ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

86 ਸਾਲ ਦੇ ਹੋਏ ਮਨਮੋਹਨ ਸਿੰਘ, ਪੀ ਐੱਮ ਮੋਦੀ ਨੇ ਦਿੱਤੀਆਂ ਮੁਬਾਰਕਾਂ

ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅੱਜ 86 ਸਾਲ ਦੇ ਹੋ ਗਏ ਹਨ। ਮਨਮੋਹਨ ਸਿੰਘ ਦਾ ਜਨਮ ਸਾਂਝੇ ਭਾਰਤ ਦੇ ਪੰਜਾਬ ਪ੍ਰਾਂਤ 'ਚ 26 ਸਤੰਬਰ 1932 ਨੂੰ ਹੋਇਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਸਮੇਤ ਕਈ ਆਗੂਆਂ ਨੇ ਮਨਮੋਹਨ ਸਿੰਘ ਨੂੰ ਜਨਮਦਿਨ 'ਤੇ ਸ਼ੁਭਕਾਮਨਾਵਾਂ ਦਿੱਤੀਆਂ। ਪੀ.ਐੱਮ. ਮੋਦੀ ਨੇ ਟਵੀਟ ਕਰਕੇ ਮਨਮੋਹਨ ਸਿੰਘ ਨੂੰ ਜਨਮਦਿਨ ਦੀ ਵਧਾਈ ਦਿੰਦੇ ਹੋਏ ਉਨ੍ਹਾਂ ਦੀ ਲੰਬੀ ਉਮਰ ਦੀ ਕਾਮਨਾ ਕੀਤੀ ਹੈ। ਸਿੰਘ ਨੂੰ ਦੇਸ਼ 'ਚ ਆਰਥਿਕ ਸੁਧਾਰਾਂ ਦਾ ਸੂਤਰਧਾਰ ਮੰਨਿਆ ਜਾਂਦਾ ਹੈ।

 

 

 

 

ਮਨਮੋਹਨ ਸਿੰਘ 2004 ਤੋਂ 2014 ਤਕ ਦੇਸ਼ ਦੇ ਪ੍ਰਧਾਨ ਮੰਤਰੀ ਦੇ ਅਹੁਦੇ 'ਤੇ ਰਹੇ ਪਰ ਉਨ੍ਹਾਂ ਦੇ ਇਸ ਕਾਰਜਕਾਲ ਦੌਰਾਨ ਕਈ ਮੁੱਦਿਆ 'ਤੇ ਉਨ੍ਹਾਂ ਦੀ ਚੁੱਪੀ ਨੂੰ ਲੈ ਕੇ ਅਕਸਰ ਸਵਾਲ ਉੱਠਦੇ ਰਹੇ ਹਨ। ਹਾਲਾਂਕਿ ਲੋਕ ਉਨ੍ਹਾਂ ਦੀ ਸਾਦਗੀ ਦੇ ਖਾਸ ਤੌਰ 'ਤੇ ਪ੍ਰਸ਼ੰਸਕ ਰਹੇ। ਮਨਮੋਹਨ ਸਿੰਘ ਹਮੇਸ਼ਾ ਹੀ ਬੇਦਾਗ ਰਹੇ।

 

 

 

ਸਾਲ 1991 'ਚ ਭਾਰਤ ਨੂੰ ਜਦੋਂ ਦੁਨੀਆ ਦੇ ਬਾਜ਼ਾਰ ਲਈ ਖੋਲ੍ਹਿਆ ਗਿਆ ਤਾਂ ਉਦੋਂ ਮਨਮੋਹਨ ਸਿੰਘ ਦੇਸ਼ ਦੇ ਵਿੱਤ ਮੰਤਰੀ ਸੀ। ਉਨ੍ਹਾਂ ਨੇ ਹੀ ਦੇਸ਼ ਦੀ ਆਰਥਿਕ ਕ੍ਰਾਂਤੀ ਅਤੇ ਗਲੋਬਲਾਈਜੇਸ਼ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਨੇ ਆਪਣੇ ਸ਼ਾਸਨਕਾਲ 'ਚ ਜੋ ਸਭ ਤੋਂ ਵੱਡਾ ਫੈਸਲਾ ਲਿਆ ਉਹ ਸੀ ਮਨਰੇਗਾ ਦਾ। ਮਨਰੇਗਾ ਨਾਲ ਕਈ ਗਰੀਬ ਲੋਕਾਂ ਨੂੰ ਰੁਜ਼ਗਾਰ ਮਿਲਿਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Prime Minister Manmohan Singh PM Modis 86-year-old congratulations