ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰਧਾਨ ਮੰਤਰੀ ਮੋਦੀ ਪੁੱਜੇ ਏਮਜ਼, ਵਾਜਪਾਈ ਦੀ ਹਾਲਤ ਬੇਹੱਦ ਗੰਭੀਰ

ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦੀ ਹਾਲਤ ਹਾਲੇ ਵੀ ਨਾਜ਼ੁਕ ਬਣੀ ਹੋਈ ਹੈ ਅਤੇ ਉਨ੍ਹਾਂ ਨੂੰ ਵੈਂਟੀਲੇਟਰ ਤੇ ਰੱਖਿਆ ਗਿਆ ਹੈ। ਉਨ੍ਹਾਂ ਦੀ ਹਾਲਤ ਜਾਣਨ ਲਈ ਦੁਬਾਰਾ ਪੀਐਮ ਮੋਦੀ ਏਮਜ਼ ਪੁੱਜ ਚੁੁੱਕੇ ਹਨ ਤੇ ਡਾਕਟਰਾਂ ਨਾਲ ਗੱਲਬਾਤ ਕਰ ਰਹੇ ਹਨ।

 

ਜਿ਼ਕਰਯੋਗ ਹੈ ਕਿ ਪਿਛਲੇ 9 ਹਫਤਿਆਂ ਤੋਂ ਏਮਸ `ਚ ਦਾਖਲ ਹਨ ਅਤੇ ਪਿਛਲੇ 24 ਘੰਟਿਆਂ ਤੋਂ ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।


ਭਾਜਪਾ ਦੇ 93 ਸਾਲਾ ਅਨੁਭਵੀ ਨੇਤਾ ਵਾਜਪੇਈ ਕਿਡਨੀ ਟ੍ਰੈਕਟ ਇੰਫੈਕਸ਼ਨ, ਯੂਰਿਨਰੀ ਟ੍ਰੈਕਟ ਇੰਫੈਕਸ਼ਨ, ਬਾਥਰੂਮ ਆਉਣ 'ਚ ਪਰੇਸ਼ਾਨੀ ਅਤੇ ਸੀਨੇ 'ਚ ਦਰਦ ਦੀ ਸ਼ਿਕਾਇਤ ਦੇ ਬਾਅਦ 11 ਜੂਨ ਨੂੰ ਏਮਜ਼ 'ਚ ਭਰਤੀ ਕਰਵਾਇਆ ਗਿਆ ਹੈ। ਸ਼ੂਗਰ ਦੀ ਬੀਮਾਰੀ ਕਾਰਨ ਵਾਜਪਈ ਦੀ ਇਕ ਹੀ ਕਿਡਨੀ ਕੰਮ ਕਰਦੀ ਹੈ। ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਪ੍ਰਧਾਨਮੰਤਰੀ ਨਰਿੰਦਰ ਮੋਦੀ ਤੋਂ ਇਲਾਵਾ ਉਨ੍ਹਾਂ ਪੀਯੂਸ਼ ਗੋਇਲ, ਮਿਨਾਕਸ਼ੀ ਲੇਖੀ ਅਤੇ ਹਰਸ਼ਵਰਧਨ ਉਨ੍ਹਾਂ ਨੂੰ ਦੇਖਣ ਲਈ ਪਹੁੰਚੇ। 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Prime Minister Modi rushed to AIIMS Vajpayee very serious condition