ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

UN Climate Summit : ਗੱਲਬਾਤ ਕਰਨ ਦਾ ਸਮਾਂ ਖ਼ਤਮ, ਹੁਣ ਦੁਨੀਆ ਨੂੰ ਕੰਮ ਕਰਕੇ ਦਿਖਾਉਣਾ ਹੋਵੇਗਾ- PM ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਿਊਸਟਨ ਵਿੱਚ ‘ਹਾਓਡੀ ਮੋਦੀ’ ਸਮਾਗਮ ਤੋਂ ਬਾਅਦ ਸੋਮਵਾਰ ਨੂੰ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਜਲਵਾਯੂ ਤਬਦੀਲੀ ਕਾਨਫ਼ਰੰਸ ਵਿੱਚ ਇੱਕ ਸੈਸ਼ਨ ਨੂੰ ਸੰਬੋਧਨ ਕੀਤਾ। 

 

ਸੰਯੁਕਤ ਰਾਸ਼ਟਰ ਵਿੱਚ ਮੌਸਮ ਵਿੱਚ ਤਬਦੀਲੀ ਬਾਰੇ, ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅਸੀਂ ਵਾਤਾਵਰਣ ਦੀ ਰੱਖਿਆ ਲਈ ਕਦਮ ਚੁੱਕ ਰਹੇ ਹਾਂ। ਅਸੀਂ ਪਾਣੀ ਦੀ ਸੰਭਾਲ ਲਈ 'ਜਲ ਜੀਵਨ ਮਿਸ਼ਨ' ਸ਼ੁਰੂ ਕੀਤਾ ਹੈ। ਮੀਂਹ ਦਾ ਪਾਣੀ ਇਕੱਠਾ ਕਰਨ 'ਤੇ ਵੀ ਕੰਮ ਕੀਤਾ ਹੈ। ਅਗਲੇ ਕੁਝ ਸਾਲਾਂ ਵਿੱਚ ਭਾਰਤ ਪਾਣੀ ਦੀ ਸੰਭਾਲ ਦੇ ਕੰਮਾਂ ਉੱਤੇ 50 ਮਿਲੀਅਨ ਡਾਲਰ ਖ਼ਰਚ ਕਰੇਗਾ।

 

ਪੀਐਮ ਮੋਦੀ ਨੇ ਅੱਗੇ ਕਿਹਾ ਕਿ ਜੇਕਰ ਅਸੀਂ ਅੰਤਰਰਾਸ਼ਟਰੀ ਪੱਧਰ ਦੀ ਗੱਲ ਕਰੀਏ ਤਾਂ ਵਿਸ਼ਵ ਦੇ 80 ਦੇਸ਼ ਅੰਤਰਰਾਸ਼ਟਰੀ ਸੋਲਰ ਗੱਠਜੋੜ ਵਿੱਚ ਸਾਡੇ ਨਾਲ ਆਏ ਹਨ। ਸਾਨੂੰ ਵਿਸ਼ਵਾਸ ਹੈ ਕਿ ਸਹੀ ਗੱਲਾਂ ਦਾ ਅਭਿਆਸ ਕਰਨਾ ਪ੍ਰਚਾਰ ਨਾਲੋਂ ਵਧੀਆ ਹੈ। ਅਸੀਂ ਭਾਰਤ ਵਿੱਚ 2022 ਤੱਕ ਨਵਿਆਉਣਯੋਗ ਊਰਜਾ ਦੇ 175 ਮੈਗਾ ਵਾਟ ਉਤਪਾਦਨ ਦਾ ਟੀਚਾ ਮਿੱਥਿਆ ਹੈ। ਪੀਐਮ ਮੋਦੀ ਨੇ ਅੱਗੇ ਕਿਹਾ ਕਿ ਗੱਲ ਕਰਨ ਦਾ ਸਮਾਂ ਹੁਣ ਖ਼ਤਮ ਹੋ ਗਿਆ ਹੈ, ਵਿਸ਼ਵ ਨੂੰ ਕੰਮ ਕਰਕੇ ਦਿਖਾਉਣਾ ਹੋਵੇਗਾ।

 

ਆਪਣੇ ਸੰਬੋਧਨ ਵਿੱਚ ਪੀਐਮ ਮੋਦੀ ਨੇ ਕਿਹਾ ਕਿ ਅਸੀਂ ਦੇਸ਼ ਵਿੱਚ ਸਿੰਗਲ ਯੂਜ ਪਲਾਸਟਿਕ ਵਿਰੁੱਧ ਮੁਹਿੰਮ ਚਲਾਈ ਹੈ। ਮੈਂ ਆਸ ਕਰਦਾ ਹਾਂ ਕਿ ਅਸੀਂ ਵਿਸ਼ਵਵਿਆਪੀ ਤੌਰ ‘ਤੇ ਸਿੰਗਲ ਵਰਤੋਂ ਵਾਲੀ ਪਲਾਸਟਿਕ ਵਿਰੁੱਧ ਜਾਗਰੂਕਤਾ ਮੁਹਿੰਮ ਚਲਾਵਾਂਗੇ। ਅਸੀਂ ਕੁੱਲ 24 ਸਤੰਬਰ ਨੂੰ ਸੰਯੁਕਤ ਰਾਸ਼ਟਰ ਦੀ ਇਮਾਰਤ ਵਿੱਚ ਭਾਰਤ ਵੱਲੋਂ ਸਥਾਪਤ ਸੋਲਰ ਪੈਨਲ ਦਾ ਉਦਘਾਟਨ ਕਰਾਂਗੇ।


 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Prime Minister Narendra Modi United Nation meeting new york live updates