ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰਧਾਨ ਮੰਤਰੀ ਮੋਦੀ ਪਹਿਲੀ ਵਾਰ ਸੁਪਰੀਮ ਕੋਰਟ ’ਚ ਜੱਜਾਂ ਨੂੰ ਮਿਲੇ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਰਾਤ ਨੂੰ ਪਹਿਲੀ ਵਾਰ ਸੁਪਰੀਮ ਕੋਰਟ ਚ ਮੁੱਖ ਜੱਜ ਜਸਟਿਸ ਰੰਜਨ ਗੋਗੋਈ ਅਤੇ ਹੋਰਨਾਂ ਜੱਜਾਂ ਨਾਲ ਮੁਲਾਕਾਤ ਕੀਤੀ। ਬਿਮਸਟੈਕ ਦੇਸ਼ਾਂ ਦੇ ਮੁੱਖ ਜੱਜਾਂ ਦੇ ਸੰਮੇਲਨ ਦੌਰਾਨ ਹੋਈ ਇਸ ਮੁਲਾਕਾਤ ਨੂੰ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ।

 

ਸੁਪਰੀਮ ਕੋਰਟ ਦੇ ਸੂਤਰਾਂ ਮੁਤਾਬਕ ਪੀਐਮ ਮੋਦੀ ਭੋਪਾਲ ਚ ਚੋਣ ਰੈਲੀਆਂ ਤੋਂ ਪਰਤ ਕੇ ਰਾਤ 9:20 ਵਜੇ ਸਿੱਧੇ ਸੁਪਰੀਮ ਕੋਰਟ ਦੇ ਜੱਜੇਜ ਲਾਊਜ ਪੁੱਜੇ। ਇੱਥੇ ਰਾਤ ਦੇ ਖਾਣੇ ਦਾ ਪ੍ਰਬੰਧ ਕੀਤਾ ਗਿਆ ਸੀ। ਸੁਪਰੀਮ ਕੋਰਟ ਦੇ ਜੱਜ ਇੱਥੇ ਸੰਵਿਧਾਨ ਦਿਹਾੜੇ ਤੋਂ ਪਿਛਲੀ ਸ਼ਾਮ ਮੌਕੇ ਇੱਕਠੇ ਹੋਏ ਸਨ। ਸੁਪਰੀਮ ਕੋਰਟ ਚ ਸੋਮਵਾਰ ਨੂੰ ਸੰਵਿਧਾਨ ਦਿਹਾੜਾ ਵੀ ਮਨਾਇਆ ਜਾਵੇਗਾ। ਹਾਲਾਂਕਿ ਪੀਐਮ ਦੀ ਜੱਜਾਂ ਨਾਲ ਕੀ ਗੱਲਬਾਤ ਹੋਈ ਇਸਦਾ ਪਤਾ ਨਹੀਂ ਚੱਲ ਸਕਿਆ ਕਿਉਂਕਿ ਸਮਾਮਗ ਚ ਮੀਡੀਆ ਨੂੰ ਆਗਿਆ ਨਹੀਂ ਸੀ ਦਿੱਤੀ ਗਈ। ਪੀਐਮ ਮੋਦੀ ਸੁਪਰੀਮ ਕੋਰਟ ਚ ਲਗਭਗ 50 ਮਿੰਟ ਰਹੇ ਤੇ 10:10 ਵਜੇ ਉੱਥੋਂ ਨਿਕਲੇ।

 

ਦੱਸਣਯੋਗ ਹੈ ਕਿ ਹਿੰਦੁਸਤਾਨ ਟਾਈਮ ਨੇ ਇਹ ਵਿਸ਼ੇਸ਼ ਖਬਰ ਦਿੱਤੀ ਸੀ ਕਿ ਮੋਦੀ ਐਤਵਾਰ ਨੂੰ ਐਤਵਾਰ ਨੂੰ ਸੁਪਰੀਮ ਕੋਰਟ ਆਉਣਗੇ ਤੇ ਇਹ ਪਹਿਲਾ ਮੌਕਾ ਸੀ ਜਦੋਂ ਪੀਐਮ ਮੋਦੀ ਸੁਪਰੀਮ ਕੋਰਟ ਦੇ ਜੱਜਾਂ ਨਾਲ ਮੁਲਾਕਾਤ ਕਰਨ ਲਈ ਸਿੱਧੇ ਸੁਪਰੀਮ ਕੋਰਟ ਪਹੁੰਚੇ ਸਨ। ਇਸ ਤੋਂ ਪਹਿਲਾਂ ਅਜਿਹਾ ਕਦੇ ਨਹੀਂ ਹੋਇਆ ਕਿ ਦੇਸ਼ ਦਾ ਕੋਈ ਪੀਐਮ ਸੁਪਰੀਮ ਕੋਰਟ ਆਇਆ ਹੋਵੇ।

 

ਖਾਸ ਗੱਲ ਇਹ ਹੈ ਕਿ ਪੀਐਮ ਦੀ ਇਹ ਮੁਲਾਕਾਤ ਅਯੁੱਧਿਆ ਜ਼ਮੀਨ ਵਿਵਾਦ ਅਤੇ ਲੜਾਕੂ ਹਵਾਈ ਜਹਾਜ਼ ਰਾਫੇਲ ਸੌਦੇ ਵਰਗੇ ਅਹਿਮ ਮੁੱਦਿਆਂ ਦੇ ਸੁਪਰੀਮ ਕੋਰਟ ਚ ਲਟਕੇ ਹੋਣ ਦੌਰਾਨ ਹੋਈ।

 

ਦੱਸਣਯੋਗ ਹੈ ਕਿ ਰਾਸ਼ਟਰਪਤੀ ਭਵਨ ਚ ਸਹੁੰ ਚੁੱਕ ਸਮਾਗਮ ਤੋਂ ਇਲਾਵਾ ਪ੍ਰਧਾਨ ਮੰਤਰੀ ਮੁੱਖ ਜੱਜ ਨਾਲ ਕਦੇ ਸਿੱਧੇ ਨਹੀਂ ਮਿਲਦੇ ਅਤੇ ਸੁਪਰੀਮ ਕੋਰਟ ਚ ਤਾਂ ਇਹ ਕਦੇ ਨਹੀਂ ਹੋਇਆ ਹੈ। ਕੋਈ ਗੱਲ ਕਰਨੀ ਹੋਵੇ ਤਾਂ ਦੋਨਾਂ ਚ ਚਿੱਠੀ ਲਿੱਖ ਕੇ ਰਾਬਤਾ ਕਾਇਮ ਕੀਤਾ ਜਾਂਦਾ ਹੈ, ਮੁਲਾਕਾਤ ਨਹੀਂ। ਦੂਜੇ ਪਾਸੇ ਕੇਂਦਰ ਦੀ ਅਗਵਾਈ ਵਜੋਂ ਕਾਨੂੰਨ ਮੰਤਰੀ ਮੁੱਖ ਜੱਜ ਨਾਲ ਮਿਲਦੇ ਹਨ ਕਿਉਂਕਿ ਕਾਨੂੰਨ ਮੰਤਰਾਲਾ ਨਿਆਪਾਲਿਕਾ ਦਾ ਪ੍ਰਸ਼ਾਸਨਿਕ ਮੰਤਰਾਲਾ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Prime Minister Narendra Modi met judges in Supreme Court first time