Modi Takes Oath as PM: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਦੂਜੀ ਵਾਰ ਸਹੁੰ ਚੁੱਕੀ। ਇਸ ਨਵੀਂ ਪਾਰੀ ਦੀ ਸ਼ੁਰੂਆਤ ਦੇ ਬਾਅਦ ਉਨ੍ਹਾਂ ਨੇ ਆਪਣੇ ਟਵਿੱਟਰ ਅਤੇ ਫ਼ੇਸਬੁਕ ਖਾਤੇ ਦੀ ਕਵਰ ਫੋਟੋ ਅਤੇ ਪ੍ਰੋਫਾਈਲ ਫੋਟੋ ਨੂੰ ਵੀ ਅਪਡੇਟ ਕੀਤਾ।
ਇਹ ਮਹੱਤਵਪੂਰਨ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਸ਼ਲ ਮੀਡੀਆ 'ਤੇ ਸਭ ਤੋਂ ਵੱਧ ਸਰਗਰਮ ਸਿਆਸਤਦਾਨਾਂ ਵਿੱਚੋਂ ਇਕ ਹਨ ਤੇ ਉਨ੍ਹਾਂ ਦੇ ਸੋਸ਼ਲ ਮੀਡੀਆ ਪੋਸਟਾਂ ’ਤੇ ਲਗਾਤਾਰ ਲੋਕਾਂ ਦੀਆਂ ਨਜ਼ਰਾਂ ਰਹਿੰਦੀਆਂ ਹਨ। ਪ੍ਰਧਾਨ ਮੰਤਰੀ ਮੋਦੀ 47.7 ਮਿਲੀਅਨ ਮਤਲਬ 4 ਕਰੋੜ 70 ਲੱਖ ਤੋਂ ਜ਼ਿਆਦਾ ਫੋਲੇਅਰਜ਼ ਹਨ।
ਦੱਸਣਯੋਗ ਹੈ ਕਿ ਨਰਿੰਦਰ ਮੋਦੀ ਨੂੰ ਅੱਜ ਭਾਰਤ ਦੇ ਦੂਜੇ ਪ੍ਰਧਾਨ ਮੰਤਰੀ ਕਾਰਜਕਾਲ ਵਜੋਂ ਵਿਦੇਸ਼ੀ ਆਗੂਆਂ, ਸਿਖਰ ਡਿਪਲੋਮੈਟਾਂ ਅਤੇ ਧਾਰਮਿਕ ਗੁਰੂਆਂ ਦੀ ਮੌਜੂਦਗੀ ਚ ਅਹੁਦੇ ਦੀ ਸਹੁੰ ਚੁਕਾਈ ਗਈ। ਸ਼ਾਮ ਦੇ 7 ਵਜੇ ਪੀਲੇ ਰੰਗ ਦੇ ਨਹਿਰੂ ਜੈਕੇਟ ਚ ਮੋਦੀ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਪੀਐਮ ਅਹੁਦੇ ਦੀ ਸਹੁੰ ਚੁਕਾਈ ਗਈ।
.