ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੱਕਰਵਾਤ ਤੂਫਾਨ ‘ਫੇਨੀ’ ਦੇ ਬਾਅਦ ਮੌਜੂਦਾ ਸਥਿਤੀ ਉਤੇ ਉੜੀਸਾ ਦੇ ਮੁੱਖ ਮੰਤਰੀ ਨਵੀਨ ਪਟਨਾਇਕ ਨਾਲ ਗੱਲ ਕੀਤੀ। ਚੱਕਰਵਾਤ ਦੇ ਮੱਦੇਨਜ਼ਰ ਕੇਂਦਰ ਸਰਕਾਰ ਵੱਲੋਂ ਨਿਰੰਤਰ ਸਮਰਥਨ ਦਾ ਵਿਸ਼ਵਾਸ ਦਿੱਤਾ। ਉਨ੍ਹਾਂ ਕਿਹਾ ਕਿ ਸਾਰਾ ਰਾਸ਼ਟਰ ਵੱਖ ਵੱਖ ਹਿੱਸਿਆਂ ਵਿਚ ਚੱਕਰਵਾਤ ਨਾਲ ਪ੍ਰਭਾਵਿਤ ਸਾਰੇ ਲੋਕਾਂ ਨਾਲ ਇਕਜੁੱਟਤਾ ਨਾਲ ਖੜ੍ਹਾ ਹੈ।
ਪੱਛਮੀ ਬੰਗਾਲ ਪਹੁੰਚਿਆ ਚੱਕਰਵਾਤੀ ਤੂਫਾਨ ‘ਫੇਨੀ’
ਜ਼ਿਕਰਯੋਗ ਹੈ ਕਿ ਸ਼ੁੱਕਰਵਾਰ ਨੂੰ ਉੜੀਸਾ ਵਿਚ ਭੀਸ਼ਣ ਤਬਾਹੀ ਮਚਾਉਣ ਬਾਅਦ ਹੁਣ ਚੱਕਰਵਾਤੀ ਤੂਫਾਨ ਫੇਨੀ ਪੱਛਮੀ ਬੰਗਾਲ ਪਹੁੰਚ ਗਿਆ ਹੈ। ਚੱਕਰਵਾਤੀ ਤੂਫਾਨ ‘ਫੇਨੀ’ ਨੇ ਸ਼ੁੱਕਰਵਾਰ ਨੂੰ ਉੜੀਸਾ ਵਿਚ ਕਹਿਣ ਮਚਾਇਆ ਹੈ। ਸਵੇਰੇ ਕਰੀਬ ਅੱਠ ਵਜੇ ਪੁਰੀ ਤਟ ਨਾਲ ਟਕਰਾਉਣ ਬਾਅਦ 175 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲੀਆਂ, ਜਿਸ ਵਿਚ ਸੈਂਕੜੇ ਮਕਾਨ ਤਬਾਹ ਹੋ ਗਏ, ਗੱਡੀਆਂ ਉਲਟ ਗਈਆਂ। ਤੇਜ ਮੀਂਹ ਨਾਲ ਕਈ ਸ਼ਹਿਰ ਅਤੇ ਪਿੰਡ ਡੁੱਬ ਗਏ। ਇਸ ਵਿਚ ਘੱਟ ਤੋਂ ਘੱਟ ਅੱਠ ਲੋਕਾਂ ਦੀ ਮੌਤ ਹੋ ਗਈ ਹੈ। ਦੇਰ ਸ਼ਾਮ ਤੂਫਾਨ ਪੱਛਮੀ ਬੰਗਾਲ ਵੱਲ ਵਧ ਗਿਆ, ਜਿਸ ਨਿਾਲ ਕਈ ਇਲਾਕਿਆਂ ਵਿਚ ਤੇਜ਼ ਮੀਂਹ ਪੈ ਰਿਹਾ ਹੈ।