ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲਤਾ ਮੰਗੇਸ਼ਕਰ ਨੂੰ ਮਿਲੇ ਰਾਸ਼ਟਰਪਤੀ ਰਾਮਨਾਥ ਕੋਵਿੰਦ

ਲਤਾ ਮੰਗੇਸ਼ਕਰ ਨੂੰ ਮਿਲੇ ਰਾਸ਼ਟਰਪਤੀ ਰਾਮਨਾਥ ਕੋਵਿੰਦ

ਭਾਰਤ ਦੇ ਰਾਸ਼ਟਰਪਤੀ ਸ੍ਰੀ ਰਾਮਨਾਥ ਕੋਵਿੰਦ ਨੇ ਅੱਜ ਐਤਵਾਰ ਨੂੰ ਅਮਰ ਗਾਇਕਾ ਲਤਾ ਮੰਗੇਸ਼ਕਰ ਨਾਲ ਉਨ੍ਹਾਂ ਦੇ ਘਰ ਜਾ ਕੇ ਮੁਲਾਕਾਤ ਕੀਤੀ। ਲਤਾ ਮੰਗੇਸ਼ਕਰ ਤੇ ਰਾਸ਼ਟਰਪਤੀ ਦੋਵਾਂ ਨੇ ਟਵਿਟਰ ਉੱਤੇ ਤਸਵੀਰਾਂ ਤੇ ਕੁਝ ਟਿੱਪਣੀਆਂ ਰਾਹੀਂ ਇਹ ਜਾਣਕਾਰੀ ਦਿੱਤੀ।

 

 

ਸ੍ਰੀ ਕੋਵਿੰਦ ਨੇ ਆਪਣੇ ਟਵੀਟ ’ਚ ਲਿਖਿਆ ਕਿ ਲਤਾ ਮੰਗੇਸ਼ਕਰ ਜੀ ਨੂੰ ਅੱਜ ਉਨ੍ਹਾਂ ਦੀ ਰਿਹਾਇਸ਼ਗਾਹ ਉੱਤੇ ਮਿਲ ਕੇ ਬਹੁਤ ਖ਼ੁਸ਼ੀ ਹੋਈ। ਉਨ੍ਹਾਂ ਦੇ ਤੰਦਰੁਸਤ ਜੀਵਨ ਲਈ ਮੈਂ ਉਨ੍ਹਾਂ ਨੂੰ ਸ਼ੁਭ–ਕਾਮਨਾਵਾਂ ਦਿੱਤੀਆਂ।

 

 

ਰਾਸ਼ਟਰਪਤੀ ਨੇ ਲਿਖਿਆ ਹੈ ਕਿ – ਲਤਾ ਜੀ ਭਾਰਤ ਦਾ ਮਾਣ ਹਨ। ਦਿਲਾਂ ਨੂੰ ਛੋਹ ਜਾਣ ਵਾਲੇ ਉਨ੍ਹਾਂ ਦੇ ਗੀਤ ਸਾਡੇ ਜੀਵਨ ਵਿੱਚ ਮਿਠਾਸ ਘੋਲ਼ਦੇ ਰਹੇ ਹਨ। ਉਨ੍ਹਾਂ ਦੀ ਪ੍ਰੇਰਣਾਦਾਇਕ ਸਾਦਗੀ ਸਾਨੂੰ ਸਭ ਨੂੰ ਪ੍ਰਭਾਵਿਤ ਕਰਦੀ ਰਹੀ ਹੈ।

 

 

ਲਤਾ ਮੰਗੇਸ਼ਕਰ ਹੁਰਾਂ ਆਪਣੇ ਟਵੀਟ ’ਚ ਲਿਖਿਆ – ‘ਨਮਸਕਾਰ, ਅੱਜ ਭਾਰਤ ਦੇ ਰਾਸ਼ਟਰਪਤੀ ਆਦਰਯੋਗ ਸ੍ਰੀ ਰਾਮਨਾਥ ਕੋਵਿੰਦ ਜੀ, ਉਨ੍ਹਾਂ ਦੀ ਪਤਨੀ ਸ੍ਰੀਮਤੀ ਸਵਿਤਾ ਕੋਵਿੰਦ ਜੀ ਤੇ ਉਨ੍ਹਾਂ ਦੀ ਪੁੱਤਰੀ ਸਵਾਤੀ ਕੋਵਿੰਦ ਜੀ ਅਤੇ ਮਹਾਰਾਸ਼ਟਰ ਦੇ ਰਾਜਪਾਲ ਸੀ. ਵਿਦਿਆਸਾਗਰ ਰਾਓ ਜੀ ਤੇ ਉਨ੍ਹਾਂ ਦੀ ਪਤਨੀ ਵਿਨੋਦਾ ਰਾਓ ਜੀ ਅਤੇ ਮਹਾਰਾਸ਼ਟਰ ਦੇ ਸਿੱਖਿਆ ਮੰਤਰੀ ਸ੍ਰੀ ਵਿਨੋਦ ਤਾਵੜੇ ਜੀ ਨੇ ਸਾਡੇ ਘਰ ਆ ਕੇ ਸਾਨੂੰ ਕ੍ਰਿਤੱਗ ਕੀਤਾ।’

 

 

ਤਸਵੀਰਾਂ ਵਿੱਚ ਲਤਾ ਮੰਗੇਸ਼ਕਰ ਰਾਸ਼ਟਰਪਤੀ ਕੋਵਿੰਦ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕਰਦੇ ਵਿਖਾਈ ਦੇ ਰਹੇ ਹਨ। ਲਤਾ ਮੰਗੇਸ਼ਕਰ ਦੇ ਟਵੀਟ ਉੱਤੇ ਬਹੁਤ ਸਾਰੇ ਲੋਕਾਂ ਨੇ ਟਿੱਪਣੀਆਂ ਕੀਤੀਆਂ ਹਨ ਤੇ ਬਹੁਤ ਸਾਰੇ ਲੋਕਾਂ ਨੇ ਇਹ ਤਸਵੀਰਾਂ ਪਸੰਦ ਵੀ ਕੀਤੀਆਂ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Prez Ramnath Kovind meets Lata Mangeshkar