ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰਧਾਨ ਮੰਤਰੀ ਨੇ ਘਰ ਪਹੁੰਚਕੇ ਸ਼ੀਲਾ ਦੀਕਸ਼ਿਤ ਨੂੰ ਦਿੱਤੀ ਸ਼ਰਧਾਂਜਲੀ

ਪ੍ਰਧਾਨ ਮੰਤਰੀ ਨੇ ਘਰ ਪਹੁੰਚਕੇ ਸ਼ੀਲਾ ਦੀਕਸ਼ਿਤ ਨੂੰ ਦਿੱਤੀ ਸ਼ਰਧਾਂਜਲੀ

ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦੀ ਅੱਜ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਨ੍ਹਾਂ ਦੀ ਖਬਰ ਆਉਣ ਨਾਲ ਉਨ੍ਹਾਂ ਨੂੰ ਚਾਹੁਣ ਵਾਲਿਆਂ ਵਿਚ ਸੋਗ ਦੀ ਲਹਿਰ ਦੌੜ ਗਈ।  ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਨੂੰ ਸ਼ਰਧਾਂਜਲੀ ਦੇਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਦੇ ਘਰ ਪਹੁੰਚੇ। ਉਨ੍ਹਾਂ ਸ਼ੀਲਾ ਦੀਕਸ਼ਿਤ ਨੂੰ ਸ਼ਰਧਾਂਜਲੀ ਦਿੱਤੀ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਟਵੀਟ ਉਤੇ ਸ਼ੀਲਾ ਦੀਕਸ਼ਿਤ ਨਾਲ ਆਪਣੀ ਫੋਟੋ ਸ਼ੇਅਰ ਕਰਦੇ ਹੋਏ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਸੀ।

 

ਸ਼ੀਲਾ ਦੀਕਸ਼ਿਤ ਰਾਜਧਾਨੀ ਦਿੱਲੀ ਵਿਚ ਕਾਂਗਰਸ ਦਾ ਸਭ ਤੋਂ ਭਰੋਸੇਮੰਦ ਚੇਹਰਾ ਸੀ। ਸ਼ੀਲਾ ਦੀਕਸ਼ਿਤ ਦਾ ਜਨਮ ਪੰਜਾਬ ਦੇ ਕਪੂਰਥਲਾ ਵਿਚ ਹੋਇਆ। ਉਨ੍ਹਾਂ ਨੇ ਦਿੱਲੀ ’ਚ ਤਿੰਨ ਵਾਰ ਮੁੱਖ ਮੰਤਰੀ ਵਜੋਂ ਰਾਜ ਕਰਕੇ ਲੋਕਾਂ ਦਾ ਦਿੱਲ ਜਿੱਤਿਆ।

 

ਦਿੱਲੀ ਵਿਚ ਉਨ੍ਹਾਂ ਨੂੰ ਕੁਸ਼ਲ ਪ੍ਰਸ਼ਾਸਕ ਦੇ ਤੌਰ ਉਤੇ ਦੇਖਿਆ ਜਾਂਦਾ ਸੀ। 2013 ਦੀਆਂ ਵਿਧਾਨ ਸਪਾ ਚੋਣਾਂ ਵਿਚ ਊਨ੍ਹਾਂ ਦੀ ਹਾਰ ਦੇ ਬਾਅਦ ਅੱਜ ਵੀ ਦਿੱਲੀ ਦੇ ਲੋਕ ਸ਼ੀਲਾ ਦੀਕਸ਼ਿਤ ਦੇ ਸਮੇਂ ਵਿਚ ਹੋਏ ਵਿਕਾਸ ਕਾਰਜ ਨੂੰ ਯਾਦ ਕਰਦੇ ਹਨ।  ਸਾਲ 1984 ਤੋਂ 89 ਵਿਚ ਸ਼ੀਲਾ ਦੀਕਿਸ਼ਤ ਨੂੰ ਸਭ ਤੋਂ ਪਹਿਲਾਂ ਯੂਪੀ ਦੇ ਕਨੌਜ ਤੋਂ ਐਮਪੀ ਚੁਣਿਆ ਗਿਆ ਸੀ। ਉਸ ਸਮੇਂ ਕੇਂਦਰ ਸਰਕਾਰ ਵਿਚ ਮੰਤਰੀ ਵੀ ਰਹੀ। ਪਹਿਲਾਂ ਉਨ੍ਹਾਂ ਨੂੰ ਸੰਸਦੀ ਕਾਰਜ ਦੀ ਰਾਜ ਮੰਤਰੀ ਬਣਾਇਆ ਗਿਆ। ਫਿਰ ਉਹ ਪ੍ਰਧਾਨ ਮੰਤਰੀ ਦਫ਼ਤਰ ਵਿਚ ਰਾਜ ਮੰਤਰੀ ਰਹੀ।

 

1998 ਵਿਚ ਕਾਂਗਰਸ ਨੇ ਸ਼ੀਲਾ ਦੀਕਸ਼ਿਤ ਨੂੰ ਪਹਿਲੀ ਵਾਰ ਦਿੱਲੀ ਦਾ ਕਾਂਗਰਸ ਪ੍ਰਧਾਨ ਬਣਾਇਆ। ਇਸ ਤੋਂ ਬਾਅਦ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੂੰ ਵੱਡੀ ਸਫਲਤਾ ਮਿਲੀ। ਉਨ੍ਹਾਂ ਨੇ ਪੰਦਰਾ ਸਾਲ ਤੱਕ ਮੁੱਖ ਮੰਤਰੀ ਵਜੋਂ ਦਿੱਲੀ ਉਤੇ ਸ਼ਾਸਨ ਕੀਤਾ। ਲਗਾਤਾਰ 15 ਸਾਲਾਂ ਤੱਕ ਮੁੱਖ ਮੰਤਰੀ ਰਹਿਣ ਵਾਲੀ ਦੇਸ਼ ਦੀ ਪਹਿਲੀ ਮਹਿਲਾ ਆਗੂ ਵੀ ਬਣੀ। ਆਪਣੇ ਸ਼ਾਸਨ ਦੌਰਾਨ ਜਨਤਕ ਟਰਾਂਸਪੋਰਟ ਨੁੰ ਸੀਐਨਜੀ ਆਧਾਰਿਤ ਕਰਨ, ਫਲਾਈਓਵਰ ਦੇ ਨਿਰਮਾਣ ਨੂੰ ਲੈ ਕੇ ਉਨ੍ਹਾਂ ਨੂੰ ਯਾਦ ਕੀਤਾ ਜਾਂਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Prime Minister Narendra Modi pays tribute to former Delhi Chief Minister Sheila Dikshit