ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਾਡੀ ਸਰਕਾਰ ਦਾ ਤਰੀਕਾ ਤੇਜ਼ੀ ਨਾਲ ਕੰਮ ਕਰਨਾ : ਮੋਦੀ

ਸਾਡੀ ਸਰਕਾਰ ਦਾ ਤਰੀਕਾ ਤੇਜ਼ੀ ਨਾਲ ਕੰਮ ਕਰਨਾ : ਮੋਦੀ

ਜੰਮੂ ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ (ਏਮਸ) ਦਾ ਨੀਂਹ ਪੱਥਰ ਰੱਖਣ ਦੇ ਬਾਅਦ ਵਿਜੇਪੁਰ ਵਿਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਤੁਸੀਂ ਜਿਨ੍ਹਾਂ ਮੁਸ਼ਕਲਾਂ, ਪਰਿਸਥਿਤੀਆਂ ਵਿਚ ਰਹਿੰਦੇ ਹੋ, ਹਰ ਮੁਸ਼ਕਲ ਨੂੰ ਚੁਣੌਤੀ ਦਿੰਦੇ ਹੋ, ਉਹ ਮੇਰੇ ਲਈ ਬਹੁਤ ਵੱਡੀ ਪ੍ਰੇਰਣਾ ਹੁੰਦੀ ਹੈ ਕਿ ਤੁਸੀਂ ਸਭ ਲਈ ਹੋਰ ਡਟਕੇ ਕੰਮ ਕਰਨਾ ਹੈ, ਜੋ ਸਨੇਹ ਮੈਨੂੰ ਦਿੰਦੇ ਹੋ, ਉਹ ਵਿਆਜ ਸਮੇਤ ਵਿਕਾਸ ਕਰਕੇ ਵਾਪਸ ਕਰਨਾ ਹੈ।

 

ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਮੌਸਮ ਤੁਹਾਡੇ ਸਭ ਲਈ ਮੁਸ਼ਕਲਾਂ ਲੈ ਕੇ ਆਉਂਦਾ ਹੈ। ਬਿਜਲੀ ਅਤੇ ਪਾਣੀ ਦੀ ਸਮੱਸਿਆ ਹੁੰਦੀ ਹੈ, ਬਿਮਾਰੀ ਦੀ ਸਥਿਤੀ ਵਿਚ ਪ੍ਰੇਸ਼ਾਨੀ ਹੁੰਦੀ ਹੈ। ਇਨ੍ਹਾਂ ਪ੍ਰੇਸ਼ਾਨੀਆਂ ਨੂੰ ਦੂਰ ਕਰਨ ਲਈ ਕੇਂਦਰ ਸਰਕਾਰ ਪੂਰੀ ਤਰ੍ਹਾਂ ਵਚਨਬੱਧ ਹੈ, ਇਸ ਲਈ ਮੈਂ ਖੁਦ ਵਾਰ–ਵਾਰ ਲੇਖ–ਲਦਾਖ ਅਤੇ ਜੰਮੂ–ਕਸ਼ਮੀਰ ਆਉਂਦਾ ਰਹਿੰਦਾ ਹਾਂ।

 

ਉਨ੍ਹਾਂ ਕਿਹਾ ਕਿ ਅੱਜ ਜਿਨ੍ਹਾਂ ਪਰਿਯੋਜਨਾਵਾਂ ਦਾ ਲੋਕ ਅਰਪਣ ਕੀਤਾ ਅਤੇ ਨੀਂਹ ਪੱਥਰ ਰੱਖਿਆ ਹੈ ਉਨ੍ਹਾਂ ਤੋਂ ਜਿੱਥੇ ਬਿਜਲੀ ਮਿਲਣ ਦੇ ਨਾਲ ਲੇਹ–ਲੇਦਾਖ ਦੀ ਦੇਸ਼ ਅਤੇ ਦੁਨੀਆ ਦੇ ਦੂਜੇ ਸ਼ਹਿਰਾਂ ਨਾਲ ਕਨੇਕਿਟਵਿਟੀ ਸੁਧਰੇਗੀ, ਸੈਲਾਨੀ ਵਧਣਗੇ, ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ।

 

ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਦੇ ਕੰਮ ਕਰਨ ਦਾ ਤਰੀਕਾ ਤੇਜੀ ਨਾਲ ਕੰਮ ਕਰਨਾ ਹੈ, ਲਟਕਾਉਣ ਅਤੇ ਭੜਕਾਉਣ ਦੀ ਸੰਸਕ੍ਰਿਤੀ ਨੂੰ ਦੇਸ਼ ਪਿੱਛੇ ਛੱਡ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਅਗਲੇ 5 ਸਾਲ ਵਿਚ ਇਸ ਲਟਕਾਉਣ ਅਤੇ ਭੜਕਾਉਣ ਦੀ ਸੰਸਕ੍ਰਿਤੀ ਨੂੰ ਦੇਸ਼ ਨਿਕਲਾ ਦੇਣਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:prime minister narendra modi Address a public meeting in Leh samba jammu