Swearing in ceremony of Narendra Modi: ਪ੍ਰਧਾਨ ਮੰਤਰੀ ਨਰਿੰਦਰ ਮੋਦੀ (Prime Minister Narendra Modi) ਦੇ ਸਹੁੰ ਚੁੱਕ ਸਮਾਗਮ ਚ ਵਿਦੇਸ਼ੀ ਮਹਿਮਾਨਾਂ, ਮੁੱਖ ਮੰਤਰੀਆਂ ਰਾਜਪਾਲਾਂ ਅਤੇ ਹੋਰਨਾਂ ਸੀਨੀਅਰ ਮਹਿਮਾਨਾਂ ਦੀ ਆਮਦ ਨੂੰ ਦੇਖਦਿਆਂ ਹੋਇਆਂ ਕੌਮੀ ਰਾਜਧਾਨੀ ਚ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕਰਦਿਆਂ ਹੋਇਆਂ ਦਿੱਲੀ ਪੁਲਿਸ ਤੇ ਸੁਰੱਖਿਆ ਬਲਾਂ ਦੇ 10 ਹਜ਼ਾਰ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ।
ਇਕ ਸੀਨੀਅਰ ਪੁਲਿਸ ਅਫ਼ਸਰ ਨੇ ਦਸਿਆ ਕਿ ਕਈ ਮਹੱਤਵਪੂਰਨ ਥਾਵਾਂ ਤੇ ਤੇਜ਼ ਤਰਾਰ ਸੁਰੱਖਿਆ ਟੀਮਾਂ ਨੂੰ ਤਾਇਨਾਤ ਕੀਤਾ ਗਿਆ ਹੈ ਅਤੇ ਮਹੱਤਵਪੂਰਨ ਭਵਨਾਂ ਤੇ ਅਚੂਕ ਨਿਸ਼ਾਨੇਬਾਜ਼ਾਂ ਨੂੰ ਤਾਇਨਾਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਲਗਭਗ 2 ਹਜ਼ਾਰ ਜਵਾਨਾਂ ਨੂੰ ਮੋਦੀ ਅਤੇ ਵਿਦੇਸ਼ੀ ਮਹਿਮਾਨਾਂ ਦੇ ਆਉਣ ਜਾਣ ਵਾਲੇ ਰਾਹ ਤੇ ਤਾਇਨਾਤ ਕੀਤਾ ਗਿਆ ਹੈ।
ਦੱਸਣਯੋਗ ਹੈ ਕਿ ਸਮਾਗਮ ਤੋਂ ਇਕ ਦਿਨ ਪਹਿਲਾਂ ਜਾਰੀ ਇਕ ਆਵਾਜਾਈ ਸਲਾਹ ਚ ਗਿਆ ਹੈ ਕਿ ਵੀਰਵਾਰ 30 ਮਈ ਨੂੰ ਸ਼ਾਮ 4 ਵਜੇ ਤੋਂ ਰਾਤ 9 ਵਜੇ ਤਕ ਨਵੀਂ ਦਿੱਲੀ ਜ਼ਿਲ੍ਹੇ ਚ ਕਈ ਸੜਕਾਂ ਬੰਦ ਰਹਿਣਗੀਆਂ ਤੇ ਮੋਟਰ ਵਾਹਨ ਚਾਲਕ ਇਨ੍ਹਾਂ ਸੜਕਾਂ ਤੇ ਆਉਣ ਤੋਂ ਬਚਣ। ਇਸ ਤੋਂ ਇਲਾਵਾ ਆਵਾਜਾਈ ਦੇ ਲੋੜੀਂਦੇ ਇੰਤਜ਼ਾਮ ਅਤੇ ਰਸਤੇ ਪਹਿਲਾਂ ਹੀ ਤੈਅ ਕਰ ਦਿੱਤੇ ਗਏ ਹਨ।
.