ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਿਰੁਧ ਸੰਘਰਸ਼ 'ਚ ਦੇਸ਼ ਵਾਸੀਆਂ ਨਾਲ PM ਮੋਦੀ ਨੇ ਜਗਾਏ ਦੀਵੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਪੀਲ 'ਤੇ ਜਿਥੇ ਇੱਕ ਪਾਸੇ ਪੂਰੇ ਦੇਸ਼ ਨੇ ਐਤਵਾਰ ਦੀ ਰਾਤ 9 ਵਜੇ ਦੀਵੇ ਜਗਾ ਕੇ ਇਸ ਗੱਲ ਦਾ ਇਜ਼ਹਾਰ ਕੀਤਾ ਕਿ ਪੂਰਾ ਦੇਸ਼ ਇਕਜੁਟਤਾ ਨਾਲ ਖੜਾ ਹੈ, ਉਥੇ ਕੁਝ ਥਾਵਾਂ ਉੱਤੇ ਆਤਿਸ਼ਬਾਜ਼ੀ ਵੀ ਹੋਈ ਅਤੇ ਇਹ ਨਜ਼ਾਰਾ ਵੇਖਣ ਨੂੰ ਦੀਵਾਲੀ ਤੋਂ ਘੱਟ ਨਹੀਂ ਲੱਗ ਰਿਹਾ ਸੀ। ਐਤਵਾਰ ਨੂੰ ਦੇਸ਼ ਵਿੱਚ ਤਾਲਾਬੰਦੀ ਦਾ 12ਵਾਂ ਦਿਨ ਸੀ, ਪਰ ਲੋਕਾਂ ਵਿੱਚ ਇਕ ਵੱਖਰਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਸੀ। ਇਸ ਵਿਚਕਾਰ ਖ਼ੁਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਦੀਵੇ ਜਗਾ ਕੇ ਦੇਸ਼ ਦੇ ਲੋਕਾਂ ਨਾਲ ਸ਼ਮੂਲੀਅਤ ਕੀਤੀ।
 

ਪੀ.ਐੱਮ. ਮੋਦੀ ਨੇ ਦੀਵੇ ਜਗਾਉਣ ਤੋਂ ਬਾਅਦ ਕੁਝ ਫੋਟੋਆਂ ਸਾਂਝੀਆਂ ਕੀਤੀਆਂ ਹਨ। 

 

 

 

ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਦੀ ਅਪੀਲ 'ਤੇ ਨਾ ਸਿਰਫ ਆਮ ਲੋਕ ਬਲਕਿ ਸਾਰੇ ਧਰਮਾਂ ਦੇ ਲੋਕ, ਰਾਜਨੀਤਿਕ ਸ਼ਖ਼ਸੀਅਤਾਂ ਨੇ ਦੀਵੇ ਅਤੇ ਮੋਬਾਈਲ ਫੋਨ ਦੀਆਂ ਲਾਈਟਾਂ ਜਗਾ ਕੇ ਇਹ ਜਾਹਰ ਕਰ ਰਹੇ ਸਨ ਕਿ ਉਹ ਦੇਸ਼ ਨਾਲ ਖੜੇ ਹਨ। ਲੋਕਾਂ ਵਿੱਚ ਇੰਨਾ ਉਤਸ਼ਾਹ ਸੀ ਕਿ ਕੁਝ ਥਾਵਾਂ ‘ਤੇ ਲੋਕ ਦੀਵੇ ਲੈ ਕੇ 9 ਮਿੰਟ ਤੱਕ ਖੜੇ ਰਹੇ। ਪ੍ਰਧਾਨ ਮੰਤਰੀ ਮੋਦੀ ਦੀ ਅਪੀਲ 'ਤੇ ਕੋਰੋਨਾ ਦੇ ਅੰਧਕਾਰ ਨੂੰ ਭਜਾਉਣ ਲਈ ਹਰ ਧਰਮਾਂ ਅਤੇ ਮਜ਼੍ਹਬਾਂ ਦੇ ਲੋਕਾਂ ਨੇ ਇਸ ਵਿੱਚ ਹਿੱਸਾ ਲਿਆ।
 

 

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੀਤਾ ਟਵੀਟ
 

ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਟਵੀਟ ਕੀਤਾ, 'ਉਮੀਦ ਅਤੇ ਵਿਸ਼ਵਾਸ ਦੀ ਕਿਰਨ ਸਭ ਤੋਂ ਵੱਡੇ ਹਨੇਰੇ ਨੂੰ ਦੂਰ ਕਰ ਸਕਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ 'ਤੇ ਅੱਜ ਰਾਤ 9 ਵਜੇ ਨਵੀਂ ਦਿੱਲੀ ਸਥਿਤ ਉਨ੍ਹਾਂ ਦੀ ਰਿਹਾਇਸ਼ 'ਤੇ ਲਾਈਟਾਂ ਬੰਦ ਕਰ ਦੀਵੇ ਜਗਾਏ ਗਏ। ਕੋਵਿਡ -19 ਵਿਰੁੱਧ ਇਸ ਲੜਾਈ ਵਿੱਚ ਪੂਰਾ ਦੇਸ਼ ਮੋਦੀ ਜੀ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੈ।
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Prime Minister Narendra Modi light lamp in struggle against Corona virus