ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਦੀ ਅੱਜ ਕਰਨਗੇ ਭਾਰਤ ਦੀ ‘ਸਟੈਚੂ ਆਫ਼ ਯੂਨੀਟੀ’ ਦੀ ਘੁੰਡ ਚੁਕਾਈ

1 / 4ਮੋਦੀ ਅੱਜ ਕਰਨਗੇ ਭਾਰਤ ਦੀ ‘ਸਟੈਚੂ ਆਫ਼ ਯੂਨੀਟੀ’ ਦੀ ਘੁੰਡ ਚੁਕਾਈ

2 / 4ਮੋਦੀ ਅੱਜ ਕਰਨਗੇ ਭਾਰਤ ਦੀ ‘ਸਟੈਚੂ ਆਫ਼ ਯੂਨੀਟੀ’ ਦੀ ਘੁੰਡ ਚੁਕਾਈ

3 / 4ਮੋਦੀ ਅੱਜ ਕਰਨਗੇ ਭਾਰਤ ਦੀ ‘ਸਟੈਚੂ ਆਫ਼ ਯੂਨੀਟੀ’ ਦੀ ਘੁੰਡ ਚੁਕਾਈ

4 / 4ਦੇਖੋ ਦੁਨੀਆ ਦੀ ਸਭ ਤੋਂ ਉੱਚੀ ਮੂਰਤੀ, 31 ਅਕਤੂਬਰ ਨੂੰ ਮੋਦੀ ਕਰਨਗੇ ਘੁੰਡ ਚੁਕਾਈ

PreviousNext

-3 ਨਵੰਬਰ ਤੋਂ ਲੋਕ ਸਟੈਚਯੂ ਆਫ਼ ਯੂਨੀਟੀ ਕੋਲ ਜਾ ਸਕਣਗੇ।
-ਵੱਡਿਆਂ ਲਈ ਟਿਕਟ 120 ਰੁਪਏ ਪ੍ਰਤੀ ਵਿਅਕਤੀ।
-3-15 ਸਾਲ ਦੇ ਬੱਚਿਆਂ ਲਈ ਟਿਕਟ ਦਾ ਮੁੱਲ 60 ਰੁਪਏ ਪ੍ਰਤੀ ਵਿਅਕਤੀ।
-ਵਾਧੂ 350 ਰੁਪਏ ਆਬਜ਼ਰਵੇਸ਼ਨ ਡੈੱਕ ਤੱਕ ਲੈ ਜਾਣ ਲਈ ਦੇਣੇ ਹੋਣਗੇ।
-30 ਰੁਪਏ ਬੱਸ ਸੇਵਾ ਦੇ ਦੇਣੇ ਹੋਣਗੇ। ਡੈਕ ਦੀ ਟਿਕਟ ਚ ਬਸ ਸੇਵਾ ਵੀ ਸ਼ਾਮਿਲ ਰਹੇਗੀ।  

 

 

 

ਗੁਜਰਾਤ ਚ ਬਣੀ ਦੁਨੀਆ ਦੀ ਸਭ ਤੋਂ ਉੱਚੀ ਸਰਦਾਰ ਵੱਲਭ ਭਾਈ ਪਟੇਲ ਦੀ ਮੂਰਤੀ ‘ਸਟੈਚੂ ਆਫ ਯੂਨਿਟੀ’ ਨੂੰ ਅੰਤਿਮ ਰੂਪ ਦੇਣ ਲਈ ਲਗਭਗ 3400 ਮਜ਼ਦੂਰਾਂ ਨੇ ਦਿਨ-ਰਾਤ ਕੰਮ ਕੀਤਾ ਹੈ । ਇਸ ਮੂਰਤੀ ਦੀ ਉੱਚਾਈ 182 ਮੀਟਰ ਹੈ। ਇਹ ਮੂਰਤੀ ਗੁਜਰਾਤ ਦੇ ਨਰਮਦਾ ਜ਼ਿਲੇ 'ਚ ਨਦੀ ਦੇ ਤੱਟ 'ਤੇ ਬਣੀ ਹੈ। ਇਸ ਮੂਰਤੀ ਦੀ ਘੁੰਡ ਚੁਕਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ 31 ਅਕਤੂਬਰ ਨੂੰ ਸਰਦਾਰ ਪਟੇਲ ਦੀ ਜਯੰਤੀ ਮੌਕੇ ਕਰਨਗੇ।

 

ਦੱਸਿਆ ਜਾ ਰਿਹਾ ਹੈ ਕਿ 182 ਮੀਟਰ ਉੱਚੀ ਇਸ ਮੂਰਤੀ ਨੂੰ ਬਣਾਉਣ ਚ ਹਜ਼ਾਰਾਂ ਮਜ਼ਦੂਰ ਅਤੇ ਸੈਂਕੜੇ ਇੰਜੀਨੀਅਰ ਮਹੀਨਿਆਂ ਤਕ ਜੁਟੇ ਹੀ ਸਨ ਅਤੇ ਨਾਲ ਹੀ ਅਮਰੀਕਾ ਅਤੇ ਚੀਨ ਦੇ ਸ਼ਿਲਪਕਾਰਾਂ ਨੇ ਵੀ ਸਖਤ ਮਿਹਨਤ ਕੀਤੀ। ਸਰਦਾਰ ਦਾ ਚਿਹਰਾ ਅਤੇ ਭਾਵਨਾ ਜ਼ਾਹਰ ਕਰਨ ਲਈ ਕਾਫੀ ਸਮਾਂ ਲੱਗ ਗਿਆ।

