ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਲਦੀਵ ‘ਚ ਪੀਐਮ ਮੋਦੀ ਨੂੰ ਸਰਵੋਤਮ ਸਨਮਾਨ 'ਨਿਸ਼ਾਨ ਇਜ਼ੂਦੀਨ' ਨਾਲ ਨਵਾਜਿਆ 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮਾਲੇ ਦੇ ਰਿਪਬਲਿਕ ਸਕਵਾਇਰ ਵਿੱਚ ਸਰਕਾਰੀ ਸਨਮਾਨ ਅਤੇ ਗਾਰਡ ਆਫ਼ ਆਨਰ ਦਿੱਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਮਾਲਦੀਵ ਦੇ ਰਾਸ਼ਟਰਪਤੀ ਇਬ੍ਰਾਹਿਮ ਮੁਹੰਮਦ ਸੋਲਿਹ ਵੀ ਮੌਜੂਦ ਸਨ। ਪੀਐਮ ਮੋਦੀ ਨੇ ਮਾਲਦੀਪ ਦੇ ਰਾਸ਼ਟਰਪਤੀ ਨੂੰ ਟੀਮ ਇੰਡੀਆ ਦੇ ਖਿਡਾਰੀਆਂ ਵੱਲੋਂ ਦਸਤਖ਼ਤ ਕੀਤਾ ਬੈਟ ਉਨ੍ਹਾਂ ਨੂੰ ਭੇਟ ਕੀਤਾ। 


ਇਸ ਤੋਂ ਬਾਅਦ ਪੀਐਮ ਨਰਿੰਦਰ ਮੋਦੀ ਅਤੇ ਮਾਲਦੀਪ ਦੇ ਰਾਸ਼ਟਰਪਤੀ ਮੁਹੰਮਦ ਸੋਲਿਹ ਨੇ ਮਾਲੇ ਵਿੱਚ ਪ੍ਰਤੀਨਿਧੀ ਮੰਡਲ ਪੱਧਰੀ ਗੱਲਬਾਤ ਕੀਤੀ। ਉਸ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਨੂੰ ਵਿਦੇਸ਼ੀ ਮਹਿਮਾਨਾਂ ਨੂੰ ਦਿੱਤੇ ਜਾਣ ਵਾਲੇ ਸਰਵੋਤਮ ਸਨਮਾਨ  'ਨਿਸ਼ਾਨ ਇਜ਼ੂਦੀਨ' ਨਾਲ ਨਿਵਾਜਿਆ ਗਿਆ। 

ਪੀਐਮ ਮੋਦੀ ਦਾ ਮਾਲਦੀਵ ਵਿਖੇ ਪਹੁੰਚਣ ਉੱਤੇ ਉਨ੍ਹਾਂ ਦਾ ਸਵਾਗਤ ਕਰਦੇ ਹੋਏ ਵਿਦੇਸ਼ ਮੰਤਰੀ ਅਬਦੁਲਾ ਸ਼ਾਹਿਦ।


ਇਸ ਤੋਂ ਪਹਿਲਾਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੱਤਾ 'ਚ ਮੁੜ ਵਾਪਸ ਆਉਣ ਤੋਂ ਬਾਅਦ ਨਵੀਂ ਦਿੱਲੀ ਅਤੇ ਮਾਲੇ ਵਿਚਕਾਰ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਸ਼ਨੀਵਾਰ ਦੀ ਦੁਪਹਿਰ ਨੂੰ ਮਾਲਦੀਵ ਪਹੁੰਚੇ। 


ਮਾਲਦੀਵ ਲਈ ਰਵਾਨਾ ਹੋਣ ਤੋਂ ਪਹਿਲਾਂ ਇਕ ਬਿਆਨ ਵਿੱਚ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅਸੀਂ ਮਾਲਦੀਵ ਨੂੰ ਇਕ ਮਹੱਤਵਪੂਰਨ ਸਾਂਝੇਦਾਰ ਸਮਝਦੇ ਹਾਂ ਜਿਸ ਨਾਲ ਸਾਡੀ ਸੰਸਕ੍ਰਿਤੀ ਅਤੇ ਸੱਭਿਆਚਾਰ ਜੁੜਿਆ ਹੋਇਆ ਹੈ। ਹਾਲ ਹੀ ਦੇ ਦਿਨਾਂ ਵਿੱਚ ਮਾਲਦੀਵ ਨਾਲ ਸਾਡੇ ਸੰਬੰਧ ਬਹੁਤ ਮਜ਼ਬੂਤ ਹੋਏ ਹਨ। ਮੈਨੂੰ ਭਰੋਸਾ ਹੈ ਕਿ ਮੇਰੀ ਮੁਲਾਕਾਤ ਦੋਵਾਂ ਮੁਲਕਾਂ ਵਿਚਾਲੇ ਭਾਈਵਾਲੀ ਅਤੇ ਹੋਰ ਮਜ਼ਬੂਤ ਕਰੇਗੀ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Prime Minister Narendra Modi conferred with highest foreigner award in Male