ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੀਐਮ ਮੋਦੀ ਨੇ ਦੇਸ਼ ਵਾਸੀਆਂ ਦਾ ਕੀਤਾ ਧੰਨਵਾਦ, ਕਿਹਾ - ਲੰਮੀ ਲੜਾਈ 'ਚ ਜਿੱਤ ਦੀ ਸ਼ੁਰੂਆਤ ਹੈ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ ਤੋਂ ਬਾਅਦ ਐਤਵਾਰ ਨੂੰ ਲੋਕਾਂ ਨੇ ਦੇਸ਼ ਦੇ ਹਰ ਕੋਨੇ ਵਿੱਚ ਕਰਫਿਊ ਦਾ ਸਮਰਥਨ ਕੀਤਾ। ਲੋਕਾਂ ਨੇ ਡਾਕਟਰਾਂ, ਨਰਸਾਂ, ਮੀਡੀਆ ਕਰਮਚਾਰੀਆਂ, ਸਫ਼ਾਈ ਸੇਵਕਾਂ, ਪੁਲਿਸ, ਫ਼ੌਜ ਦਾ ਤਾੜੀਆਂ, ਥਾਲੀਆਂ ਅਤੇ ਸ਼ੰਖ ਵਜਾ ਕੇ  ਦੇਸ਼ ਵਾਸੀਆਂ ਦਾ ਧੰਨਵਾਦ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਲਈ ਸਾਰੇ ਦੇਸ਼ ਵਾਸੀਆਂ ਦਾ ਧੰਨਵਾਦ ਕੀਤਾ। ਇਹ ਦੇ ਨਾਲ ਹੀ ਕਿਹਾ ਕਿ ਹਾਲੇ ਲੰਮੀ ਲੜਾਈ ਬਾਕੀ ਹੈ।
 

ਪੀਐਮ ਮੋਦੀ ਨੇ ਟਵੀਟ ਕੀਤਾ, "ਇਹ ਧੰਨਵਾਦ ਦੀ ਆਵਾਜ਼ ਹੈ ਅਤੇ ਲੰਮੀ ਲੜਾਈ ਵਿਚ ਜਿੱਤ ਦੀ ਸ਼ੁਰੂਆਤ ਵੀ ਹੈ। ਆਓ, ਇਸੇ ਟੀਚੇ ਨਾਲ ਸੰਜਮ ਰੱਖ ਕੇ ਆਪਣੇ ਆਪ ਨੂੰ ਇੱਕ ਲੰਮੀ ਲੜਾਈ ਲਈ ਸਮਾਜਿਕ ਦੂਰੀਆਂ 'ਚ ਬੰਨ੍ਹ ਲਓ।"
 

 

ਉਨ੍ਹਾਂ ਕਿਹਾ, "ਕੋਰੋਨਾ ਵਾਇਰਸ ਦੀ ਲੜਾਈ ਦੀ ਅਗਵਾਈ ਕਰਨ ਵਾਲੇ ਹਰੇਕ ਵਿਅਕਤੀ ਨੂੰ ਦੇਸ਼ ਨੇ ਇੱਕਮਤ ਹੋ ਕੇ ਧੰਨਵਾਦ ਕੀਤਾ। ਦੇਸ਼ ਵਾਸੀਆਂ ਦਾ ਬਹੁਤ-ਬਹੁਤ ਧੰਨਵਾਦ।"
 

ਬਹੁਤ ਸਾਰੇ ਲੋਕਾਂ ਨੇ ਕੋਰੋਨਾ ਦੇ ਹੀਰੋਜ਼ ਦਾ ਧੰਨਵਾਦ ਕਰਨ ਲਈ ਤਾੜੀਆਂ ਅਤੇ ਥਾਲੀ ਵਜਾਈਆਂ। ਲੀਡਰਾਂ, ਮੰਤਰੀਆਂ, ਖਿਡਾਰੀਆਂ, ਬਾਲੀਵੁੱਡ ਸਿਤਾਰਿਆਂ ਸਮੇਤ ਸਾਰੇ ਲੋਕਾਂ ਨੇ ਸ਼ਾਮ 5 ਵਜੇ ਆਪਣੇ-ਆਪਣੇ ਘਰਾਂ 'ਚ ਤਾਲੀਆਂ ਤੇ ਥਾਲੀਆਂ ਵਜਾਈਆਂ। ਸ਼ੰਖਾਂ ਦੀ ਆਵਾਜ਼ ਨਾਲ ਪੂਰਾ ਆਸਮਾਨ ਗੂੰਜ ਉੱਠਿਆ। ਵਿਦੇਸ਼ਾਂ 'ਚ ਵੀ ਰਹਿ ਰਹੇ ਭਾਰਤੀਆਂ ਨੇ ਆਪਣੇ ਘਰਾਂ ਦੀਆਂ ਬਾਲਕਨੀ 'ਚ ਖੜ੍ਹੇ ਹੋ ਕੇ ਤਾੜੀਆਂ ਮਾਰੀਆਂ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Prime Minister Narendra Modi expresses gratitude to those who encourage public curfew