਵਾਈ ਫ਼ੌਜ ’ਚ ਸ਼ਾਮਲ ਕੀਤੇ ਗਏ ਚਿਨੂਕ ਤੇ ਅਪਾਚੇ ਜੰਗੀ ਹੈਲੀਕਾਪਟਰ ਤੇ ਵਿਸ਼ਾਲ ਫ਼ੌਜੀ ਪਰੇਡ ਦਾ ਹਿੱਸਾ ਬਣੇ।

ਰਾਸ਼ਟਰਪਤੀ ਨੇ ਰਾਜਪਥ ’ਤੇ ਲਹਿਰਾਇਆ ਤਿਰੰਗਾ, ਲੈ ਰਹੇ ਨੇ ਪਰੇਡ ਦੀ ਸਲਾਮੀ

 

ਅੱਜ ਦੀ ਗਣਤੰਤਰ ਦਿਵਸ ਪਰੇਡ ਦੀ ਅਗਵਾਈ ਪਰੇਡ ਕਮਾਂਡਰ ਲੈਫ਼ਟੀਨੈਂਟ ਜਨਲ ਅਸਿਤ ਮਿਸਤ੍ਰੀ ਨੇ ਕੀਤੀ; ਜੋ ਅਤਿ ਵਿਸ਼ਿਸ਼ਟ ਸੇਵਾ ਮੈਡਲ, ਸੈਨਾ ਮੈਡਲ, ਵਿਸ਼ਿਸ਼ਟ ਸੇਵਾ ਮੈਡਲ, ਜਨਰਲ ਆਫ਼ੀਸਰ ਕਮਾਂਡਿੰਗ, ਹੈੱਡਕੁਆਰਟਰਜ਼ – ਦਿੱਲੀ ਏਰੀਆ ਹਨ।

 

 

ਰਾਜਪਥ ਉੱਤੇ ਦੇਸ਼ ਦੀ ਵਡਮੁੱਲੀ ਸਭਿਆਚਾਰਕ ਵਿਰਾਸਤ ਤੇ ਆਰਥਿਕ ਪ੍ਰਗਤੀ ਨੂੰ ਦਰਸਾਉਣ ਵਾਲੀਆਂ 22 ਝਾਕੀਆਂ ਵਿੱਚੋਂ ਅੱਜ 16 ਝਾਕੀਆਂ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੀਆਂ ਹਨ ਤੇ ਛੇ ਵੱਖੋ–ਵੱਖਰੇ ਮੰਤਰਾਲਿਆਂ ਤੇ ਵਿਭਾਗਾਂ ਦੀਆਂ ਸਨ।

 

 

ਅੱਜ 71ਵੇਂ ਗਣਤੰਤਰ ਦਿਵਸ ਮੌਕੇ ਸੀਐੱਚ–47 ਐੱਫ਼ (ਆਈ) ਚਿਨੂਕ ਇੱਕ ਬੇਹੱਦ ਐਡਵਾਂਸਡ ਮਲਟੀ–ਮਿਸ਼ਨ ਹੈਲੀਕਾਪਟਰ ਵੀ ਪਰੇਡ ’ਚ ਸ਼ਾਮਲ ਸਨ। ਜੋ ਭਾਰਤੀ ਹਥਿਆਰਬੰਦ ਬਲਾਂ ਨੂੰ ਜੰਗੀ ਤੇ ਮਨੁੱਖੀ ਮਿਸ਼ਨਾਂ ਦੇ ਸਮੁੱਚੇ ਸਪੈਕਟਰਮ ਵਿਚ ਬੇਮਿਸਾਲ ਜੰਗੀ ਏਅਰਲਿਫ਼ਟ ਸਮਰੱਥਾ ਪ੍ਰਦਾਨ ਕਰਨ ਵਾਲਾ ਸਭ ਤੋਂ ਆਧੁਨਿਕ ਹੈਲੀਕਾਪਟਰ ਹੈ।

ਰਾਸ਼ਟਰਪਤੀ ਨੇ ਰਾਜਪਥ ’ਤੇ ਲਹਿਰਾਇਆ ਤਿਰੰਗਾ, ਲੈ ਰਹੇ ਨੇ ਪਰੇਡ ਦੀ ਸਲਾਮੀ

 

