ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਵਾਜਪੇਈ ਨੂੰ ਪਹਿਲੀ ਬਰਸੀ ’ਤੇ ਰਾਸ਼ਟਰਪਤੀ, PM ਤੇ ਹੋਰਨਾਂ ਵੱਲੋਂ ਸ਼ਰਧਾਂਜਲੀਆਂ

ਵਾਜਪੇਈ ਨੂੰ ਪਹਿਲੀ ਬਰਸੀ ’ਤੇ ਰਾਸ਼ਟਰਪਤੀ, PM ਤੇ ਹੋਰਨਾਂ ਵੱਲੋਂ ਸ਼ਰਧਾਂਜਲੀਆਂ

ਭਾਰਤ ਦੇ 10ਵੇਂ ਪ੍ਰਧਾਨ ਮੰਤਰੀ (PM) ਸ੍ਰੀ ਅਟਲ ਬਿਹਾਰੀ ਵਾਜਪੇਈ ਦੀ ਪਹਿਲੀ ਬਰਸੀ ਮੌਕੇ ਅੱਜ ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ ਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਸਮੇਤ ਸਾਰੇ ਹੀ ਪ੍ਰਮੁੱਖ ਮੰਤਰੀਆਂ ਤੇ ਭਾਜਪਾ ਆਗੂਆਂ ਨੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ।

 

 

ਇਹ ਸਾਰੇ ਰਹਿਨੁਮਾ ਅੱਜ ਸਵੇਰੇ ਸ੍ਰੀ ਵਾਜਪੇਈ ਦੀ ਦਿੱਲੀ ਸਥਿਤ ਯਾਦਗਾਰ ‘ਸਦੈਵ ਅਟਲ’ ’ਤੇ ਪੁੱਜੇ ਤੇ ਉਹ ਸਭ ਉੱਥੇ ਜਾ ਕੇ ਨਤਮਸਤਕ ਹੋਏ।

 

 

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਰਤੀ ਜਨਤਾ ਪਾਰਟੀ ਦੀ ਰਾਸ਼ਟਰੀ ਕਾਰਜਕਾਰਨੀ ਦੇ ਪ੍ਰਧਾਨ ਜੇ.ਪੀ. ਨੱਡਾ ਤੇ ਹੋਰ ਪਾਰਟੀ ਆਗੂਆਂ ਨੇ ਵੀ ਇਸ ਮੌਕੇ ਸ਼ਰਧਾਂਜਲੀਆਂ ਭੇਟ ਕੀਤੀਆਂ।

ਵਾਜਪੇਈ ਨੂੰ ਪਹਿਲੀ ਬਰਸੀ ’ਤੇ ਰਾਸ਼ਟਰਪਤੀ, PM ਤੇ ਹੋਰਨਾਂ ਵੱਲੋਂ ਸ਼ਰਧਾਂਜਲੀਆਂ

 

25 ਦਸੰਬਰ, 1924 ਨੂੰ ਜਨਮੇ ਸ੍ਰੀ ਅਟਲ ਬਿਹਾਰੀ ਵਾਜਪੇਈ ਪਿਛਲੇ ਸਾਲ 16 ਅਗਸਤ ਨੂੰ ਅਕਾਲ–ਚਲਾਣਾ ਕਰ ਗਏ ਸਨ। ਉਹ ਪਿਛਲੇ ਕਾਫ਼ੀ ਸਮੇਂ ਤੋਂ ਬੀਮਾਰ ਸਨ। ਉਹ ਤਿੰਨ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਰਹੇ। ਪਹਿਲੀ ਵਾਰ ਉਹ 1996 ’ਚ ਸਿਰਫ਼ 13 ਦਿਨਾਂ ਲਈ PM ਬਣੇ ਸਨ।

 

 

ਉਸ ਤੋਂ ਬਾਅਦ 1998 ਤੋਂ 1999 ਤੱਕ ਉਹ 13 ਮਹੀਨਿਆਂ ਲਈ PM ਬਣੇ ਸਨ ਤੇ ਅੰਤ ’ਚ ਉਹ 1999 ਤੋਂ ਲੈ ਕੇ 2004 ਤੱਕ ਪੰਜ ਸਾਲਾਂ ਭਾਵ ਪੂਰੇ ਕਾਰਜਕਾਲ ਲਈ ਪ੍ਰਧਾਨ ਮੰਤਰੀ ਬਣੇ ਸਨ।

 

 

ਸ੍ਰੀ ਅਟਲ ਬਿਹਾਰੀ ਵਾਜਪੇਈ ਦੇਸ਼ ਦੇ ਪਹਿਲੇ ਅਜਿਹੇ ਪ੍ਰਧਾਨ ਮੰਤਰੀ ਵੀ ਸਨ, ਜਿਹੜੇ ਪਹਿਲਾਂ ਕਦੇ ਵੀ ਕਾਂਗਰਸ ਪਾਰਟੀ ਦੇ ਮੈਂਬਰ ਨਹੀਂ ਰਹੇ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Prez PM and others paying tributes to Vajpayee on his 1st death anniversary