ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਣਕ, ਸਰ੍ਹੋਂ, ਸੂਰਜਮੁਖੀ ਦੇ ਵਧਣਗੇ ਭਾਅ

ਕਣਕ, ਸਰ੍ਹੋਂ, ਸੂਰਜਮੁਖੀ ਦੇ ਵਧਣਗੇ ਭਾਅ

ਕੇਂਦਰ ਸਰਕਾਰ ਕਣਕ ਤੇ ਸਰ੍ਹੋਂ ਜਿਹੀਆਂ ਹਾੜ੍ਹੀ ਦੀਆਂ ਫ਼ਸਲਾਂ ਦਾ ਘੱਟੋ–ਘੱਟ ਸਮਰਥਨ ਮੁੱਲ ਵਧਾ ਸਕਦੀ ਹੈ। ਖੇਤੀ ਮੰਤਰਾਲੇ ਨੇ ਇਸ ਲਈ ਬਾਕਾਇਦਾ ਪ੍ਰਸਤਾਵ ਤਿਆਰ ਕਰ ਲਿਆ ਹੈ। ਹਰਿਆਣਾ ਤੇ ਮਹਾਰਾਸ਼ਟਰ ’ਚ ਇਸ ਵੇਲੇ ਚੋਣ–ਜ਼ਾਬਤਾ ਲੱਗਿਆ ਹੋਇਆ ਹੈ; ਇਸੇ ਲਈ ਹਾਲੇ ਇਸ ਬਾਰੇ ਐਲਾਨ ਨਹੀਂ ਕੀਤਾ ਜਾ ਸਕਦਾ। ਵੋਟਾਂ ਪੈਣ ਤੋਂ ਬਾਅਦ ਇਹ ਐਲਾਨ ਕੀਤਾ ਜਾ ਸਕਦਾ ਹੈ।

 

 

ਪੰਜਾਬ ਤੇ ਹਰਿਆਣਾ ਦੇਸ਼ ਭਰ ’ਚ ਕਣਕ ਦੀ 70 ਫ਼ੀ ਸਦੀ ਮੰਗ ਪੂਰੀ ਕਰਦੇ ਹਨ। ਸੂਤਰਾਂ ਅਨੁਸਾਰ ਹੁਣ ਕਣਕ ਦਾ ਘੱਟੋ–ਘੱਟ ਸਮਰਥਨ ਮੁੱਲ 1,840 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ 1,925 ਰੁਪਏ ਜਾਣ ਦਾ ਪ੍ਰਸਤਾਵ ਹੈ। ਇਸ ਤੋਂ ਇਲਾਵਾ ਸਰ੍ਹੋਂ ਦਾ ਭਾਅ 4,200 ਰੁਪਏ ਤੋਂ ਵਧਾ ਕੇ 4,425 ਰੁਪਏ ਕੀਤਾ ਜਾਵੇਗਾ।

 

 

ਇਸ ਦੇ ਨਾਲ ਹੀ ਸੂਰਜਮੁਖੀ ਦੀ ਕੀਮਤ 5,925 ਰੁਪਏ ਪ੍ਰਤੀ ਕੁਇੰਟਲ ਤੋਂ ਵਧਾ ਕੇ 4,215 ਰੁਪਏ ਪ੍ਰਤੀ ਕੁਇੰਟਲ ਕੀਤੀ ਜਾ ਸਕਦੀ ਹੈ। ਜੌਂ ਦੀ ਕੀਮਤ 1,440 ਰੁਪਏ ਤੋਂ ਵਧਾ ਕੇ 1,525 ਪ੍ਰਤੀ ਕੁਇੰਟਲ ਕਰਨ ਦਾ ਪ੍ਰਸਤਾਵ ਹੈ। ਮਸਰਾਂ ਦੀ ਦਾਲ਼ ਦੀ ਕੀਮਤ 4,475 ਰੁਪਏ ਤੋਂ ਵਧਾ ਕੇ 4,800 ਰੁਪਏ ਕੀਤੀ ਜਾ ਸਕਦੀ ਹੈ।

 

 

ਖੇਤੀ ਮੰਤਰਾਲੇ ਦੇ ਪ੍ਰਸਤਾਵ ਨੂੰ ਹਾਲੇ ਕੇਂਦਰੀ ਕੈਬਿਨੇਟ ਦੀ ਮੀਟਿੰਗ ਵਿੱਚ ਰੱਖਿਆ ਜਾਵੇਗਾ, ਉਸ ਤੋਂ ਬਾਅਦ ਨਵੰਬਰ ਮਹੀਨੇ ਨੋਟੀਫ਼ਿਕੇਸ਼ਨ ਜਾਰੀ ਕੀਤਾ ਜਾਵੇਗਾ। ਕੇਂਦਰ ਸਰਕਾਰ ਲਗਾਤਾਰ ਦਾਲ਼ਾਂ ਅਤੇ ਤੇਲ–ਬੀਜਾਂ ਦੇ ਉਤਪਾਦਨ ਨੂੰ ਖ਼ੁਰਾਕੀ ਉਤਪਾਦਾਂ ਤੋਂ ਜ਼ਿਆਦਾ ਹੱਲਾਸ਼ੇਰੀ ਦੇ ਰਹੀ ਹੈ।

 

 

ਪਿਛਲੇ ਕਈ ਸਾਲਾਂ ਤੋਂ ਅਨਾਜ ਦਾ ਰਿਕਾਰਡ ਉਤਪਾਦਨ ਹੋ ਰਿਹਾ ਹੈ, ਜਿਸ ਕਾਰਨ ਸਾਰੇ ਸਰਕਾਰੀ ਗੁਦਾਮ ਭਰੇ ਹੋਏ ਹਨ। ਦੇਸ਼ ਭਰ ਵਿੱਚ ਅਨਾਜ ਦਾ 7.1 ਕਰੋੜ ਟਨ ਦਾ ਸਟਾਕ ਪਿਆ ਹੈ। ਹੁਣ ਸਰਕਾਰ ਖ਼ੁਰਾਕੀ ਤੇਲ ਦਾ ਉਤਪਾਦਨ ਵਧਾਉਣਾ ਚਾਹੁੰਦੀ ਹੈ; ਤਾਂ ਜੋ ਦਰਾਮਦੀ ਬਿਲ ਨੂੰ ਘੱਟ ਕੀਤਾ ਜਾ ਸਕੇ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Prices of Wheat Mustard Sunflower to rise