ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੀਐਮ ਨਰਿੰਦਰ ਮੋਦੀ ਦਾ ਕਾਨਪੁਰ ਦੌਰਾ ਅੱਜ, 'ਨਮਾਮੀ ਗੰਗੇ ਪ੍ਰਾਜੈਕਟ' ਦੀ ਕਰਨਗੇ ਸਮੀਖਿਆ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨਿੱਚਰਵਾਰ ਨੂੰ ਕਾਨਪੁਰ 'ਚ ਰਾਸ਼ਟਰੀ ਗੰਗਾ ਪ੍ਰੀਸ਼ਦ ਦੀ ਪਹਿਲੀ ਮੀਟਿੰਗ ਦੀ ਪ੍ਰਧਾਨਗੀ ਕਰਨਗੇ, ਜਿੱਥੇ ਉਹ 'ਨਮਾਮੀ ਗੰਗੇ ਪ੍ਰਾਜੈਕਟ' ਦੇ ਕਾਰਜ਼ਾਂ ਦੀ ਸਮੀਖਿਆ ਕਰਨਗੇ।
 

ਪ੍ਰਧਾਨ ਮੰਤਰੀ ਦਫਤਰ ਦੇ ਟਵੀਟ ਮੁਤਾਬਿਕ ਪੀਐਮ ਮੋਦੀ ਰਾਸ਼ਟਰੀ ਗੰਗਾ ਨਦੀ ਪੁਨਰਜੀਵਨ, ਸੁਰੱਖਿਆ ਤੇ ਪ੍ਰਬੰਧਨ ਕਮੇਟੀ (ਰਾਸ਼ਟਰੀ ਗੰਗਾ ਪ੍ਰੀਸ਼ਦ) ਦੀ ਪਹਿਲੀ ਮੀਟਿੰਗ ਦੀ ਕਾਨਪੁਰ 'ਚ ਪ੍ਰਧਾਨਗੀ ਕਰਨਗੇ। ਉਹ ਇਸ ਸਬੰਧ 'ਚ ਹੋਏ ਕਾਰਜਾਂ ਦੀ ਸਮੀਖਿਆ ਕਰਨਗੇ ਅਤੇ ਗੰਗਾ ਨਦੀ ਦੀ ਸਫਾਈ 'ਤੇ ਚਰਚਾ ਕਰਨਗੇ। ਇਹ ਮੀਟਿੰਗ ਸ਼ਨਿੱਚਰਵਾਰ ਨੂੰ ਸਵੇਰੇ 11 ਵਜੇ ਸ਼ੁਰੂ ਹੋਵੇਗੀ।
 

ਇਸ ਦੌਰਾਨ ਪ੍ਰਧਾਨ ਮੰਤਰੀ ਗੰਗਾ ਨਦੀ ਦੀ ਸਾਫ-ਸਫਾਈ ਨਾਲ ਸਬੰਧਤ ਕਾਰਜਾਂ ਦੀ ਸਮੀਖਿਆ ਕਰਨਗੇ। ਉਨ੍ਹਾਂ ਦੇ ਕਿਸ਼ਤੀ 'ਚ ਸੈਰ-ਸਪਾਟੇ ਦੀ ਵੀ ਸੰਭਾਵਨਾ ਹੈ। ਇਹ ਮੀਟਿੰਗ ਸ਼ਨਿੱਚਰਵਾਰ ਨੂੰ ਚੰਦਰਸ਼ੇਖਰ ਆਜ਼ਾਦ ਖੇਤੀ ਤੇ ਟੈਕਨੋਲਾਜੀ ਯੂਨੀਵਰਸਿਟੀ ਕਾਨਪੁਰ 'ਚ ਹੋਣ ਵਾਲੀ ਹੈ। 
 

ਗੰਗਾ ਨਦੀ ਨਾਲ ਸਬੰਧਤ ਪ੍ਰਾਜੈਕਟ ਮੁੱਖ ਰੂਪ ਨਾਲ ਉੱਤਰ ਪ੍ਰਦੇਸ਼, ਬਿਹਾਰ, ਪੱਛਮ ਬੰਗਾਲ, ਝਾਰਖੰਡ ਅਤੇ ਉੱਤਰਾਖੰਡ ਨਾਲ ਸਬੰਧਤ ਹਨ। ਇਸ 'ਚ ਗੰਗਾ ਨਦੀ ਕੰਡੇ ਵਸੇ ਪੰਜ ਸੂਬਿਆਂ ਉੱਤਰ ਪ੍ਰਦੇਸ਼, ਬਿਹਾਰ, ਉੱਤਰਾਂਚਲ, ਝਾਰਖੰਡ ਤੇ ਪੱਛਮ ਬੰਗਾਲ ਦੇ ਮੁੱਖ ਮੰਤਰੀ ਜਾਂ ਉਨ੍ਹਾਂ ਦੇ ਪ੍ਰਤੀਨਿਧੀ ਹਿੱਸਾ ਲੈਣਗੇ।
 

