ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਰਾਸ਼ਟਰਪਤੀ ਦੀ ਮਨਜ਼ੂਰੀ ਮਿਲੀ, ਕੈਬਿਨੇਟ ਮੀਟਿੰਗ ਪਿੱਛੋਂ ਹੋਵੇਗਾ ਬਜਟ ਪੇਸ਼

ਰਾਸ਼ਟਰਪਤੀ ਦੀ ਮਨਜ਼ੂਰੀ ਮਿਲੀ, ਕੈਬਿਨੇਟ ਮੀਟਿੰਗ ਪਿੱਛੋਂ ਹੋਵੇਗਾ ਬਜਟ ਪੇਸ਼

ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕੇਂਦਰੀ ਵਿੱਤ ਮੰਤਰੀ ਸ੍ਰੀਮਤੀ ਨਿਰਮਲਾ ਸੀਤਾਰਮਨ ਨੂੰ ਬਜਟ ਪੇਸ਼ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਨਿਰਮਲਾ ਸੀਤਾਰਮਣ ਆਪਣੀ ਟੀਮ ਨਾਲ ਸੰਸਦ ਭਵਨ ਲਈ ਰਵਾਨਾ ਹੋ ਗਏ। ਅੱਜ ਕੇਂਦਰੀ ਕੈਬਿਨੇਟ ਦੀ ਮੀਟਿੰਗ 10:15 ਵਜੇ ਹੋ ਰਹੀ ਹੈ।

 

 

ਬਜਟ ਪੇਸ਼ ਹੋਣ ਤੋਂ ਪਹਿਲਾਂ ਸੈਂਸੈਕਸ 140 ਅੰਕ ਹੇਠਾਂ 40,576 ਉੱਤੇ ਖੁੱਲ੍ਹਿਆ ਤੇ 126.50 ਅੰਕਾਂ ਦੀ ਗਿਰਾਵਟ ਨਾਲ ਨਿਫ਼ਟੀ 11,910 ਵੁੱਤੇ ਖੁੱਲ੍ਹਿਆ।

 

 

ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰੀ ਕੈਬਿਨੇਟ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਸ੍ਰੀਮਤੀ ਸੀਤਾਰਮਨ ਲੋਕ ਸਭਾ ’ਚ ਬਜਟ ਪੇਸ਼ ਕਰਨਗੇ।

 

 

ਇਸ ਤੋਂ ਪਹਿਲਾਂ ਵਿੱਤ ਮੰਤਰਾਲੇ ਦੇ ਗੇਟ ਨੰਬਰ 2 ਦੇ ਬਾਹਰ ਵਿੱਤ ਮੰਤਰਾਲੇ ਦੀ ਬਜਟ ਟੀਮ ਫ਼ੋਟੋ ਸੈਸ਼ਨ ’ਚ ਸ਼ਾਮਲ ਹੋਈ। ਪੀਲ਼ੀ ਸਾੜ੍ਹੀ ’ਚ ਨਿਰਮਲਾ ਸੀਤਾਰਮਣ ਤੇ ਗੂੜ੍ਹੇ ਲਾਲ ਰੰਗ ਦੀ ਜਾਕੇਟ ਵਿੱਚ ਅਨੁਰਾਗ ਠਾਕੁਰ ਨੇ ਫ਼ੋਟੋ ਸੈਸ਼ਨ ਵਿੱਚ ਭਾਗ ਲਿਆ।

 

 

ਇਸ ਤੋਂ ਪਹਿਲਾਂ ਜਦੋਂ ਵਿੱਤ ਰਾਜ ਮੰਤਰੀ ਸ੍ਰੀ ਅਨੁਰਾਗ ਠਾਕੁਰ ਪੁੱਜੇ, ਤਦ ਸ੍ਰੀਮਤੀ ਸੀਤਾਰਮਣ ਪਹਿਲਾਂ ਹੀ ਵਿੱਤ ਮੰਤਰਾਲੇ ’ਚ ਮੌਜੂਦ ਸਨ।

 

 

ਇਸ ਮੌਕੇ ਸ੍ਰੀ ਅਨੁਰਾਗ ਠਾਕੁਰ ਨੇ ਕਿਹਾਕਿ ਮੋਦੀ ਸਰਕਾਰ ‘ਸਬਕਾ ਸਾਥ ਸਬਕਾ ਵਿਕਾਸ’ ਵਿੱਚ ਵਿਸ਼ਵਾਸ ਕਰਦੀ ਹੈ। ਸਾਨੂੰ ਦੇਸ਼ ਭਰ ਤੋਂ ਸੁਝਾਅ ਮਿਲੇ, ਸਰਕਾਰ ਜਤਨ ਕਰ ਰਹੀ ਹੈ ਕਿ ਇਹ ਬਜਟ ਸਭ ਲਈ ਵਧੀਆ ਹੋਵੇ।

 

 

ਸ੍ਰੀ ਅਨੁਰਾਗ ਠਾਕੁਰ ਨੇ ਬਜਟ ਪੇਸ਼ ਹੋਣ ਤੋਂ ਪਹਿਲਾਂ ਆਪਣੀ ਰਿਹਾਇਸ਼ਗਾਹ ’ਤੇ ਪੂਜਾ ਵੀ ਕੀਤੀ। ਪਹਿਲਾਂ ਵਿੱਤ ਮੰਤਰੀ ਬ੍ਰੀਫ਼ਕੇਸ ਨਾਲ ਵਿੱਤ ਮੰਤਰਾਲੇ ਤੋਂ ਬਾਹਰ ਆਉਂਦੇ ਹੁੰਦੇ ਸਨ ਪਰ ਹੁਣ ਵਿੱਤ ਮੰਤਰੀ ਕੋਲ ਫ਼ੋਲਡਰ ਹੁੰਦਾ ਹੈ, ਜਿਸ ਨੂੰ ‘ਵਹੀ–ਖਾਤਾ’ ਆਖਿਆ ਜਾਂਦਾ ਹੈ।

 

 

ਸ੍ਰੀਮਤੀ ਨਿਰਮਲਾ ਸੀਤਾਰਮਣ ਦਾ ਇਹ ਦੂਜਾ ਬਜਟ ਹੋਵੇਗਾ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Presidential approval got Budget to be presented after Cabinet Meeting