ਨਰਿੰਦਰ ਮੋਦੀ ਅੱਜ ਦੂਜੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣਗੇ। ਇਸ ਤੋਂ ਪਹਿਲਾਂ ਅੱਜ ਸਵੇਰੇ ਉਹ ਦਿੱਲੀ ਦੇ ਰਾਜਘਾਟ ਪਹੁੰਚੇ ਅਤੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ। ਇਸ ਤੋਂ ਬਾਅਦ ਉਨ੍ਹਾਂ ਸਦੈਵ ਅਟਲ ਸਮਾਧੀ ਉਤੇ ਪਹੁੰਚਕੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੂੰ ਸ਼ਰਧਾਂਜਲੀ ਦਿੱਤੀ।
ਇਸ ਤੋਂ ਕੁਝ ਸਮੇਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਰ ਮੈਮੋਰੀਅਲ ਪਹੁੰਚਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ।
ਪ੍ਰਧਾਨ ਮੰਤਰੀ ਮੋਦੀ ਦੇ ਸਹੁੰ ਚੁੱਕ ਸਮਾਰੋਹ ਵਿਚ ਬਿਮਸਟੇਕ ਰਾਸ਼ਟਰਾਂ ਸਮੇਤ 14 ਦੇਸ਼ਾਂ ਦੇ ਪ੍ਰਤੀਨਿਧ ਇਸ ਸਮਾਰੋਹ ਵਿਚ ਸ਼ਾਮਲ ਹੋਣਗੇ। ਪਾਕਿਸਤਾਨ ਦਾ ਕੋਈ ਆਗੂ ਇਸ ਵਾਰ ਸ਼ਾਮਲ ਨਹੀਂ ਹੋਵੇਗਾ। ਮੋਦੀ ਕੈਬਨਿਟ ਵਿਚ ਭਾਜਪਾ ਅਤੇ ਐਨਡੀਏ ਦੇ ਕੁਝ ਨਵੇਂ ਚੇਹਰੇ ਹੋ ਸਕਦੇ ਹਨ, ਤੇ ਕਈ ਤਜ਼ਰਬੇਕਾਰ ਆਗੂ ਫਿਰ ਤੋਂ ਨਾਲ ਹੋਣਗੇ।