ਭਾਰਤੀ ਹਵਾਈ ਫ਼ੌਜ ਨੇ 10,000 ਕਿਲੋਗ੍ਰਾਮ ਦੀ ਸਮਰੱਥਾ ਵਾਲੇ 4 ਚਿਨੂਕ ਹੈਲੀਕਾਪਟਰ ਵੀ ਆਪਣੇ ਬੇੜੇ ’ਚ ਸ਼ਾਮਲ ਕੀਤੇ ਹਨ। ਭਾਰੀ ਸਾਮਾਨ ਢੋਣ ਵਾਲਾ ਇਹ ਹੈਲੀਕਾਪਟਰ ਇੱਕੋ ਵੇਲੇ ਹਥਿਆਰਾਂ ਤੇ ਗੋਲ਼ੀ–ਸਿੱਕੇ ਦੇ ਨਾਲ 300 ਫ਼ੌਜੀ ਜਵਾਨਾਂ ਨੂੰ ਵੀ ਲਿਜਾ ਸਕਦਾ ਹੈ।

 

 

ਚਿਨੂਕ ਹੈਲੀਕਾਪਟਰ ਵਿੱਚ ਏਕੀਕ੍ਰਿਤ ਡਿਜੀਟਲ ਕਾੱਕਪਿਟ ਮੈਨੇਜਮੈਂਟ ਸਿਸਟਮ ਹੈ। ਇਹ ਰਾਡਾਰ ਦੀ ਪਕੜ ਵਿੱਚ ਨਹੀਂ ਆਉਂਦਾ। ਇਹ 20,000 ਫ਼ੁੱਟ ਦੀ ਉਚਾਈ ਤੱਕ ਵੀ ਉਡਾਣਾਂ ਭਰ ਸਕਦਾ ਹੈ। ਇਸ ਦੀ ਰਫ਼ਤਾਰ 280 ਕਿਲੋਮੀਟਰ ਪ੍ਰਤੀ ਘੰਟਾ ਹੈ। ਇਸ ਹੈਲੀਕਾਪਟਰ ਦੀ ਉਚਾਈ 18 ਫ਼ੁੱਟ ਤੇ ਚੌੜਾਈ 16 ਫ਼ੁੱਟ ਹੈ।

ਰਾਸ਼ਟਰਪਤੀ ਨੇ ਰਾਜਪਥ ’ਤੇ ਲਹਿਰਾਇਆ ਤਿਰੰਗਾ, ਲੈ ਰਹੇ ਨੇ ਪਰੇਡ ਦੀ ਸਲਾਮੀ

 

ਇਹ ਹੈਲੀਕਾਪਟਰ ਗ਼ੈਰ–ਫ਼ੌਜੀ ਜਿਵੇਂ ਕਿ ਆਫ਼ਤ ਸਮੇਂ ਤੇ ਅੱਗ ਬੁਝਾਉਣ ਲਈ ਵੀ ਵਰਤਿਆ ਜਾ ਸਕਦਾ ਹੈ। ਇਸ ਨੂੰ ਅਮਰੀਕੀ ਕੰਪਨੀ ਬੋਇੰਗ ਨੇ ਤਿਆਰ ਕੀਤਾ ਹੈ।

 

 

ਇਸ ਤੋਂ ਇਲਾਵਾ ਇਹ ਸੰਘਣੀ ਧੁੰਦ ਤੇ ਕੋਹਰੇ ’ਚ ਵੀ ਆਪਣੇ ਦੁਸ਼ਮਣ ਉੱਤੇ ਹਮਲਾ ਕਰ ਸਕਦਾ ਹੈ। ਇਸ ਨੂੰ ਹਰ ਦਿਨ, ਹਰ ਮਿੰਟ ਤੇ ਹਰ ਮੌਸਮ ਵਿੱਚ ਵਰਤਿਆ ਜਾ ਸਕਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:President unfurls tricolor at Rajpath inspecting Republic Day parade