ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰਧਾਨ ਮੰਤਰੀ ਮੋਦੀ ਨੂੰ ਵਿਦੇਸ਼ੀ ਯਾਤਰਾ ਦੌਰਾਨ ਲੱਖਾਂ ਦੇ 168 ਤੌਹਫੇ ਮਿਲੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪਿਛਲੇ ਇੱਕ ਸਾਲ ਚ ਵਿਦੇਸ਼ੀ ਯਾਤਰਾ 12.57 ਲੱਖ ਰੁਪਏ ਦੇ 168 ਤੌਹਫੇ ਮਿਲੇ ਹਨ। ਇਨ੍ਹਾਂ ਮਹਿੰਗਿਆਂ ਤੌਹਫਿਆਂ ਚ ਫਾਊਟਨ ਪੈਨ, ਸੈਲੈਂਗਰ ਲਿਮਟਿਡ ਪਟਿੱਕਾ, ਮੋ ਬਲਾ ਦੀ ਗੁੱਟ ਵਾਲੀ ਘੜੀ, ਚੀਨੀ ਮਿੱਟੀ ਦੇ ਬਰਤਨ, ਮੰਦਿਰ ਅਤੇ ਕੁੱਝ ਮੁਰਤੀਆਂ, ਭਗਵਾਨ ਵਿਸ਼ਣੂ ਲਕਸ਼ਮੀ, ਭਗਵਾਨ ਗਣੇਸ਼ ਦੀ ਮੂਰਤੀ, ਪੇਟਿੰਗ, ਕਾਲੀਨ, ਬੁਲੇਟ ਟ੍ਰੇਨ ਦਾ ਮਾਡਲ, ਫ਼ੋਟੋਗਾਫ, ਪੁਸਤਕਾਂ ਆਦਿ ਸ਼ਾਮਲ ਹਨ।

 

ਵਿਦੇਸ਼ ਮੰਤਰਾਲਾ ਦੇ ਤੋਸ਼ਖਾਨਾ ਵਿਭਾਗ ਮੁਤਾਬਕ ਜੁਲਾਈ 2017 ਤੋਂ ਜੂਨ 2018 ਵਿਚਕਾਰ ਪ੍ਰਧਾਨ ਮੰਤਰੀ ਮੋਦੀ ਨੂੰ ਵਿਦੇਸ਼ ਯਾਤਰਾ ਦੌਰਾਨ 168 ਤੌਹਫੇ ਮਿਲੇ। ਇਸ ਸਮੇਂ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਇਜ਼ਰਾਈਲ, ਜਰਮਨੀ, ਚੀਨ, ਜਾਰਡਨ, ਫਲਸਤੀਨ, ਯੂਏਈ, ਰੂਸ, ਓਮਾਨ, ਸਵੀਡਨ, ਇੰਗਲੈਂਡ, ਇੰਡੋਨੇਸ਼ੀਆ, ਮਲੇਸ਼ੀਆ, ਸਿੰਗਾਪੁਰ ਸਮੇਤ 20 ਦੇਸ਼ਾਂ ਦੀ ਯਾਤਰਾ ਕੀਤੀ।

 

ਪ੍ਰਧਾਨ ਮੰਤਰੀ ਨੂੰ ਮਿਲੇ ਤੌਹਫਿਆਂ ਚ ਸਭ ਤੋਂ ਕੀਮਤੀ ਤੌਹਫਾ ਰਾਯਲ ਸੈਲੈਂਗਰ ਲਿਮਟਿਡ ਐਡੀਸ਼ਨ ਚਾਂਦੀ ਦੀ ਪੱਟਿਕਾ ਹੈ ਜਿਸਦੀ ਕੀਮਤ 2,15,000 ਰੁਪਏ ਦੱਸੀ ਗਈ ਹੈ।

 

ਪ੍ਰਧਾਨ ਮੰਤਰੀ ਮੋਦੀ ਨੂੰ ਮਿਲੇ ਤੌਹਫਿਆਂ ਚ ਮੋ ਬਲਾ ਦੀ ਗੁੱਟ ਵਾਲੀ ਘੜੀ ਦੀ ਕੀਮਤ 1,10,000 ਰੁਪਏ ਦੱਸੀ ਗਈ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਮਾਟ ਬਲੈਂਕ ਦਾ ਇੱਕ ਕਲਮ ਦਾ ਜੋੜਾ ਵੀ ਤੌਹਫੇ ਵਜੋਂ ਪ੍ਰਾਪਤ ਹੋਇਆ ਜਿਸਦੀ ਕੀਮਤ 1,25,000 ਰੁਪਏ ਸੀ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Prime Minister Modi receives 168 gifts of tens of millions while traveling abroad