 

ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਚ ਇਹ ਮੂਰਤੀ ਦੁਨੀਆ ਦੇ ਅਜੂਬੇ ਚ ਗਿਣੀ ਜਾਵੇ, ਇਸ ਵਿਚ ਕੋਈ ਦੋ ਰਾਏ ਨਹੀਂ ਹੋਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਦੋਂ ਦੁਨੀਆ ਚ ਸਭ ਤੋਂ ਉੱਚੀਆਂ ਮੂਰਤੀਆਂ ਦਾ ਇਤਿਹਾਸ ਖੰਗਾਲਿਆ ਤਾਂ ਚੀਨ ਚ ਬੁੱਧ ਦੀ ਮੂਰਤੀ ਸਭ ਤੋਂ ਉੱਚੀ 128 ਮੀਟਰ ਸੀ, ਉਸ ਤੋਂ ਬਾਅਦ ਅਮਰੀਕਾ ਦਾ ਸਟੈਚੂ ਆਫ ਲਿਬਰਟੀ 93 ਮੀਟਰ ਹੈ।

 

ਮੋਦੀ ਲਈ ਭਾਰਤ ਚ ਨਦੀ ਦੇ ਕਿਨਾਰੇ 182 ਮੀਟਰ ਉੱਚੀ ਮੂਰਤੀ ਨੂੰ ਖੜ੍ਹਾ ਕਰਨ ਦਾ ਸੁਪਨਾ ਦੇਖਣਾ ਅਤੇ ਉਸ ਨੂੰ ਪੂਰਾ ਕਰਨਾ ਇਕ ਵੱਡੀ ਚੁਣੌਤੀ ਵਾਲਾ ਕੰਮ ਰਿਹਾ। ਮੋਦੀ ਚਾਹੁੰਦੇ ਸਨ ਕਿ ਸਰਦਾਰ ਲੋਕਾਂ ਦੇ ਦਿਲਾਂ ਚ ਜਿਸ ਤਰ੍ਹਾਂ ਵੱਸੇ ਹਨ, ਮੂਰਤੀ ਦਾ ਰੂਪ ਵੀ ਅਜਿਹਾ ਹੀ ਹੋਣਾ ਚਾਹੀਦਾ ਹੈ।

 

ਸਰਦਾਰ ਜੀ ਦੀ ਮੂਰਤੀ ਨੂੰ ਬਣਾਉਣ ਚ ਲਗਭਗ 44 ਮਹੀਨੇ ਦਾ ਸਮਾਂ ਲੱਗਾ, ਜੋ ਕਿ ਆਪਣੇ ਆਪ ਚ ਇਕ ਰਿਕਾਰਡ ਹੈ। ਜਦਕਿ ਅਮਰੀਕਾ ਦੀ ਸਟੈਚੂ ਆਫ ਲਿਬਰਟੀ ਦੇ ਨਿਰਮਾਣ ਵਿਚ 5 ਸਾਲ ਦਾ ਸਮਾਂ ਲੱਗਾ ਸੀ। ਸ਼ਿਲਪਕਾਰ ਰਾਮ ਸੁਤਾਰ ਦਾ ਕਹਿਣਾ ਹੈ ਕਿ ਮੂਰਤੀ ਨੂੰ ਸਿੱਧੂ ਘਾਟੀ ਸੱਭਿਅਤਾ ਦੀ ਕਲਾ ਤੋਂ ਬਣਾਇਆ ਗਿਆ ਹੈ। ਇਸ ਵਿਚ 4 ਧਾਤੂਆਂ ਦਾ ਇਸਤੇਮਾਲ ਕੀਤਾ ਗਿਆ ਹੈ, ਜਿਸ ਵਿਚ ਜੰਗ ਨਹੀਂ ਲੱਗੇਗੀ।

 

ਦੁਨੀਆ ਦੀ ਇਸ ਸਭ ਤੋਂ ਉੱਚੀ ਸਰਦਾਰ ਵੱਲਭ ਭਾਈ ਪਟੇਲ ਦੀ ਮੂਰਤੀ ‘ਸਟੈਚੂ ਆਫ ਯੂਨਿਟੀ’ ਨੂੰ ਬਣਾਉਣ ਚ ਲਗਭਗ 2,389 ਕਰੋੜ ਰੁਪਏ ਦਾ ਖਰਚਾ ਆਇਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Prime Minister Modi will make the worlds tallest statue on October 31