ਹਾਲਾਂਕਿ ਪੱਛਮ ਬੰਗਾਲ ਦੇ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਇਸ ਮੀਟਿੰਗ 'ਚ ਸ਼ਾਮਲ ਹੋਣ ਦੀ ਪੁਸ਼ਟੀ ਨਹੀਂ ਹੋਈ ਹੈ। ਬਿਹਾਰ ਦੇ ਉਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਇਸ ਮੀਟਿੰਗ 'ਚ ਹਿੱਸਾ ਲੈਣਗੇ।
 

ਜ਼ਿਕਰਯੋਗ ਹੈ ਕਿ ਮੋਦੀ ਸਰਕਾਰ ਦਾ ਕਹਿਣਾ ਹੈ ਕਿ ਉਸ ਨੇ ਗੰਗਾ ਦੀ ਸਫਾਈ ਲਈ 21 ਹਜ਼ਾਰ ਕਰੋੜ ਦਾ ਪ੍ਰਾਜੈਕਟ 'ਨਮਾਮੀ ਗੰਗੇ' ਸ਼ੁਰੂ ਕੀਤਾ ਹੈ। ਕੇਂਦਰੀ ਮੰਤਰੀ ਨਿਤਿਨ ਗਡਕਰੀ ਕਈ ਮੌਕਿਆਂ 'ਤੇ ਇਹ ਦਾਅਵਾ ਕਰ ਚੁੱਕੇ ਹਨ ਕਿ 2020 ਤਕ ਗੰਗਾ ਦੀ ਸਫਾਈ ਦਾ 70-80% ਕੰਮ ਪੂਰਾ ਹੋ ਜਾਵੇਗਾ। ਸਰਕਾਰ ਨੇ ਨਮਾਮੀ ਪ੍ਰਾਜੈਕਟ ਲਈ ਕਈ ਪੱਧਰਾਂ 'ਤੇ ਕਾਰਜਕਾਰੀ ਯੋਜਨਾਵਾਂ ਦੀ ਰੂਪ-ਰੇਖਾ ਤਿਆਰ ਕੀਤੀ ਹੈ।

 

ਯੋਜਨਾ 8 ਮੁੱਖ ਕਾਰਜ ਬਿੰਦੂਆਂ ਦੇ ਆਲੇ-ਦੁਆਲੇ ਘੁੰਮਦੀ ਹੈ। ਇਸ 'ਚ ਮੁੱਖ ਹੈ ਗੰਗਾ ਕਿਨਾਰੇ ਸੀਵਰੇਜ ਟਰੀਟਮੈਂਟ ਪਲਾਂਟ ਦਾ ਢਾਂਚਾ ਖੜ੍ਹਾ ਕਰਨਾ। ਯੋਜਨਾ ਤਹਿਤ 63 ਸੀਵਰੇਜ ਮੈਨੇਜਮੈਂਟ ਪ੍ਰੋਜੈਕਟ ਉਤਰਾਖੰਡ, ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ ਤੇ ਪੱਛਮੀ ਬੰਗਾਲ 'ਚ ਲਗਾਏ ਜਾਣਗੇ। ਇਸ ਦੇ ਇਲਾਵਾ ਹਰਿਦੁਆਰ ਤੇ ਵਾਰਾਨਸੀ 'ਚ ਦੋ 'ਪੀ ਪੀ ਪੀ' ਮਾਡਲ ਭਾਵ ਪ੍ਰਾਈਵੇਟ ਭਾਗੀਦਾਰੀ 'ਤੇ ਵੀ ਕੰਮ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਥੇ ਹੀ ਨਦੀ ਦੇ ਅੱਗੇ ਵਿਕਾਸ (ਰਿਵਰ ਫ੍ਰੰਟ ਡਿਵੈਲਪਮੈਂਟ) ਦੇ ਤਹਿਤ 182 ਘਾਟਾਂ ਤੇ 118 ਸ਼ਮਸ਼ਾਨਘਾਟਾਂ ਦਾ ਆਧੁਨਿਕੀਕਰਨ ਕੀਤਾ ਜਾਏਗਾ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Prime Minister Narendra Modi to visit Kanpur today to review Namami Gange Project